ਰੋਣ ਨਾਲ ਦੂਰ ਹੁੰਦਾ ਹੈ ਡਿਪ੍ਰੈਸ਼ਨ, ਜਾਪਾਨ ''ਚ ਦਿੱਤੀ ਜਾ ਰਹੀ ਹੈ ਇਸ ਦੀ ਸਪੈਸ਼ਲ ਟ੍ਰੇਨਿੰਗ

10/30/2018 2:22:55 PM

ਨਵੀਂ ਦਿੱਲੀ— ਜਾਪਾਨ 'ਚ ਇਨੀਂ ਦਿਨੀਂ ਦਫਤਰ ਅਤੇ ਸਕੂਲ 'ਚ ਲੋਕਾਂ ਨੂੰ ਰੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਲਈ ਬਕਾਇਦਾ ਰੋਣ ਦੀ ਟ੍ਰੇਨਿੰਗ ਦੇਣ ਲਈ ਟੀਅਰਸ ਟੀਚਰਸ ਵੀ ਉਪਲਬਧ ਕਰਵਾਏ ਜਾ ਰਹੇ ਹਨ। ਅਸਲ 'ਚ ਇਸ ਦੇ ਪਿੱਛੇ ਦੀ ਵਜ੍ਹਾ ਹੈ ਤਣਾਅ ਨੂੰ ਘੱਟ ਕਰਨਾ ਕਿਉਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਖੁਸ਼ੀ ਅਤੇ ਦੁੱਖ ਦੇ ਹੰਝੂਆਂ ਨਾਲ ਤਣਾਅ ਘੱਟ ਹੁੰਦਾ ਹੈ।

ਨਿਪੱਨ ਮੈਡੀਕਲ ਸਕੂਲ ਦੇ ਪ੍ਰੋਫੈਸਰ ਜੁੰਕੋ ਓਮਿਹਾਰਾ ਦਾ ਕਹਿਣਾ ਹੈ ਕਿ ਹੰਝੂ ਤਣਾਅ ਨਾਲ ਲੜਾਈ ਲੈਣ 'ਚ ਸੈਲਫ ਡਿਫੈਂਸ ਦਾ ਕੰਮ ਕਰਦੇ ਹਨ। ਪਿਛਲੇ 5 ਸਾਲ ਤੋਂ ਹਾਈ ਸਕੂਲ 'ਚ ਟੀਚਰ ਰਹੇ ਹਿਦ੍ਰੇਫੀ ਯੋਸ਼ਿਦਾ ਖੁਦ ਨੂੰ ਨਾਮਿਦਾ ਸੇਂਸੇਈ ਕਹਿੰਦੇ ਹਨ ਅਤੇ ਉਹ ਲੋਕਾਂ ਨੂੰ ਰੋਣ ਦੇ ਫਾਇਦਿਆਂ ਦੇ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਿਪ੍ਰੈਸ਼ਨ ਘੱਟ ਕਰਨ 'ਚ ਰੋਣਾ, ਹੱਸਣਾ ਅਤੇ ਸੌਣ ਨਾਲ ਵੀ ਜ਼ਿਆਦਾ ਅਸਰਦਾਰ ਹੈ।

2014 'ਚ ਤੋਹੋ ਯੂਨੀਵਰਸਿਟੀ 'ਚ ਫੈਕਲਟੀ ਆਫ ਮੈਡੀਸਨ ਦੀ ਪ੍ਰੋਫੈਸਰ ਹਿਦੇਹੀ ਐਰਿਤਾ ਨਾਲ ਮਿਲ ਕੇ ਯੋਸ਼ਿਦਾ ਨੇ ਰੋਣ ਦੇ ਫਾਇਦਿਆਂ 'ਤੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਕੈਂਪੇਨ ਲਾਂਚ ਕੀਤੇ ਸੀ। ਇਸ ਤੋਂ ਬਾਅਦ ਸਾਲ 2015 'ਚ ਜਾਪਾਨ ਨੇ 50 ਜਾਂ ਉਸ ਤੋਂ ਜ਼ਿਆਦਾ ਕਰਮਚਾਰੀਆਂ ਵਾਲੀਆਂ ਕੰਪਨੀਆਂ ਲਈ ਸਟ੍ਰੈੱਸ ਚੈੱਕ ਪ੍ਰੋਗਰਾਮ ਜ਼ਰੂਰੀ ਕਰ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਉਹ ਸੈਂਕੜਾਂ ਲੈਕਚਰ ਅਤੇ ਐਕਟੀਵਿਟੀਜ਼ ਕਰਾ ਚੁਕੇ ਹਨ।

