30 ਦਿਨ ਪੀਓ ਔਲਿਆਂ ਦਾ ਜੂਸ, ਫਿਰ ਦੇਖੋ ਕਮਾਲ
Saturday, Feb 08, 2025 - 02:56 PM (IST)
![30 ਦਿਨ ਪੀਓ ਔਲਿਆਂ ਦਾ ਜੂਸ, ਫਿਰ ਦੇਖੋ ਕਮਾਲ](https://static.jagbani.com/multimedia/2025_2image_14_56_2585642976578.jpg)
ਹੈਲਥ ਡੈਸਕ- ਔਲੇ ਪੌਸ਼ਟਿਕ ਤੱਤਾਂ ਦਾ ਅਦਭੁਤ ਖ਼ਜ਼ਾਨਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਨਾਲ ਐਂਟੀਆਕਸੀਡੈਂਟ, ਫਾਈਬਰ ਤੇ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਸਰਦੀਆਂ ਵਿੱਚ ਔਲਿਆਂ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। 30 ਦਿਨਾਂ ਤੱਕ ਲਗਾਤਾਰ ਔਲਿਆਂ ਦਾ ਜੂਸ ਪੀਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਤੁਹਾਡਾ ਪਾਚਨ ਤੰਤਰ ਸਿਹਤਮੰਦ ਰਹੇਗਾ ਤੇ ਤੁਹਾਡੀ ਚਮੜੀ ਤੇ ਵਾਲਾਂ ਨੂੰ ਵੀ ਫਾਇਦਾ ਹੋਵੇਗਾ। ਆਓ ਜਾਣਦੇ ਹਾਂ 30 ਦਿਨਾਂ ਤੱਕ ਰੋਜ਼ਾਨਾ ਔਲਿਆਂ ਦਾ ਜੂਸ ਪੀਣ ਨਾਲ ਸਿਹਤ 'ਚ ਕੀ-ਕੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਬਲੱਡ ਸ਼ੂਗਰ ਕੰਟਰੋਲ
ਔਲਿਆਂ ਦੇ ਜੂਸ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਨਾ ਸਿਰਫ਼ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦੇ ਹਨ ਬਲਕਿ ਸਰੀਰ ਵਿੱਚ ਸੋਜ ਨੂੰ ਵੀ ਘੱਟ ਕਰਦੇ ਹਨ। ਇਹ ਸੋਜਸ਼ ਕਈ ਵਾਰ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਔਲਿਆਂ 'ਚ ਮੌਜੂਦ ਕ੍ਰੋਮੀਅਮ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਹੈ। ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨੂੰ ਰੋਜ਼ਾਨਾ 30 ਦਿਨਾਂ ਤੱਕ ਪੀਣ ਨਾਲ ਤੁਹਾਡੀ ਸਿਹਤ 'ਚ ਵੀ ਸੁਧਾਰ ਨਜ਼ਰ ਆਵੇਗਾ।
ਇਹ ਵੀ ਪੜ੍ਹੋ-ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਫੇਲ੍ਹ
ਭਾਰ ਘਟਾਉਣ 'ਚ ਮਦਦ
ਲਗਾਤਾਰ 30 ਦਿਨਾਂ ਤੱਕ ਸਵੇਰੇ ਖ਼ਾਲੀ ਪੇਟ ਔਲਿਆਂ ਦਾ ਜੂਸ ਪੀਣ ਨਾਲ ਨਾ ਸਿਰਫ਼ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ, ਬਲਕਿ ਇਹ ਤੁਹਾਡੀ ਸਮੁੱਚੀ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਔਲਿਆਂ 'ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਦਾ ਹੈ, ਜਿਸ ਨਾਲ ਤੁਹਾਨੂੰ ਭੁੱਖ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਔਲਿਆਂ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲ ਡੈਮੇਜ ਤੋਂ ਬਚਾਉਂਦੇ ਹਨ ਅਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ।
