Health Alert: ਖਾਣਾ ਖਾਣ ਤੋਂ ਬਾਅਦ ਕੀਤੀ ਇਹ ਗਲਤੀ ਵਧਾ ਸਕਦੀ ਹੈ ਤੁਹਾਡਾ ਭਾਰ

Thursday, Dec 31, 2020 - 11:19 AM (IST)

Health Alert: ਖਾਣਾ ਖਾਣ ਤੋਂ ਬਾਅਦ ਕੀਤੀ ਇਹ ਗਲਤੀ ਵਧਾ ਸਕਦੀ ਹੈ ਤੁਹਾਡਾ ਭਾਰ

ਨਵੀਂ ਦਿੱਲੀ: ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪਾਣੀ ਪੀਣ ਨਾਲ ਸਰੀਰ ’ਚੋਂ ਸਾਰੇ ਗੰਦੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਡਾਕਟਰ ਵੀ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਵੀ ਦਿੰਦੇ ਹਨ ਪਰ ਇਹ ਪਾਣੀ ਤੁਹਾਡੀ ਸਿਹਤ ਨੂੰ ਉਦੋਂ ਨੁਕਸਾਨ ਪਹੁੰਚਾ ਸਕਦਾ ਹੈ ਜੇ ਤੁਸੀਂ ਗਲਤ ਸਮੇਂ ‘ਤੇ ਇਸ ਦੀ ਵਰਤੋਂ ਕਰਦੇ ਹੋ। ਜੀ ਹਾਂ…ਪਾਣੀ ਪੀਣਾ ਬੇਸ਼ੱਕ ਸਿਹਤ ਲਈ ਚੰਗਾ ਹੁੰਦਾ ਹੈ ਪਰ ਜੇ ਤੁਸੀਂ ਇਸ ਨੂੰ ਗਲਤ ਸਮੇਂ ‘ਤੇ ਪੀਦੇ ਹੋ ਤਾਂ ਤੁਹਾਡਾ ਸਰੀਰ ਨਿਰੋਗ ਨਹੀਂ ਰੋਗੀ ਬਣ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਭੋਜਨ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਹੁੰਦੀ ਹੈ ਪਰ ਤੁਹਾਡੀ ਇਹ ਆਦਤ ਤੁਹਾਨੂੰ ਮੁਸੀਬਤ ’ਚ ਪਾ ਸਕਦੀ ਹੈ। ਦਰਅਸਲ ਡਾਕਟਰਾਂ ਅਨੁਸਾਰ ਭੋਜਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਭੋਜਨ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਹੋਣ ਵਾਲੀਆਂ ਸਮੱਸਿਆਵਾਂ
ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ: ਜੇ ਤੁਸੀਂ ਭੋਜਨ ਦੇ ਤੁਰੰਤ ਬਾਅਦ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣਾ ਸ਼ੂਗਰ ਦੇ ਮਰੀਜ਼ਾਂ ਲਈ ਜ਼ਹਿਰ ਦੇ ਸਾਮਾਨ ਹੈ। ਭੋਜਨ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਤੁਹਾਡੀ ਪਾਚਨ ਕਿਰਿਆ ਵੀ ਵਿਗੜਨ ਲੱਗਦੀ ਹੈ। ਭੋਜਨ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਜਿਸ ਕਾਰਨ ਤੁਹਾਨੂੰ ਗੈਸ ਐਸਿਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਵਧ ਸਕਦਾ ਹੈ ਵਜ਼ਨ: ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭੋਜਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਤੁਹਾਡੇ ਭਾਰ ਨੂੰ ਵਧਾ ਸਕਦਾ ਹੈ। ਜੀ ਹਾਂ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਨਾ ਖਾ ਕੇ ਵੀ ਮੋਟੇ ਹੋ ਰਹੇ ਹੋ ਤਾਂ ਇਸ ਮੋਟਾਪੇ ਦਾ ਕਾਰਨ ਕਿਤੇ ਨਾ ਕਿਤੇ ਤੁਹਾਡੀ ਇਹ ਗ਼ਲਤੀ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਆਦਤ ‘ਤੇ ਕੰਟਰੋਲ ਕਰਨਾ ਮੁਸ਼ਕਲ ਲੱਗਦਾ ਹੋਵੇਗਾ ਪਰ ਜੇ ਤੁਸੀਂ ਇਸ ਨੂੰ ਕੰਟਰੋਲ ਨਹੀਂ ਕਰਦੇ ਹੋ ਤਾਂ ਤੁਹਾਡੀ ਪਾਚਨ ਕਿਰਿਆ ਕਮਜ਼ੋਰ ਵੀ ਹੋ ਸਕਦੀ ਹੈ। ਜੀ ਹਾਂ, ਸਿਰਫ ਇਹ ਹੀ ਨਹੀਂ, ਇਸ ਨਾਲ ਤੁਹਾਨੂੰ ਅਲਸਰ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।

PunjabKesari
ਇੰਨੇ ਸਮੇਂ ਬਾਅਦ ਪੀਓ ਪਾਣੀ: ਹੁਣ ਤੁਹਾਡੇ ਮਨ ’ਚ ਇਕੋ ਸਵਾਲ ਹੋਵੇਗਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿੰਨੇ ਸਮੇਂ ਬਾਅਦ ਪਾਣੀ ਪੀਣਾ ਚਾਹੀਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਡਾਕਟਰ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਪਾਣੀ ਪੀਣ ਦੀ ਸਲਾਹ ਦਿੰਦੇ ਹਨ। 30 ਮਿੰਟ ਦੇ ਅੰਦਰ-ਅੰਦਰ, ਪਾਚਨ ਦੀ ਅਗਲੀ ਪਿ੍ਰਕਰਿਆ ਸਰੀਰ ਦੇ ਅੰਦਰ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ‘ਤੇ ਕੋਈ ਅਸਰ ਨਹੀਂ ਪੈਂਦਾ।

 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ


author

Aarti dhillon

Content Editor

Related News