ਮੋਟਾਪੇ ਤੇ ਅੱਖਾਂ ਦੀ ਰੌਸ਼ਨੀ ਲਈ ਵਰਦਾਨ ਹੈ ''ਪਾਈਨਐਪਲ'', ਜਾਣੋ ਹੋਰ ਵੀ ਫਾਇਦੇ

06/14/2019 2:27:05 PM

ਜਲੰਧਰ (ਬਿਊਰੋ) — ਸਵਾਦ 'ਚ ਖੱਟਾ-ਮਿੱਠਾ 'ਅਨਾਨਾਸ' ਯਾਨੀ ਕਿ 'ਪਾਈਨਐਪਲ' ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਗਰਮੀਆਂ 'ਚ ਲੋਕ ਪਿਆਸ ਬੁਝਾਉਣ ਲਈ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ ਪਰ ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਇਹ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਯਾਥਮਿਨ, ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਫਾਈਬਰ, ਐਂਟੀਆਕਸੀਡੈਂਟ, ਫਾਸਫੋਰਸ ਵਰਗੇ ਗੁਣਾਂ ਨਾਲ ਭਰਪੂਰ ਅਨਾਨਾਸ ਸਿਹਤ ਦੇ ਨਾਲ-ਨਾਲ ਕਈ ਬਿਊਟੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦਗਾਰ ਹੈ। ਅੱਜ ਅਸੀਂ ਤੁਹਾਨੂੰ ਪਾਈਨਐਪਲ ਦੇ ਕੁਝ ਅਜਿਹੇ ਹੀ ਫਾਇਦੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ :-

ਅਨਾਨਾਸ ਦੇ ਗੁਣ

1 ਕਟੋਰੀ ਅਨਾਨਾਸ 'ਚ 0.55 g ਪ੍ਰੋਟੀਨ, 45 kcl ਊਰਜਾ, 210 ਕੈਲੋਰੀ, 11.82 g ਕਾਰਬੋਹਾਈਡ੍ਰੇਟ, 8.29 g ਸ਼ੂਗਰ, 52 ਆਈ. ਯੂ. ਵਿਟਾਮਿਨ-ਏ, 16.9 mg ਵਿਟਾਮਿਨ-ਸੀ, 0.106 mg ਵਿਟਾਮਿਨ-ਬੀ, 0.25 mg ਆਇਰਨ, 13 mg ਕੈਲਸ਼ੀਅਮ, 12 mg ਮੈਗਨੀਸ਼ੀਅਮ ਅਤੇ 125 mg ਪੋਟਾਸ਼ੀਅਮ ਹੁੰਦਾ ਹੈ।

ਅਨਾਨਾਸ ਦੇ ਫਾਇਦੇ :-
ਡਿਹਾਈਡ੍ਰੇਸ਼ਨ ਤੋਂ ਕਰੇ ਬਚਾਅ

ਗਰਮੀਆਂ 'ਚ ਡਿਹਾਈਡ੍ਰੇਸ਼ਨ ਕਾਫੀ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਅਨਾਨਾਸ ਖਾਣ ਜਾਂ ਇਸ ਦਾ ਜੂਸ ਪੀ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ, ਕਿਉਂਕਿ ਇਹ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।

PunjabKesari

ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ
ਵਿਟਾਮਿਨ ਏ-ਸੀ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਅੱਖਾਂ ਨੂੰ ਤੰਦਰੁਸਤ ਰੱਖਣ ਅਤੇ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੇ ਸੇਵਨ ਨਾਲ ਮੋਤੀਆਬਿੰਦ ਵਰਗੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ।

ਮਜ਼ਬੂਤ ਇਮਊਨ ਸਿਸਟਮ
ਰੋਜ਼ਾਨਾ 1 ਕਟੋਰੀ ਅਨਾਨਾਸ ਦਾ ਸੇਵਨ ਕਰਨ ਨਾਲ ਇਮਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀਂ ਲੂ, ਫਲੂ, ਇੰਫੈਕਸ਼ਨ, ਸਰਦੀ-ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

