ਕਈ ਗੁਣਾਂ ਨਾਲ ਭਰਪੂਰ ਹੈ ''ਹਲਦੀ'', ਹੱਡੀਆਂ ਨੂੰ ਕਰੇ ਮਜ਼ਬੂਤ ਤੇ ਚਿਹਰੇ ''ਤੇ ਲਿਆਏ ਚਮਕ

Saturday, Feb 03, 2024 - 07:36 PM (IST)

ਕਈ ਗੁਣਾਂ ਨਾਲ ਭਰਪੂਰ ਹੈ ''ਹਲਦੀ'', ਹੱਡੀਆਂ ਨੂੰ ਕਰੇ ਮਜ਼ਬੂਤ ਤੇ ਚਿਹਰੇ ''ਤੇ ਲਿਆਏ ਚਮਕ

ਜਲੰਧਰ (ਬਿਊਰੋ) : ਆਯੁਰਵੇਦ 'ਚ ਹਲਦੀ ਨੂੰ ਸਭ ਤੋਂ ਬੇਹਿਤਰੀਨ ਨੈਚੁਰਲ ਐਂਟੀ-ਬਾਯੋਟਿਕ ਮੰਨਿਆ ਗਿਆ ਹੈ। ਇਸ ਲਈ ਇਹ ਚਮੜੀ, ਪੇਟ ਅਤੇ ਸਰੀਰ ਦੇ ਕਈ ਰੋਗਾਂ 'ਚ ਇਸ ਦੀ ਵਰਤੋ ਕੀਤੀ ਜਾਂਦੀ ਹੈ। ਉਂਝ ਹਲਦੀ ਅਤੇ ਦੁੱਧ ਦੋਵੇਂ ਹੀ ਗੁਣਕਾਰੀ ਹਨ ਪਰ ਜੇਕਰ ਇਨ੍ਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਹਲਦੀ ਵਾਲਾ ਦੁੱਧ ਪੀਣ ਨਾਲ ਕੇਵਲ ਦਰਦ ’ਚ ਹੀ ਨਹੀਂ ਸਗੋਂ ਗੰਭੀਰ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਹਲਦੀ 'ਚ ਵਿਨਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਇੱਕ ਗਿਲਾਸ ਦੁੱਧ ਵਿੱਚ 2 ਚੁਟਕੀਆਂ ਹਲਦੀ ਮਿਲਾਕੇ ਦਿਨ ਚ 1 ਵਾਰ ਦੁਪਹਿਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਫਾਇਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਦੂਰ ਹੋਣ ਵਾਲਿਆਂ ਸਮੱਸਿਆਵਾਂ ਦੇ ਬਾਰੇ ਦੱਸਾਂਗੇ...

1. ਹੱਡੀਆਂ ਨੂੰ ਹੁੰਦਾ ਹੈ ਬਹੁਤ ਫਾਇਦਾ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

2. ਗਠੀਏ ਦੇ ਦਰਦ ਨੂੰ ਕਰੇ ਦੂਰ 
ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ 'ਚ ਵੀ ਸਹਾਇਕ ਹੰਦਾ ਹੈ।

PunjabKesari

3. ਕੀਮੋਥਰੈਪੀ ਦੇ ਪ੍ਰਭਾਵ ਨੂੰ ਕਰੇ ਘੱਟ 
ਇਕ ਸੋਧ ਮੁਤਾਬਕ ਹਲਦੀ 'ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ 'ਚੋਂ ਡੀ. ਐੱਨ. ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕਿਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।

4. ਚਿਹਰਾ ਬਣਾਵੇ ਚਮਕਦਾਰ 
ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫੰਬੇ ਨੂੰ ਹਲਦੀ ਵਾਲੇ ਦੁੱਧ 'ਚ ਭਿਉਂ ਕੇ ਇਸ ਨੂੰ ਚਿਹਰੇ 'ਤੇ ਲਾਓ, ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ।

5. ਬਲੱਡ ਸਰਕੂਲੇਸ਼ਨ ਰੱਖੇ ਠੀਕ 
ਆਯੁਰਵੇਦ ਮੁਤਾਬਕ, ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ 'ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ ਕਰਦਾ ਹੈ।

6. ਲੀਵਰ ਨੂੰ ਬਣਾਉਂਦਾ ਹੈ ਮਜ਼ਬੂਤ
ਹਲਦ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ।|ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

PunjabKesari

7. ਮਹਾਮਾਰੀ 'ਚ ਹੋਣ ਵਾਲੇ ਦਰਦ ਤੋਂ ਮਿਲੇ ਰਾਹਤ
ਹਲਦੀ ਵਾਲਾ ਦੁੱਧ ਮਹਾਮਾਰੀ 'ਚ ਹੋਣ ਵਾਲੇ ਦਰਦ ਤੋਂ ਕਾਫੀ ਰਾਹਤ ਦਿੰਦਾ ਹੈ। ਇਸ ਨਾਲ ਕਈ ਬੀਮਾਰੀਆਂ ਠੀਕ ਹੋ ਸਕਦੀਆਂ ਹਨ।

8. ਸਰੀਰ ਨੂੰ ਸਡੋਲ ਬਣਾਉਂਦਾ
ਰੋਜ਼ਾਨਾ ਇਕ ਗਿਲਾਸ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸਰੀਰ 'ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਕਈ ਤੱਤ ਹੁੰਦੇ ਹਨ, ਜੋ ਸਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ।

PunjabKesari


author

sunita

Content Editor

Related News