ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ ਹਰੀ ਮਿਰਚ, ਸੇਵਨ ਕਰਨ ''ਤੇ ਕੈਂਸਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

Tuesday, Sep 19, 2023 - 05:46 PM (IST)

ਜਲੰਧਰ - ਲੋਕ ਕਹਿੰਦੇ ਹਨ ਕਿ ਤਿੱਖਾ ਅਤੇ ਜ਼ਿਆਦਾ ਮਸਾਲੇਦਾਰ ਖਾਣੇ ਦਾ ਸੇਵਨ ਕਰਨਾ ਸਰੀਰ ਲਈ ਸਹੀ ਨਹੀਂ ਹੁੰਦਾ। ਇਸ ਦੇ ਸੇਵਨ ਨਾਲ ਢਿੱਡ 'ਚ ਦਰਦ ਜਾਂ ਸੀਨੇ 'ਚ ਜਲਨ ਮਹਿਸੂਸ ਹੁੰਦੀ ਹੈ। ਭੋਜਨ 'ਚ ਵਰਤੀ ਜਾਣ ਵਾਲੀ ਹਰੀ ਮਿਰਚ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ ਸਗੋਂ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਰੀਆਂ ਮਿਰਚਾਂ 'ਚ ਪੋਸ਼ਟਿਕ ਤੱਤ ਜਿਵੇਂ ਵਿਟਾਮਿਨ-ਏ, ਬੀ-6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ। ਇਸ 'ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਨੀਥਨ ਆਦਿ ਸਿਹਤਮੰਦ ਚੀਜ਼ਾਂ ਵੀ ਮੌਜੂਦ ਹਨ। ਹਰੀ ਮਿਰਚ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਮਦਦ ਕਰਦੇ ਹਨ।  

1. ਖੂਨ ਸਾਫ਼ ਕਰੇ
ਹਰੀ ਮਿਰਚ ਖਾਣ ਨਾਲ ਖੂਨ ਸਾਫ਼ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ 'ਚ ਵੀ ਹਰੀ ਮਿਰਚ 'ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ।

2. ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ
ਹਰੀ ਮਿਰਚ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨਾਲ ਸਰੀਰ ਅਤੇ ਚਮੜੀ ਦੀ ਰੱਖਿਆ ਕਰਦੇ ਹਨ। ਹਰੀ ਮਿਰਚ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਣ ਦੀ ਸਮਰੱਥਾ 'ਚ ਵਾਧਾ ਕਰਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

3. ਕੈਂਸਰ ਤੋਂ ਬਚਾਏ
ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹਰੀ ਮਿਰਚ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫ਼ੀ ਹੱਦ ਤੱਕ ਖੁਸ਼ਨੁਮਾ ਰਹਿਣ 'ਚ ਮਦਦ ਮਿਲਦੀ ਹੈ।

4. ਭਾਰ ਘਟਾਏ
ਹਰੀ ਮਿਰਚ ਭਾਰ ਘਟਾਉਣ 'ਚ ਵੀ ਫ਼ਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ 'ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਹੈ। ਇਸ ਲਈ ਇਹ ਭਾਰ ਘਟਾਉਣ 'ਚ ਕਾਫ਼ੀ ਸਹਾਈ ਹੈ। ਵਿਟਾਮਿਨ-ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ।

5. ਦਿਲ ਸਬੰਧੀ ਰੋਗਾਂ ਨੂੰ ਠੀਕ ਕਰੇ
ਹਰੀ ਮਿਰਚ ਨਾਲ ਦਿਲ ਨਾਲ ਸੰਬੰਧਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

6. ਪਾਚਨ ਕਿਰਿਆ
ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਖਾਣਾ ਚੰਗੇ ਤਰੀਕੇ ਨਾਲ ਡਾਇਜੇਸਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹਰੀ ਮਿਰਚ 'ਚ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ।


rajwinder kaur

Content Editor

Related News