ਸਾਬੂਦਾਣਾ ਖਾਣ ਨਾਲ ਮਿਲਣਗੇ ਇਹ ਹੈਰਾਨੀਜਨਕ ਫਾਇਦੇ

04/11/2019 3:06:37 PM

ਜਲੰਧਰ— ਨਰਾਤਿਆਂ 'ਚ ਬਹੁਤੇ ਲੋਕ ਸਾਬੂਦਾਣਾ ਖੀਰ, ਪਕੌੜੇ ਜਾਂ ਖਿੱਚੜੀ ਬਣਾ ਕੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਸੇਵਨ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਸਿਰਫ ਵਰਤ ਹੀ ਨਹੀਂ ਸਗੋਂ ਆਮ ਦਿਨਾਂ 'ਚ ਵੀ ਇਸ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਾਬੂਦਾਣਾ ਦੇ ਕੁਝ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 
ਸਾਬੂਦਾਣੇ 'ਚ ਮੌਜੂਦ ਨਿਊਟ੍ਰਿਸ਼ਨ
100 ਗ੍ਰਾਮ ਸਾਬੂਦਾਣਾ 'ਚ 350 ਕੈਲੋਰੀ ਅਤੇ 67ਗ੍ਰਾਮ ਫੈਟ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ 85 ਗ੍ਰਾਮ ਕਾਬਰਸ, 3 ਮਿਲੀਗ੍ਰਾਮ ਸੋਡੀਅਮ, 5 ਮਿਲੀਗ੍ਰਾਮ ਪੋਟਾਸ਼ੀਅਮ, 1 ਫੀਸਦੀ ਕੈਲਸ਼ੀਅਮ ਅਤੇ 7 ਫੀਸਦੀ ਆਇਰਨ ਵੀ ਪਾਇਆ ਜਾਂਦਾ ਹੈ। ਵਰਤ 'ਚ ਸਾਬੂਦਾਣਾ ਖਾਣ ਨਾਲ ਦਿਨ ਭਰ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਇਸ ਤੋਂ ਤੁਹਾਨੂੰ ਸਾਰੇ ਜ਼ਰੂਰੀ ਪੋਸ਼ਟਿਕ ਤੱਤ ਵੀ ਮਿਲ ਜਾਂਦੇ ਹਨ। 
ਕਿਵੇਂ ਖਾਈਏ ਸਾਬੂਦਾਣਾ? 
ਵਰਤ 'ਚ ਤੁਸੀਂ ਸਾਬੂਦਾਣਾ ਪਕੌੜੇ, ਖੀਰ ਜਾਂ ਖਿੱਚੜੀ ਬਣਾ ਕੇ ਖਾ ਸਕਦੇ ਹੋ। ਉਥੇ ਹੀ ਤੁਸੀਂ ਆਮ ਦਿਨਾਂ 'ਚ ਵੜਾ, ਟਿੱਕੀ, ਪਕੌੜੇ, ਪੋਹਾ ਆਦਿ ਵੀ ਬਣਾ ਕੇ ਖਾ ਸਕਦੇ ਹੋ। 
ਸਾਬੂਦਾਣਾ ਦੇ ਫਾਇਦਿਆਂ ਬਾਰੇ 
ਸਵੇਰੇ ਬ੍ਰੇਕਫਾਸਟ 'ਚ ਸਾਬੂਦਾਣੇ ਨਾਲ ਬਣੀ ਕੋਈ ਵੀ ਚੀਜ਼ ਖਾਣ ਨਾਲ ਸਰੀਰ 'ਚ ਦਿਨਭਰ ਐਨਰਜੀ ਬਣੀ ਰਹਿੰਦੀ ਹੈ। ਵਿਟਾਮਿਨਸ, ਕਾਬਰਸ ਅਤੇ ਕਾਰਬੋਹਾਈਡ੍ਰੇਟਸ ਹੋਣ ਦੇ ਕਾਰਨ ਇਹ ਸਰੀਰ 'ਚ ਐਨਰਜੀ ਦਿੰਦੇ ਹਨ। 
ਦੇਰ ਤੱਕ ਪੇਟ ਰਹਿੰਦਾ ਹੈ ਭਰਿਆ 
ਫਾਈਬਰ ਅਤੇ ਕਾਬਰਸ ਨਾਲ ਭਰਪੂਰ ਹੋਣ ਦੇ ਕਾਰਨ ਸਾਬੂਦਾਣੇ ਦਾ ਸੇਵਨ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਦੇ ਨਾਲ ਹੀ ਇਸ ਨਾਲ ਵਰਤ ਦੌਰਾਨ ਕਬਜ਼, ਗੈਸ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ। 
ਗਰਮੀ 'ਤੇ ਕੰਟਰੋਲ
ਵਰਤ ਦੇ ਦਿਨਾਂ 'ਚ ਅਕਸਰ ਸਰੀਰ 'ਚ ਗਰਮੀ ਪੈ ਸਕਦੀ ਹੈ। ਅਜਿਹੇ 'ਚ ਸਾਬੂਦਾਣੇ ਦੀ ਖਿੱਚੜੀ ਖਾਣ ਨਾਲ ਗਰਮੀ ਦੂਰ ਹੁੰਦੀ ਹੈ। 

