ਚਮੜੀ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਇਸਤੇਮਾਲ ਕਰੋ ‘ਨਿੰਮ ਦਾ ਘਿਓ’, ਜਾਣੋ ਹੋਰ ਵੀ ਫਾਇਦੇ

Monday, Aug 24, 2020 - 04:13 PM (IST)

ਚਮੜੀ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਇਸਤੇਮਾਲ ਕਰੋ ‘ਨਿੰਮ ਦਾ ਘਿਓ’, ਜਾਣੋ ਹੋਰ ਵੀ ਫਾਇਦੇ

ਨਵੀਂ ਦਿੱਲੀ (ਬਿਊਰੋ) : ਤੁਸੀਂ ਕਈ ਵਾਰ ਆਪਣੇ ਵੱਡ-ਵਡੇਰੇ ਬਜ਼ੁਰਗਾਂ ਤੋਂ ਨਿੰਮ ਦੇ ਫਾਇਦਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਸਾਲਾਂ ਤੋਂ ਚਮੜੀ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਨ 'ਚ ਨਿੰਮ ਦਾ ਪ੍ਰਯੋਗ ਹੁੰਦਾ ਆ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਮ ਦਾ ਘਿਓ ਵੀ ਚਮੜੀ ਸਬੰਧੀ ਸਮੱਸਿਆਵਾਂ ਲਈ ਬਹੁਤ ਹੀ ਚੰਗਾ ਅਤੇ ਰਾਮਬਾਣ ਉਪਾਅ ਹੈ। ਇਹ ਸਾਡੇ ਪੁਰਖਾਂ ਦਾ ਇੱਕ ਅਜਮਾਇਆ ਹੋਇਆ ਨੁਸਖਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਮੜੀ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਅਸੀਂ ਆਪਣਾ ਹਜ਼ਾਰਾਂ ਰੁਪਇਆ ਬਰਬਾਦ ਕਰ ਦਿੰਦੇ ਹਾਂ ਪਰ ਜਦੋਂ ਗੱਲ ਕੁਦਰਤੀ ਨੁਸਖਿਆਂ ਦੀ ਆਉਂਦੀ ਹੈ ਤਾਂ ਸਾਡੇ ਮੂੰਹ 'ਤੇ ਪਹਿਲਾਂ ਸ਼ਬਦ ਨਿੰਮ ਹੀ ਆਉਂਦਾ ਹੈ।

ਐਲੋਪੈਥਿਕ ਦਵਾਈਆਂ ਨਾਲ ਭਾਵੇਂ ਹੀ ਇਹ ਸਮੱਸਿਆ ਇੱਕ ਵਾਰ 'ਚ ਠੀਕ ਹੋ ਜਾਂਦੀ ਹੈ ਪਰ ਕੁਝ ਦਿਨਾਂ ਬਾਅਦ ਇਹ ਆਪਣੀ ਦੌਗੁਣੀ ਸ਼ਕਤੀ ਨਾਲ ਦੁਬਾਰਾ ਨਿਕਲ ਆਉਂਦੀ ਹੈ ਅਤੇ ਦਵਾਈਆਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ਪਰ ਨਿੰਮ ਦੀਆਂ ਪੱਤੀਆਂ ਨਾਲ ਬਣਿਆ ਹੋਇਆ ਘਿਓ ਤੁਹਾਡੀ ਇਸ ਸਮੱਸਿਆ ਦਾ ਇਕ ਬਹੁਤ ਹੀ ਚੰਗਾ ਤੇ ਸਸਤਾ ਉਪਾਅ ਹੈ।

