Health Care: 50 ਸਾਲ ਤੋਂ ਘੱਟ ਉਮਰ ਦੀਆਂ ਜਨਾਨੀਆਂ ’ਚ ਵੱਧ ਹੁੰਦੀਆਂ ਨੇ ਸਕਿਨ ਕੈਂਸਰ ਦੀਆਂ ਸੰਭਾਵਨਾਵਾਂ

Monday, Apr 04, 2022 - 12:04 PM (IST)

Health Care: 50 ਸਾਲ ਤੋਂ ਘੱਟ ਉਮਰ ਦੀਆਂ ਜਨਾਨੀਆਂ ’ਚ ਵੱਧ ਹੁੰਦੀਆਂ ਨੇ ਸਕਿਨ ਕੈਂਸਰ ਦੀਆਂ ਸੰਭਾਵਨਾਵਾਂ

ਨਵੀਂ ਦਿੱਲੀ (ਹੈਲਥ ਡੈਕਸ)- ਦੁਨੀਆ ਦੇ ਵਧੇਰੇ ਦੇਸ਼ਾਂ ’ਚ 50 ਸਾਲ ਤੋਂ ਪਹਿਲਾਂ ਜਨਾਨੀਆਂ ਅਤੇ ਉਸ ਤੋਂ ਬਾਅਦ ਮਰਦਾਂ ’ਚ ਸਕਿਨ ਕੈਂਸਰ ਦੇ ਹੋਣ ਦਾ ਖ਼ਤਰਾ ਜ਼ਿਆਦਾ ਹੈ। ਇਕ ਨਵੀਂ ਰਿਸਰਚ ’ਚ ਸਾਹਮਣੇ ਆਇਆ ਹੈ ਕਿ 2040 ਤਕ ਸਭ ਤੋਂ ਖ਼ਤਰਨਾਕ ਸਕਿਨ ਕੈਂਸਰ ਦੇ ਮਰੀਜ਼ ਦੁੱਗਣੇ ਹੋ ਜਾਣਗੇ। ਉਥੇ ਦੁਨੀਆ ’ਚ 68 ਫ਼ੀਸਦੀ ਤੋਂ ਜ਼ਿਆਦਾ ਲੋਕ ਇਸ ਤੋਂ ਆਪਣੀ ਜਾਨ ਨਹੀਂ ਬਚਾ ਸਕਣਗੇ।

ਇਸ ਕੈਂਸਰ ਨੂੰ ਮੇਲੇਨੋਮਾ ਕਹਿੰਦੇ ਹਨ। ਸਕਿਨ ਕੈਂਸਰ ਦਾ ਹਰ 5 ’ਚੋਂ 1 ਮੇਲੇਨੋਮਾ ਦਾ ਹੁੰਦਾ ਹੈ। ਜਾਮਾ ਡਰਮੈਟੋਲੋਜੀ ਮੈਗਜ਼ੀਨ ’ਚ ਪ੍ਰਕਾਸ਼ਿਤ ਰਿਸਰਚ ਅਨੁਸਾਰ ਕਈ ਅਫ਼ਰੀਕੀ ਅਤੇ ਏਸ਼ਿਆਈ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ’ਚ ਨਵੇਂ ਮਰੀਜ਼ਾਂ ਦੀ ਗਿਣਤੀ 36 ਗੁਣਾ ਵੱਧ ਪਾਈ ਗਈ ਹੈ। ਉਥੇ ਹੀ ਇਸ ਨੇ ਨਿਊਜ਼ੀਲੈਂਡ ’ਚ ਸਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ।

ਸੂਰਜ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਖ਼ਤਰਾ
ਕੈਂਸਰ ’ਤੇ ਰਿਸਰਚ ਕਰਨ ਵਾਲੀ ਇਕ ਅੰਤਰਰਾਸ਼ਟਰੀ ਏਜੰਸੀ ਦੇ ਅੰਦਾਜ਼ੇ ਅਨੁਸਾਰ 2020 ’ਚ ਮੇਲੇਨੋਮਾ ਦੇ 3,25,000 ਨਵੇਂ ਮਰੀਜ਼ ਸਾਹਮਣੇ ਆਏ, ਉਥੇ 57,000 ਮੌਤਾਂ ਹੋਈਆਂ ਹਨ। ਇਸ ਬੀਮਾਰੀ ਤੋਂ ਬਚਣ ਲਈ ਸਾਨੂੰ ਸਰੀਰ ਨੂੰ ਸਿੱਧੇ ਸੂਰਜ ਦੇ ਸੰਪਰਕ ’ਚ ਨਹੀਂ ਆਉਣ ਦੇਣਾ ਚਾਹੀਦਾ ਅਤੇ ਸਨਸਕਰੀਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਕੀ ਹੈ ਮੇਲੇਨੋਮਾ ਕੈਂਸਰ?
ਮੇਲੇਨੋਮਾ ਸਕਿਨ ਕੈਂਸਰ ਦਾ ਇਕ ਰੂਪ ਹੈ। ਇਹ ਬੀਮਾਰੀ ਸੂਰਜ ਦੀਆਂ ਅਲਟ੍ਰਾਵਾਈਲੇਟ ਕਿਰਨਾਂ ਨਾਲ ਹੁੰਦੀ ਹੈ। ਇਸ ਸਥਿਤੀ ’ਚ ਸਕਿਨ ’ਚ ਕਾਲੇ ਤਿਲ ਵਾਂਗ ਦਾਗ ਹੋਣ ਲੱਗਦੇ ਹਨ। ਹੌਲੀ-ਹੌਲੀ ਇਸ ਦਾ ਸਾਈਜ਼ ਵਧਣ ਲੱਗਦਾ ਹੈ। ਇਹ ਇਕ ਤਰ੍ਹਾਂ ਦੀ ਜੈਨੇਟਿਕ ਬੀਮਾਰੀ ਵੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ। ਜੇਕਰ ਇਸ ’ਚ ਲਾਪ੍ਰਵਾਹੀ ਵਰਤੀ ਗਈ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ।


author

rajwinder kaur

Content Editor

Related News