ਸੌਂਫ ਦੇਵੇਂ ਸਿਰ ਦਰਦ ਤੋਂ ਰਾਹਤ, ਜਾਣੋ ਇਸਤੇਮਾਲ ਕਰਨ ਦਾ ਤਰੀਕਾ

Monday, Jul 22, 2019 - 11:24 AM (IST)

ਸੌਂਫ ਦੇਵੇਂ ਸਿਰ ਦਰਦ ਤੋਂ ਰਾਹਤ, ਜਾਣੋ ਇਸਤੇਮਾਲ ਕਰਨ ਦਾ ਤਰੀਕਾ

ਜਲੰਧਰ—  ਅੱਜ ਦੀ ਜੀਵਨਸ਼ਾਲੀ 'ਚ ਸਿਰ ਦਰਦ ਦੀ ਸਮੱਸਿਆ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾ ਤਣਾਅ ਕਾਰਨ ਸਿਰ ਦਰਦ ਹੋਣਾ ਆਮ ਗੱਲ ਹੋ ਗਈ ਹੈ। ਕੰਪਿਊਟਰ ਦੇ ਸਾਹਮਣੇ ਜ਼ਿਆਦਾ ਕੰਮ ਕਰਨ, ਟੈਨਸ਼ਨ ਲੈਣ ਅਤੇ ਥਕਾਵਟ ਕਾਰਨ ਇਹ ਸਮੱਸਿਆ ਅਕਸਰ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਲੈਂਦੇ ਹਨ, ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੁੰਦੀਆਂ ਹਨ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਲਾਭਦਾਇਕ ਸਿੱਧ ਹੁੰਦੇ ਹਨ। 
ਸੌਂਫ ਦਿਵਾਏ ਸਿਰ ਦਰਦ ਤੋਂ ਰਾਹਤ
ਸਿਰ ਦਰਦ ਨੂੰ ਦੂਰ ਕਰਨ ਲਈ ਸੌਂਫ ਦਾ ਪੇਸਟ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਤੁਸੀਂ ਸੌਂਫ ਨੂੰ ਥੋੜ੍ਹੇ ਜਿਹੇ ਪਾਣੀ 'ਚ ਮਿਲਾਓ। ਫਿਰ ਇਸ ਨੂੰ ਮੱਥੇ 'ਤੇ ਲਗਾਓ। ਅਜਿਹਾ ਕਰਨ ਦੇ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਸੌਂਫ ਨੂੰ ਚਾਹ 'ਚ ਵੀ ਮਿਲਾ ਕੇ ਪੀ ਸਕਦੇ ਹੋ।  

PunjabKesari
ਤੁਲਸੀ ਅਤੇ ਅਦਰਕ 
ਸਿਰ ਦਰਦ ਨੂੰ ਦੂਰ ਕਰਨ ਲਈ ਤੁਲਸੀ ਅਤੇ ਅਦਰਕ ਦਾ ਇਸਤੇਮਾਲ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਦੇ ਰਸ ਨੂੰ ਮਿਕਸ ਕਰ ਲਵੋ। ਫਿਰ ਇਸ ਨੂੰ ਮੱਥੇ 'ਤੇ ਲਗਾਓ। ਅਜਿਹਾ ਕਰਨ ਨਾਲ ਵੀ ਸਿਰ ਦਰਦ ਠੀਕ ਹੋ ਜਾਂਦਾ ਹੈ। 

PunjabKesari
ਲੌਂਗ ਦਾ ਤੇਲ 
ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਤੇਲ ਵੀ ਲਾਹੇਵੰਦ ਹੁੰਦਾ ਹੈ। ਇਸ ਨੂੰ ਲਗਾਉਣ ਲਈ ਲੌਂਗ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਫਿਰ ਕੱਪੜੇ 'ਚ ਬੰਨ੍ਹ ਲਵੋ। ਇਸ ਤੋਂ ਬਾਅਦ ਇਸ ਨੂੰ ਕੁਝ ਦੇਰ ਤੱਕ ਸੂੰਘੋ। ਅਜਿਹਾ ਕਰਨ ਨਾਲ ਸਿਰ ਦਰਦ ਇਕ ਦਮ ਠੀਕ ਹੋ ਜਾਵੇਗਾ। ਇਸ ਦੇ ਨਾਲ ਹੀ ਤੁਸੀਂ ਲੌਂਗ ਦੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ। 
ਨਿੰਬੂ ਦੀ ਚਾਹ 
ਨਿੰਬੂ ਦੀ ਚਾਹ ਪੀਣ ਨਾਲ ਵੀ ਸਿਰ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਚਾਹ ਨੂੰ ਇਕ ਦਿਨ 'ਚ ਕਰੀਬ 2-3 ਵਾਰ ਪੀਓ। ਫਰਕ ਮਹਿਸੂਸ ਹੋਵੇਗਾ। 

PunjabKesari
ਦਾਲਚੀਨੀ 
ਦਾਲਚੀਨੀ ਵੀ ਸਿਰ ਦਰਦ ਤੋਂ ਛੁਟਕਾਰਾ ਪਾਉਣ 'ਚ ਸਹਾਇਕ ਹੁੰਦੀ ਹੈ। ਦਾਲਚੀਨੀ ਨੂੰ ਬਰੀਕ ਪੀਸ ਕੇ ਪਾਣੀ 'ਚ ਮਿਲਾ ਕੇ ਲੇਪ ਬਣਾਓ। ਫਿਰ ਇਸ ਲੇਪ ਨੂੰ ਮੱਥੇ 'ਤੇ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। 
ਦੇਸੀ ਘਿਓ ਦਿਵਾਓ ਸਿਰ ਦਰਦ ਤੋਂ ਰਾਹਤ 
ਸਿਰ ਦਰਦ ਸਮੇਂ ਗਾਂ ਤੋਂ ਬਣੇ ਦੇਸੀ ਘਿਓ ਨੂੰ ਨੱਕ 'ਚ ਇਕ-ਇਕ ਬੂੰਦ ਪਾਉਣ ਨਾਲ ਵੀ ਛੁਟਕਾਰਾ ਮਿਲਦਾ ਹੈ।


author

shivani attri

Content Editor

Related News