ਖਰਾਬ ਕੋਲੈਸਟ੍ਰੋਲ ਤੋਂ ਛੁਟਕਾਰਾ
ਸਵੇਰੇ ਖ਼ਾਲੀ ਪੇਟ ਔਲੇ ਦਾ ਰਸ ਪੀਣ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਅਤੇ ਸਰੀਰ 'ਚ ਖ਼ਰਾਬ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ। ਔਲਿਆਂ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਔਲਿਆਂ 'ਚ ਮੌਜੂਦ ਐਂਟੀਆਕਸੀਡੈਂਟ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘੱਟ ਕਰਦੇ ਹਨ। ਇਸ ਲਈ ਤੁਸੀਂ ਇਸ ਨੂੰ 30 ਦਿਨਾਂ ਤੱਕ ਰੋਜ਼ਾਨਾ ਪੀ ਕੇ ਆਪਣੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕੰਟਰੋਲ ਕਰ ਸਕਦੇ ਹੋ।
ਇਹ ਵੀ ਪੜ੍ਹੋ- ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ
ਵਧੇਗੀ ਇਮਿਊਨਿਟੀ
ਰੋਜ਼ ਸਵੇਰੇ ਖ਼ਾਲੀ ਪੇਟ ਔਲਿਆਂ ਦਾ ਜੂਸ ਪੀਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋ ਸਕਦੀ ਹੈ। ਔਲੇ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਹ ਪੋਸ਼ਕ ਤੱਤ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਦੇ ਹੋ। ਔਲਿਆਂ ਦਾ 30 ਦਿਨਾਂ ਤੱਕ ਲਗਾਤਾਰ ਸੇਵਨ ਕਰਨ ਨਾਲ ਤੁਹਾਨੂੰ ਇਸ ਦੇ ਫਾਇਦੇ ਹੋਰ ਸਪੱਸ਼ਟ ਨਜ਼ਰ ਆਉਣਗੇ।
ਬਿਹਤਰ ਹੋਵੇਗੀ ਪਾਚਨ ਕਿਰਿਆ
ਔਲਿਆਂ ਦੇ ਜੂਸ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਕਬਜ਼, ਗੈਸ, ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਜੇ ਤੁਸੀਂ 30 ਦਿਨਾਂ ਤੱਕ ਰੋਜ਼ਾਨਾ ਖ਼ਾਲੀ ਪੇਟ ਔਲਿਆਂ ਦਾ ਜੂਸ ਪੀਂਦੇ ਹੋ ਤਾਂ ਤੁਸੀਂ ਪਾਚਨ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਆਪਣੇ ਪਾਚਨ ਨੂੰ ਠੀਕ ਰੱਖ ਸਕਦੇ ਹੋ।
ਇਹ ਵੀ ਪੜ੍ਹੋ- ਸ਼ਹਿਦ ਨਾਲ ਬਿਲਕੁੱਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
ਇਸ ਤੋਂ ਇਲਾਵਾ 30 ਦਿਨਾਂ ਤੱਕ ਰੋਜ਼ਾਨਾ ਔਲਿਆਂ ਦਾ ਜੂਸ ਪੀਣ ਨਾਲ ਵੀ ਤੁਹਾਡੀ ਚਮੜੀ ਸਿਹਤਮੰਦ ਰਹੇਗੀ, ਖ਼ਾਸ ਤੌਰ 'ਤੇ ਜੇ ਤੁਹਾਨੂੰ ਮੁਹਾਸੇ ਦੀ ਸਮੱਸਿਆ ਹੈ ਤਾਂ ਯਕੀਨ ਕਰੋ, ਔਲਿਆਂ ਦੇ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਇਹ ਕਾਫੀ ਹੱਦ ਤੱਕ ਘੱਟ ਹੋ ਜਾਣਗੇ। ਇਸ ਤੋਂ ਇਲਾਵਾ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਔਲਿਆਂ ਦਾ ਜੂਸ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨਾਲ ਵਾਲਾਂ ਦਾ ਵਾਧਾ ਹੁੰਦਾ ਹੈ ਅਤੇ ਉਹ ਜੜ੍ਹਾਂ ਤੋਂ ਮਜ਼ਬੂਤ ਹੋ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।