ਜਾਪਾਨ ਜਿਵੇਂ ਦੂਜੇ ਦੇਸ਼ਾਂ ਨੇ ਹਾਲ ਦੇ ਕੁਝ ਸਾਲਾਂ 'ਚ ਮੈਂਟਲ ਹੈਲਥ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ ਜਦਕਿ 1990 ਤਕ ਡਿਪ੍ਰੈਸ਼ਨ ਦੇ ਮੁੱਦੇ 'ਤੇ ਖੁੱਲ੍ਹੇ ਤੌਰ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ ਸੀ। ਲੰਡਨ ਸਕੂਲ ਆਫ ਇਕਨਾਮਿਕ 2016 ਦੀ 8 ਦੇਸ਼ਾਂ 'ਤੇ ਕੀਤੀ ਗਈ ਸਟਡੀ ਮੁਤਾਬਕ ਜਾਪਾਨ ਦੇ ਕਰਮਚਾਰੀ ਆਪਣੇ ਇੰਪਲਾਇਸ ਨਾਲ ਤਣਾਅ ਨਾਲ ਜੂੜੀਆਂ ਕੁਝ ਗੱਲਾਂ ਕਰਨ ਦੇ ਮਾਮਲੇ ਬਹੁਤ ਪਿੱਛੇ ਹਨ।
 

1. ਸਿਹਤ ਲਈ ਫਾਇਦੇਮੰਦ ਹੈ ਰੋਣਾ
ਹੱਸਣਾ ਸਿਹਤ ਲਈ ਚੰਗਾ ਹੈ ਪਰ ਰੋਣਾ ਵੀ ਸਿਹਤ ਲਈ ਖਰਾਬ ਨਹੀਂ ਹੈ। ਹੰਝੂ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ ਰੈਫਲੈਕਸਿਵ, ਕੰਟੀਨੀਅਸ, ਇਮੋਸ਼ਨਲ। ਤੀਸਰੇ ਤਰ੍ਹਾਂ ਦੇ ਹੰਝੂ ਸਿਰਫ ਇਨਸਾਨ ਹੀ ਕੱਢ ਸਕਦੇ ਹਨ। ਇਮੋਸ਼ਨਲ ਕ੍ਰਾਇੰਗ ਬਹੁਤ ਹੀ ਫਾਇਦੇਮੰਦ ਹੈ।
 

2. ਅੱਖਾਂ ਨੂੰ ਸੁਰੱਖਿਅਤ ਰੱਖਦੇ ਹਨ ਹੰਝੂ
ਪਿਆਜ਼ ਨਾਲ ਇਕ ਰਸਾਇਨ ਹੈ ਜਿਸ ਨਾਲ ਸਲਫਿਊਰਿਕ ਐਸਿਡ ਬਣਦਾ ਹੈ ਜਦੋਂ ਇਹ ਅੱਖਾਂ ਦੀ ਤੈਅ ਤਕ ਪਹੁੰਚਦਾ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਹੰਝੂਆਂ ਦੀਆਂ ਗ੍ਰੰਥੀਆਂ ਹੰਝੂ ਕੱਢਦੀਆਂ ਹਨ ਜਿਸ ਨਾਲ ਅੱਖਾਂ ਤਕ ਪਹੁੰਚਿਆਂ ਇਹ ਰਸਾਇਨ ਧੁੱਲ ਜਾਂਦਾ ਹੈ। ਹੰਝੂਆਂ 'ਚ ਲਾਈਸੋਜਾਈਮ ਵੀ ਹੁੰਦਾ ਹੈ ਜੋ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਹੈ। ਇਹ ਅੱਖਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
 


Related News