ਬਲੱਡ ਸਰਕੂਲੈਸ਼ਨ ਨੂੰ ਵਧਾਏ
ਇਸ 'ਚ ਬ੍ਰੋਮੇਲੇਨ, ਪੋਟਾਸ਼ੀਅਮ ਅਤੇ ਕਾਪਰ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਬਲੱਡ ਸਰਕੂਲੈਸ਼ਨ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਸਰੀਰ 'ਚ ਰੈੱਡ ਬਲੱਡ ਸੈਲਸ ਅਤੇ ਆਕਸੀਜਨ ਦਾ ਫਲੋ ਵਧਦਾ ਹੈ।

PunjabKesari

ਭਾਰ ਘਟਾਉਂਦਾ ਹੈ ਅਨਾਨਾਸ
ਜੇਕਰ ਤੁਸੀਂ ਵੀ ਲਗਾਤਾਰ ਵਧਦੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਰੋਜ਼ਾਨਾ ਸਵੇਰੇ ਨਾਸ਼ਤੇ 'ਚ 1 ਕਟੋਰੀ ਅਨਾਨਾਸ ਖਾਓ ਜਾਂ ਇਸ ਦਾ ਜੂਸ ਪੀਓ। ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਭੁੱਖ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ।

ਪਾਚਨ ਕਿਰਿਆ ਵਧਾਏ
ਫਾਈਬਰ ਤੇ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੋਣ ਕਾਰਨ ਅਨਾਨਾਲ ਦਾ ਸੇਵਨ ਪੇਟ ਨੂੰ ਤੰਦਰੁਸਤ ਰੱਖਦਾ ਹੈ। ਇਸ ਨਾਲ ਤੁਹਾਨੂੰ ਕਬਜ਼, ਐਸੀਡਿਟੀ (ਗੈਸ) ਵਰਗੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜ਼ੂਦ ਪ੍ਰੋਟੀਨ ਖਾਣਾ ਡਾਇਜੈਸਟ ਕਰਨ (ਭੋਜਨ ਪਚਾਉਣ) 'ਚ ਵੀ ਮਦਦ ਕਰਦਾ ਹੈ।

ਦਿਲ ਨੂੰ ਰੱਖੇ ਤੰਦਰੁਸਤ
ਇਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਕੋਲੈਸਟਰੋਲ ਦੇ ਪੱਧਰ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ। ਇਹ ਦਿਲ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।

PunjabKesari

ਹੱਡੀਆਂ ਨੂੰ ਕਰੇ ਮਜਬੂਤ
ਮੈਂਗਨੀਜ ਹੱਡੀਆਂ ਨੂੰ ਸਵਸਥ ਰੱਖਣ ਲਈ ਬਹੁਤ ਜ਼ਰੂਰੀ ਤੱਤ ਹੈ, ਜੋ ਅਨਾਨਾਸ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 1 ਕੱਪ ਅਨਾਨਾਸ ਸਰੀਰ ਨੂੰ 158% ਮੈਂਗਨੀਜ ਪ੍ਰਧਾਨ ਕਰਦਾ ਹੈ, ਜੋ ਹੱਡੀਆਂ ਦੀ ਮੁਰੰਮਤ ਕਰਨ 'ਚ ਮਦਦ ਕਰਦਾ ਹੈ।

ਕੈਂਸਰ ਤੋਂ ਕਰੇ ਬਚਾਅ
ਅਨਾਨਾਸ 'ਚ ਐਂਟੀਆਕਸੀਡੈਂਟ ਤੇ ਬ੍ਰੋਮੇਲਿਨ ਗੁਣ ਹੁੰਦੇ ਹਨ, ਜੋ ਮੁਕਤ ਗੁਣਾਂ ਨਾਲ ਲੜਨ 'ਚ ਮਦਦ ਕਰਦੇ ਹਨ। ਇਹ ਕੋਸ਼ਿਕਾ ਸ਼ਕਤੀ ਹੋਣ ਤੋਂ ਵੀ ਰੋਕਣ 'ਚ ਮਦਦਗਾਰ ਹਨ ਅਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਕਰਦਾ ਹੈ।
PunjabKesari


Related News