ਇਨ੍ਹਾਂ ਚੀਜ਼ਾਂ ਨਾਲ ਭੁੱਲ ਕੇ ਵੀ ਨਾ ਕਰੋ ਸ਼ਹਿਦ ਦਾ ਸੇਵਨ

03/17/2019 4:39:17 PM

ਨਵੀਂ ਦਿੱਲੀ— ਸਰਦੀਆਂ 'ਚ ਸ਼ਹਿਦ ਦਾ ਇਸਤੇਮਾਲ ਇਕ ਮਹੱਤਵਪੂਰਣ ਔਸ਼ਧੀ ਦੇ ਰੂਪ 'ਚ ਕੀਤਾ ਜਾਂਦਾ ਹੈ ਜਿੱਥੇ ਇਸ ਦਾ ਸੇਵਨ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਰੱਖਦਾ ਹੈ। ਉੱਥੇ ਹੀ ਗਲਤ ਤਰੀਕਿਆਂ ਨਾਲ ਇਸ ਦਾ ਸੇਵਨ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਸ਼ਹਿਦ ਭਾਂਵੇ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ।
- ਗਰਮ ਚੀਜ਼ਾਂ ਨਾਲ ਨਾ ਕਰੋ ਸ਼ਹਿਦ ਦਾ ਇਸਤੇਮਾਲ
ਭਾਰ ਘਟਾਉਣ ਲਈ ਅੱਜਕਲ ਲੋਕ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਬੰਦ ਕਰ ਦਿਓ ਕਿਉਂਕਿ ਇਸ ਨਾਲ ਤੁਹਾਨੂੰ ਪੇਟ ਸਬੰਧੀ ਸਮੱਸਿਆ ਨਾਲ ਕਈ ਜਾਨਲੇਵਾ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੋ ਸਕੇ ਤਾਂ ਗਰਮ ਦੁੱਧ ਦੇ ਬਦਲੇ ਕੋਸੇ ਪਾਣੀ ਦੀ ਵਰਤੋਂ ਕਰੋ।
- ਚਾਹ-ਕੌਫੀ ਨਾਲ ਨਾ ਪੀਓ ਸ਼ਹਿਦ
ਕਈ ਵਾਰ ਲੋਕ ਸਰਦੀ-ਜ਼ੁਕਾਮ ਤੋਂ ਰਾਹਤ ਪਾਉਣ ਲਈ ਚਾਹ ਜਾਂ ਕੌਫੀ 'ਚ ਸ਼ਹਿਦ ਮਿਲਾ ਕੇ ਪੀਂਦੇ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਬਾਡੀ ਦਾ ਟੈਂਪਰੇਚਰ ਹੋਰ ਵੀ ਵਧ ਜਾਵੇਗਾ, ਜਿਸ ਨਾਲ ਤੁਹਾਨੂੰ ਟੈਂਸ਼ਨ, ਇਰੀਟੇਸ਼ਨ ਅਤੇ ਘਬਰਾਹਟ ਹੋ ਸਕਦੀ ਹੈ। 
- ਕੀ ਗਰਮ ਦੁੱਧ ਨਾਲ ਪੀਣਾ ਚਾਹੀਦਾ ਹੈ?
ਕੁਝ ਲੋਕ ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਲਈ ਗਰਮ ਦੁੱਧ 'ਚ ਸ਼ਹਿਦ ਮਿਲਾ ਕੇ ਪੀਂਦੇ ਹਨ ਪਰ ਅਜਿਹਾ ਕਰਨਾ ਵੀ ਖਤਰਨਾਕ ਹੋ ਸਕਦਾ ਹੈ। ਆਯੁਰਵੈਦ ਮੁਤਾਬਕ ਕੋਸੇ ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
- ਗਰਮ ਚੀਜ਼ਾਂ ਨਾਲ ਕਿਉਂ ਹਾਨੀਕਾਰਕ ਹੈ ਸ਼ਹਿਦ?
ਅਸਲ 'ਚ ਸ਼ਹਿਦ ਦੀ ਤਾਸੀਰ ਗਰਮ ਹੁੰਦੀ ਹੈ ਅਜਿਹੇ 'ਚ ਜਦੋਂ ਤੁਸੀਂ ਕਿਸੇ ਗਰਮ ਚੀਜ਼ ਨਾਲ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਸਰੀਰ ਦਾ ਤਾਪਮਾਨ ਜ਼ਿਆਦਾ ਹੋ ਜਾਂਦਾ ਹੈ, ਜਿਸ ਨਾਲ ਪੇਟ ਦੇ ਨਾਲ-ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।


Related News