ਗ੍ਰੀਨ ਟੀ ਅਪਣਾਓ, ਕੈਂਸਰ ਦੀ ਟੈਨਸ਼ਨ ਨੂੰ ਭੁੱਲ ਜਾਓ
Wednesday, Jan 13, 2021 - 09:37 AM (IST)
ਲੰਡਨ- ਗ੍ਰੀਨ ਟੀ ਵਜਨ ਘਟਾਉਣ ’ਚ ਮਦਦਗਾਰ ਹੈ। ਟਾਈਪ-2 ਡਾਇਬਿਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ’ਚ ਵੀ ਇਸ ਨੂੰ ਖਾਸਾ ਕਾਰਗਰ ਪਾਇਆ ਗਿਆ ਹੈ। ਹੁਣ ਬ੍ਰਿਟੇਨ ਸਥਿਤ ਸੈਲਫੋਰਡ ਯੂਨੀਵਰਸਿਟੀ ਦੇ ਹਾਲੀਆ ਅਧਿਐਨ ’ਚ ਇਹ ਕਈ ਤਰ੍ਹਾਂ ਦੇ ਕੈਂਸਰ ਦੇ ਇਲਾਜ ’ਚ ਅਸਰਦਾਰ ਮਿਲੀ ਹੈ।
ਊਰਜਾ ਕੇਂਦਰ ’ਤੇ ਕਰਦੀ ਹੈ ਵਾਰ:
ਖੋਜਕਰਤਾਵਾਂ ਮੁਤਾਬਕ ਗ੍ਰੀਨ ਟੀ ਕੈਂਸਰ ਕੋਸ਼ਿਕਾਵਾਂ ਦੇ ‘ਮਾਈਟੋਕਾਨਡਰੀਆ’ (ਸੂਤਰਕਾਣਿਕਾ) ’ਤੇ ਹਮਲਾ ਕਰਦੀ ਹੈ। ‘ਮਾਈਟੋਕਾਨਡਰੀਆ’ ਕਿਸੇ ਵੀ ਕੋਸ਼ਿਕਾ ਦਾ ਊਰਜਾ ਕੇਂਦਰ ਕਹਾਉਂਦਾ ਹੈ। ਇਸ ਦੇ ਨਸ਼ਟ ਹੋਣ ’ਤੇ ਕੈਂਸਰ ਕੋਸ਼ਿਕਾਵਾਂ ਨੂੰ ਲੋੜੀਂਦੀ ਮਾਤਰਾ ’ਚ ਊਰਜਾ ਨਹੀਂ ਮਿਲ ਪਾਉਂਦੀ ਅਤੇ ਉਹ ਹੌਲੀ-ਹੌਲੀ ਦਮ ਤੋੜਨ ਲੱਗ ਜਾਂਦੀਆਂ ਹਨ।
ਖੋਹ ਲੈਂਦੀ ਹੈ ਪ੍ਰੋਟੀਨ ਦੀ ਖੁਰਾਕ :
ਮੁੱਖ ਖੋਜਕਰਤਾ ਪ੍ਰੋਫੈਸਰ ਮਾਈਕਲ ਲਿਸਾਂਤੀ ਦੀ ਮੰਨੀਏ ਤਾਂ ਗ੍ਰੀਨ ਟੀ ‘ਰਾਈਬੋਜੋਮ’ ਨੂੰ ਵੀ ਕਮਜ਼ੋਰ ਬਣਾਉਂਦੀ ਹੈ। ਆਰ. ਐੱਨ. ਏ. ਅਤੇ ਉਸ ਨਾਲ ਜੁੜੇ ਪ੍ਰੋਟੀਨ ਨਾਲ ਲੈਸ ‘ਰਾਈਬੋਜੋਮ’ ਕੋਸ਼ਿਕਾਵਾਂ ਨੂੰ ਜ਼ਿੰਦਾ ਰੱਖਣ ਲਈ ਬੇਹੱਦ ਜ਼ਰੂਰੀ ਹੈ। ਉਹ ਉਨ੍ਹਾਂ ਪ੍ਰੋਟੀਨ ਦਾ ਉਤਪਾਦਨ ਕਰਦਾ ਹੈ, ਜਿਨ੍ਹਾਂ ਦੇ ਦਮ ’ਤੇ ਕੋਸ਼ਿਕਾਵਾਂ ਫਲਦੀਆਂ-ਫੁਲਦੀਆਂ ਹਨ। ਅਧਿਐਨ ਦੇ ਨਤੀਜੇ ਜਨਰਲ ਆਫ ਗ੍ਰੇਨੇਟਾਲੌਜੀ ’ਚ ਪ੍ਰਕਾਸ਼ਿਤ ਕੀਤੇ ਗਏ ਹਨ।
ਮਾਚਾ ਜ਼ਿਆਦਾ ਫਾਇਦੇਮੰਦ
ਅਧਿਐਨ ’ਚ ਜਾਪਾਨ ’ਚ ਬੇਹੱਦ ਹਰਮਨਪਿਆਰੀ ‘ਮਾਚਾ ਗ੍ਰੀਨ ਟੀ’ ਨੂੰ ਕੈਂਸਰ ਦੇ ਇਲਾਜ ’ਚ ਜ਼ਿਆਦਾ ਪ੍ਰਭਾਵੀ ਕਰਾਰ ਦਿੱਤਾ ਗਿਆ ਹੈ।
ਚਾਹ ਦੀਆਂ ਤਾਜ਼ਾ ਹਰੀਆਂ ਪੱਤੀਆਂ ਨਾਲ ਹੁੰਦੀ ਹੈ ਤਿਆਰ, ਪਾਊਡਰ ਦੇ ਰੂਪ ’ਚ ਮਿਲਦੀ ਹੈ, ਮੋਟਾਪੇ ਤੇ ਡਾਇਬਿਟੀਜ ਤੋਂ ਨਿਜਾਤ ਦਿਵਾਉਣ ’ਚ ਕਾਰਗਰ
ਇੰਝ ਹੁੰਦੀ ਹੈ ਤਿਆਰ
ਚਾਹ ਦੇ ਬੂਟਿਆਂ ਨੂੰ ਧੁੱਪ ਤੋਂ ਦੂਰ ਰੱਖਿਆ ਜਾਂਦਾ ਹੈ, ਤਾਂਕਿ ‘ਐੱਲ-ਥਿਆਨਾਈਨ’ ਵਰਗੇ ਪੋਸ਼ਕ ਤੱਤਾਂ ਦੀ ਮਾਤਰਾ ਵਧੇ।
ਤਾਜ਼ਾ ਪੱਤੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਭਾਫ ਨਾਲ ਪਕਾਇਆ ਜਾਂਦਾ ਹੈ, ਹਵਾ ’ਚ ਸੁਕਾਉਣ ਤੋਂ ਬਾਅਦ ਬਾਰੀਕ ਪਾਊਡਰ ਦੇ ਰੂਪ ’ਚ ਪੀਸਿਆ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।