ਸਿਹਤਮੰਦ ਰਹਿਣ ਲਈ ਗਰਮੀਆਂ 'ਚ ਖਾਓ ਇਹ ਖੁਰਾਕ

Sunday, Jul 15, 2018 - 12:05 PM (IST)

ਸਿਹਤਮੰਦ ਰਹਿਣ ਲਈ ਗਰਮੀਆਂ 'ਚ ਖਾਓ ਇਹ ਖੁਰਾਕ

ਜਲੰਧਰ— ਗਰਮੀਆਂ 'ਚ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ ਆਪਣੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਕੁਝ ਚੀਜ਼ਾਂ ਸਰੀਰ ਦੀ ਗਰਮੀ ਨੂੰ ਹੋਰ ਵਧਾ ਦਿੰਦੀਆਂ ਹਨ, ਜਿਸ ਕਾਰਨ ਗਰਮੀ ਜਿਆਦਾ ਲੱਗਦੀ ਹੈ। ਇਸ ਲਈ ਗਰਮੀਆਂ 'ਚ ਅਜਿਹੀ ਖੁਰਾਕ ਖਾਣੀ ਚਾਹੀਦੀ ਹੈ, ਜੋ ਸਰੀਰ ਦੀ ਗਰਮੀ ਨੂੰ ਬਾਹਰ ਕੱਢੇ ਅਤੇ ਸਰੀਰ ਨੂੰ ਠੰਡਕ ਦੇਵੇ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਮੀਆਂ 'ਚ ਕਿਹੜੀ ਖੁਰਾਕ ਖਾਣੀ ਚਾਹੀਦੀ ਹੈ ਅਤੇ ਕਿਸ ਖੁਰਾਕ ਤੋਂ ਦੂਰ ਰਹਿਣਾ ਚਾਹੀਦਾ ਹੈ।
ਗਰਮੀਆਂ 'ਚ ਖਾਣ ਲਈ ਖੁਰਾਕ
1. ਲੱਸੀ
ਗਰਮੀ 'ਚ ਸਰੀਰ ਨੂੰ ਠੰਡਕ ਦੇਣ ਲਈ ਲੱਸੀ ਪੀਣੀ ਚਾਹੀਦੀ ਹੈ। ਇਸ 'ਚ ਕਿਟਕ ਐਸਿਡ ਹੈ, ਜੋ ਸਿਹਤ ਲਈ ਵਧੀਆ ਹੁੰਦਾ ਹੈ। ਲੱਸੀ ਪੀਣ ਨਾਲ ਸਰੀਰ 'ਚ ਚੁਸਤੀ ਬਣੀ ਰਹਿੰਦੀ ਹੈ। ਜੇ ਲੱਸੀ ਭੋਜਨ ਕਰਨ ਤੋਂ ਬਾਅਦ ਪੀਤੀ ਜਾਵੇ ਤਾਂ ਭੋਜਨ ਚੰਗੀ ਤਰ੍ਹਾਂ ਪੱਚ ਜਾਂਦਾ ਹੈ।
2. ਨਾਰੀਅਲ ਪਾਣੀ
ਨਾਰੀਅਲ ਪਾਣੀ ਗਰਮੀਆਂ 'ਚ ਸਿਹਤ ਲਈ ਬਹੁਤ ਵਧੀਆ ਹੈ ਕਿਉਂਕਿ ਇਸ 'ਚ ਕੈਲਸ਼ੀਅਮ, ਕਲੋਰਾਈਡ ਅਤੇ ਪੋਟਾਸ਼ੀਅਮ ਮੌਜੂਦ ਹੈ, ਜੋ ਚੰਗੀ ਸਿਹਤ ਲਈ ਜ਼ਰੂਰੀ ਹਨ।
3. ਖੀਰੇ
ਸਰੀਰ ਲਈ ਖੀਰੇ ਗਰਮੀਆਂ 'ਚ ਬਹੁਤ ਵਧੀਆ ਹਨ। ਇਨ੍ਹਾਂ 'ਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹ ਓਇਲੀ ਸਕਿਨ ਨੂੰ ਠੀਕ ਕਰਦਾ ਹੈ ਅਤੇ ਗੈਸ, ਐਸੀਡਿਟੀ, ਛਾਤੀ 'ਚ ਜਲਨ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
4. ਕਟਹਲ
ਗਰਮੀਆਂ 'ਚ ਕਟਹਲ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨਾਲ ਬੀ. ਪੀ. ਕੰਟਰੋਲ 'ਚ ਰਹਿੰਦਾ ਹੈ।
5. ਕੀਵੀ
ਕੀਵੀ 'ਚ ਵਿਟਾਮਿਨ ਬੀ-1, ਬੀ-2, ਬੀ-3, ਸੀ ਅਤੇ ਕੇ ਮੌਜੂਦ ਹੁੰਦੇ ਹਨ। ਗਰਮੀ 'ਚ ਕੀਵੀ ਖਾਣ ਨਾਲ ਦਿਲ, ਦੰਦ, ਗੁਰਦੇ ਅਤੇ ਦਿਮਾਗ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
6. ਤਰਬੂਜ
ਤਰਬੂਜ 'ਚ ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ ਹੁੰਦਾ ਹੈ। ਗਰਮੀ 'ਚ ਤਰਬੂਜ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਰੀਰ 'ਚ ਹੋਈ ਪਾਣੀ ਦੀ ਕਮੀ ਦੂਰ ਹੁੰਦੀ ਹੈ।


Related News