PunjabKesari
ਡਾਈਜੇਸ਼ਨ 'ਚ ਆਸਾਨ 
ਵਰਤ ਦੇ ਦਿਨਾਂ 'ਚ ਭਾਰੀ ਖਾਣਾ ਖਾਣ ਨਾਲ ਨਾ ਸਿਰਫ ਨੀਂਦ ਆਉਂਦੀ ਹੈ ਸਗੋਂ ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਪਰ ਸਾਬੂਦਾਣਾ ਪਚਾਉਣ 'ਚ ਆਸਾਨ ਹੁੰਦਾ ਹੈ। ਇਹ ਐਨਰਜੀ ਦਿੰਦਾ ਹੈ ਅਤੇ ਇਸ ਨਾਲ ਪੇਟ ਫੁੱਲਣ, ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ। 
ਖੂਨ ਵਧਾਉਂਦਾ ਹੈ ਸਾਬੂਦਾਣਾ 
ਸਾਬੂਦਾਣੇ 'ਚ ਆਇਰਨ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ 'ਚ ਰੈੱਡ ਸੈਲਸ ਵੱਧਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਸਰੀਰ 'ਚ ਵੀ ਖੂਬ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। 
ਮਜ਼ਬੂਤ ਹੱਡੀਆਂ ਅਤੇ ਮਾਸਪੇਸ਼ੀਆਂ ਹੋਣ ਮਜ਼ਬੂਤ 
ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਇਸ ਦਾ ਸੇਵਨ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਵੀ ਬਣਾਉਂਦਾ ਹੈ। ਇਸ ਦੇ ਨਾਲ ਹੀ ਆਇਰਨ, ਵਿਟਾਮਿਨਸ ਅਤੇ ਪ੍ਰੋਟੀਨ ਦੀ ਮਾਤਰਾ ਵੀ ਵਧੀਆ ਹੁੰਦੀ ਹੈ, ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। 

PunjabKesari
ਭਾਰ ਵਧਾਉਣ 'ਚ ਮਦਦਗਾਰ 
ਜੇਕਰ ਤੁਸੀਂ ਵੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਵਧੀਆ ਬਦਲ ਹੈ। ਇਸ 'ਚ ਫੈਟ ਅਤੇ ਕੈਲੋਰੀ ਦੀ ਮਾਤਰਾ ਵਧੀਆ ਹੁੰਦੀ ਹੈ, ਜਿਸ ਨਾਲ ਬਿਨਾਂ ਪੇਟ ਦੇ ਮੋਟਾਪੇ ਦੇ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਭਾਰ ਨਾਲ ਭਾਰ ਜਲਦੀ ਵੱਧਦਾ ਹੈ। 
ਬਲੱਡ ਪ੍ਰੈਸ਼ਰ ਕਰੇ ਕੰਟਰੋਲ 
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਸਾਬੂਦਾਣਾ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਸਾਬੂਦਾਣਾ ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ, ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਾਸ਼ਤੇ 'ਚ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।


shivani attri

Content Editor

Related News