ਹਲਦੀ ਅਤੇ ਅਦਰਕ ਰੱਖੇਗਾ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ
Saturday, Jul 01, 2017 - 01:05 PM (IST)
ਜਲੰਧਰ— ਮੌਸਮ ਬਦਲਣ ਦੇ ਨਾਲ ਹੀ ਬੀਮਾਰੀਆਂ ਦਾ ਖਤਰਾ ਵੀ ਵਧਣ ਲੱਗਦਾ ਹੈ। ਬੁਖਾਰ, ਖਾਂਸੀ, ਸਰੀਰ ਦਰਦ, ਉੱਲਟੀ ਅਤੇ ਦਸਤ ਹੋਣਾ ਆਮ ਗੱਲ ਹੈ। ਅਜਿਹੀ ਹਾਲਤ 'ਚ ਤੁਹਾਡੇ ਰਸੋਈ 'ਚ ਕੁੱਝ ਅਜਿਹੀਆਂ ਚੀਜ਼ਾਂ ਮੌਜ਼ੂਦ ਹਨ ਜੋ ਕਿਸੇ ਦਵਾਈ ਤੋਂ ਘੱਟ ਨਹੀਂ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਲਦੀ ਅਤੇ ਅਦਰਕ ਦੀ।
- ਗੁਣਾਂ ਦਾ ਖਜਾਣਾ ਹੈ ਹਲਦੀ
ਖੂਬਸੂਰਤੀ ਨੂੰ ਨਿਖਾਰਣ ਦੇ ਲਈ ਕਈ ਬਾਰ ਤੁਸੀਂ ਹਲਦੀ ਦਾ ਇਸਤੇਮਾਲ ਕੀਤਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਤੁਹਾਨੂੰ ਪੂਰੇ ਸਰੀਰ ਦੇ ਰੋਗਾਂ ਤੋਂ ਬਚਾਉਂਦੀ ਹੈ।
1. ਹਲਦੀ 'ਚ ਕਰਕਊਮਿਨ ਨਾਮਕ ਰਸਾਇਣ ਪਾਇਆ ਜਾਂਦਾ ਹੈ ਜੋ ਦਵਾਈ ਦੇ ਰੂਪ 'ਚ ਕੰਮ ਕਰਦਾ ਹੈ ਅਤੇ ਇਹ ਸਰੀਰ ਦੀ ਸੋਜ ਵੀ ਘੱਟ ਕਰਦਾ ਹੈ।
2. ਜੇਕਰ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ 'ਚ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਇਹ ਤੁਹਾਡੇ ਦਿਮਾਗ ਦੇ ਲਈ ਬਹੁਤ ਚੰਗਾ ਹੈ।
3. ਹਲਦੀ ਇਕ ਤਾਕਤਵਰ ਐਂਟੀਆਕਸੀਡੈਂਟ ਹੈ ਜੋ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ੀਕਾਵਾਂ ਨਾਲ ਲੜਦਾ ਹੈ।
4. ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਨਹੀਂ ਜੰਮਦਾ ਅਤੇ ਇਹ ਖੂਨ ਨੂੰ ਸਾਫ ਕਰਨ 'ਚ ਮਦਦਗਾਰ ਹੁੰਦੀ ਹੈ।
- ਕਈ ਰੋਗਾਂ ਦੀ ਇਕ ਦਵਾਈ ਹੈ ਅਦਰਕ
ਉੱਥੇ ਹੀ ਦੂਜੇ ਪਾਸੇ ਅਦਰਕ ਚਾਹ ਦੇ ਸੁਆਦ ਨੂੰ ਹੀ ਨਹੀਂ ਵਧਾਉਂਦਾ ਸਗੋਂ ਇਸ ਨਾਲ ਕਈ ਫਾਇਦੇ ਹੁੰਦੇ ਹਨ। ਇਹ ਵਿਟਾਮਿਨ-ਏ, ਸੀ, ਈ ਅਤੇ ਬੀ ਦਾ ਚੰਗਾ ਸ੍ਰੋਤ ਹੈ। ਨਾਲ ਹੀ ਇਸ 'ਚ ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਜਿੰਕ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਚਾਹ 'ਚ ਅਦਰਕ ਦਾ ਇਸਤੇਮਾਲ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਅਦਰਕ ਵਾਲੀ ਚਾਹ ਦੇ ਫਾਇਦੇ।
1. ਇਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ।
2. ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
3. ਇਸ ਨਾਲ ਮਾਹਾਵਾਰੀ ਤੋਂ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
4. ਇਹ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਦਦਗਾਰ ਹੁੰਦਾ ਹੈ।