PunjabKesari

ਨਿੰਮ ਦਾ ਘਿਓ ਬਣਾਉਣ ਦੀ ਵਿਧੀ :-
ਨਿੰਮ ਦਾ ਘਿਓ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਨਿੰਮ ਦੀਆਂ ਕੁਝ ਤਾਜ਼ੀਆਂ ਪੱਤੀਆਂ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਮਿਕਸੀ 'ਚ ਦਰਦਰਾ ਪੀਸ ਲਓ। ਉਸ ਤੋਂ ਬਾਅਦ ਇਸ ਪੇਸਟ ਨੂੰ ਦੇਸੀ ਘਿਓ 'ਚ ਚੰਗੀ ਤਰ੍ਹਾਂ ਨਾਲ ਪਕਾ ਲਓ। ਜਦੋਂ ਨਿੰਮ ਦੀਆਂ ਪੱਤੀਆਂ 'ਚ ਬਸਿਆ ਪਾਣੀ ਬਿਲਕੁੱਲ ਸੁੱਕ ਜਾਵੇ ਅਤੇ ਤਵੇ 'ਤੇ ਸਿਰਫ਼ ਘਿਓ ਹੀ ਘਿਓ ਦਿਖਾਈ ਦੇਵੇ ਤਾਂ ਗੈਸ ਬੰਦ ਕਰ ਦਿਓ। ਇਸ ਮਿਸ਼ਰਣ ਨੂੰ ਥੋੜ੍ਹਾ ਠੰਢਾ ਹੋਣ ਦਿਓ ਅਤੇ ਠੰਢਾ ਹੋਣ ਤੋਂ ਬਾਅਦ ਛਾਣ ਕੇ ਕਿਸੇ ਬਰਤਨ 'ਚ ਰੱਖ ਲਓ।

ਸੇਵਨ ਕਰਨ ਦਾ ਤਰੀਕਾ :-
ਤੁਹਾਨੂੰ ਰੋਜ਼ਾਨਾ ਸਵੇਰੇ-ਸਵੇਰੇ ਖ਼ਾਲੀ ਪੇਟ ਇਸ ਘਿਓ ਦਾ ਅੱਧਾ ਚਮਚ ਸੇਵਨ ਕਰਨਾ ਹੈ। ਹਾਂ ਤੁਸੀਂ ਇਸ ਨੂੰ ਹਲਕੇ ਗਰਮ ਪਾਣੀ ਜਾਂ ਚਾਹ ਨਾਲ ਵੀ ਲੈ ਸਕਦੇ ਹੋ। ਨਿਯਮਿਤ ਰੂਪ ਨਾਲ ਇਸ ਘਿਓ ਦਾ ਸੇਵਨ ਕਰਨ 'ਤੇ ਤੁਸੀਂ ਦੇਖੋਗੇ ਕਿ ਚਮੜੀ ਨਾਲ ਸਬੰਧਿਤ ਸਮੱਸਿਆਵਾਂ ਕੁਝ ਹੀ ਦਿਨਾਂ 'ਚ ਖ਼ਤਮ ਹੋ ਜਾਣਗੀਆਂ। ਨਿੰਮ ਦਾ ਘਿਓ ਖ਼ਾਰਿਸ਼, ਫੋੜੇ, ਖੁਜਲੀ ਆਦਿ ਨੂੰ ਠੀਕ ਕਰਨ 'ਚ ਬਹੁਤ ਹੀ ਕਾਰਗਰ ਉਪਾਅ ਹੈ।

PunjabKesari

ਕਿਉਂ ਫਾਇਦੇਮੰਦ ਹੈ ਨਿੰਮ ਦਾ ਘਿਓ
ਦੱਸ ਦੇਈਏ ਕਿ ਨਿੰਮ 'ਚ ਚੰਗੀ ਮਾਤਰਾ 'ਚ ਔਸ਼ਧੀ ਗੁਣ ਪਾਏ ਜਾਂਦੇ ਹਨ। ਆਯੁਰਵੈਦ ਅਨੁਸਾਰ ਨਿੰਮ 'ਚ ਐਂਟੀ ਇੰਫਲੇਮੇਟਰੀ, ਐਂਟੀਮਾਈਕ੍ਰੋਬਾਇਲ, ਸ਼ੁਕਰਾਣੂਨਾਸ਼ਕ, ਹਾਈਪੋਗਲਾਸੇਮਿਕ ਅਤੇ ਐਂਟੀਸੇਪਿਟਿਕ ਗੁਣ ਹੁੰਦੇ ਹਨ, ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਨਿੰਮ ਦੇ ਪੱਤਿਆਂ 'ਚ ਨਿਬਿਡੀਨ, ਸੋਡੀਅਮ ਨਾਲ ਸਬੰਧਿਤ ਯੋਗਿਕ ਹੁੰਦਾ ਹੈ, ਜੋ ਚਮੜੀ ਦੇ ਰੋਗਾਂ ਦੇ ਇਲਾਜ ਦੇ ਕੰਮ ਆਉਂਦਾ ਹੈ। ਨਿੰਮ 'ਚ ਜੀਵਾਣੂਰੋਧਕ ਬੈਕਟੀਰੀਆ ਦੇ ਖ਼ਾਤਮੇ 'ਚ ਮਦਦ ਕਰਦੇ ਹਨ।


author

sunita

Content Editor

Related News