''ਗਲੋਅ'' ਦੀ ਵਰਤੋਂ ਕਰਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

Wednesday, Aug 21, 2019 - 05:35 PM (IST)

''ਗਲੋਅ'' ਦੀ ਵਰਤੋਂ ਕਰਨ ਨਾਲ ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

ਜਲੰਧਰ— ਗਲੋਅ ਇਕ ਆਯੁਰਵੈਦਿਕ ਬੂਟੀ ਹੈ, ਜੋ ਕਿ ਕਈ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ 'ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਗਲੋਅ ਨੂੰ ਪਾਉਡਰ, ਜੂਸ ਜਾਂ ਕੈਪਸੂਲ ਕਿਸੇ ਵੀ ਰੂਪ 'ਚ ਲਿਆ ਜਾ ਸਕਦਾ ਹੈ ਪਰ ਇਸ ਨੂੰ ਪਾਉਡਰ 'ਚ ਲੈਣਾ ਜ਼ਿਆਦਾ ਲਾਭਕਾਰੀ ਹੈ। ਗਲੋਅ ਦੀ ਵਰਤੋਂ ਕਰਨ ਦੇ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗਲੋਅ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 

PunjabKesari
ਪੇਟ ਦੇ ਰੋਗ ਕਰੇ ਦੂਰ 
ਅਸੰਤੁਲਿਤ ਭੋਜ਼ਣ ਖਾਣ ਪੀਣ ਕਾਰਨ ਪੇਟ 'ਚ ਕਈ ਰੋਗ ਜਨਮ ਲੈਂਦੇ ਹਨ। ਗਲੋਅ ਪੇਟ ਦੇ ਰੋਗਾਂ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੇ ਨਾਲ ਮੋਟਾਪੇ ਨੂੰ ਵੀ ਦੂਰ ਕਰਦੀ ਹੈ। ਗਲੋਅ ਦੀ ਵਰਤੋਂ ਨਾਲ ਕਬਜ਼ ਅਤੇ ਬਦਹਜ਼ਮੀ ਵੀ ਠੀਕ ਹੋ ਜਾਂਦੀ ਹੈ। 
ਡਾਇਬਟੀਜ਼ ਲਈ ਫਾਇਦੇਮੰਦ 
ਡਾਇਬਟੀਜ਼ ਵਰਗੀ ਬੀਮਾਰੀ ਨੂੰ ਵੀ ਠੀਕ ਕਰਨ 'ਚ ਗਲੋਅ ਕਾਫੀ ਲਾਹੇਵੰਦ ਹੁੰਦੀ ਹੈ। ਇਸ 'ਚ ਸ਼ੂਗਰ ਘਟਾਉਣ ਵਾਲੇ ਗੁਣ ਪਾਏ ਜਾਦੇ ਹਨ। ਗਲੋਅ ਦਾ ਜੂਸ ਰੋਜ਼ਾਨਾ ਪੀਣ ਨਾਲ ਟਾਇਪ-2 ਦੇ ਮਰੀਜ਼ ਠੀਕ ਹੋ ਜਾਂਦੇ ਹਨ।

PunjabKesari
ਅੱਖਾਂ ਦੀ ਰੌਸ਼ਨੀ ਵਧਾਏ
ਗਲੋਅ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਇਸ ਨੂੰ ਪਾਣੀ 'ਚ ਉਬਾਲ ਕੇ ਅੱਖਾਂ 'ਤੇ ਲਗਾਉਣ ਨਾਲ ਅੱਖਾਂ ਦੇ ਰੋਗ ਠੀਕ ਹੋ ਜਾਂਦੇ ਹਨ। ਜੇਕਰ ਇਸ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ ਤਾਂ ਇਸ ਨਾਲ ਚਸ਼ਮਾ ਵੀ ਉਤਰ ਜਾਂਦਾ ਹੈ।

PunjabKesari
ਪੀਲੀਏ ਤੋਂ ਦੇਵੇ ਨਿਜਾਤ 
ਪੀਲੀਆ ਹੋਣ 'ਤੇ ਗਲੋਅ ਦੀ ਵਰਤੋਂ ਕਰਨ ਦੇ ਨਾਲ ਕਾਫੀ ਫਾਇਦੇ ਮਿਲਦੇ ਹਨ। ਗਲੋਅ 'ਚ ਕਾਲੀ ਮਿਰਚ, ਸ਼ਹਿਦ ਅਤੇ ਤ੍ਰਿਫਲਾ ਦੇ ਪਾਉਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। 

PunjabKesari
ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਦੇਵੇ ਨਿਜਾਤ
ਗਲੋਅ ਸਰੀਰ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਗਲੋਅ ਦਾ ਪਾਣੀ ਪੀਣ ਨਾਲ ਖਾਂਸੀ, ਜ਼ੁਕਾਮ, ਬੁਖਾਰ ਅਤੇ ਹੋਰ ਬੀਮਾਰੀਆਂ ਨਿਜਾਤ ਮਿਲਦਾ ਹੈ। 

PunjabKesari
ਖੂਨ ਨੂੰ ਕਰੇ ਸਾਫ 
ਗਲੋਅ ਸਰੀਰ 'ਚੋਂ ਖੂਨ ਨੂੰ ਸਾਫ ਕਰਨ 'ਚ ਕਾਫੀ ਲਾਹੇਵੰਦ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ 'ਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਦੀ ਹੈ। 
ਇਨ੍ਹਾਂ ਹਾਲਾਤ 'ਚ ਨਾ ਕਰੋ ਗਲੋਅ ਦਾ ਸੇਵਨ
ਜੇਕਰ ਤੁਸੀਂ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਵਾਈ ਜਾਂ ਫਿਰ ਗਲੋਅ ਦੋਹਾਂ 'ਚੋਂ ਇਕ ਦਾ ਸੇਵਨ ਕਰਨਾ ਚਾਹੀਦਾ ਹੈ। 
ਗਰਭਵਤੀ ਔਰਤ ਅਤੇ ਬੱਚੇ ਨੂੰ ਦੁੱਧ ਦੇਣ ਵਾਲੀ ਔਰਤ ਇਸ ਦਾ ਸੇਵਨ ਨਾ ਕਰੇ।
ਬਲੱਡ ਪ੍ਰੈਸ਼ਰ ਘੱਟ ਹੋਣ 'ਤੇ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। 
ਸਰਜਰੀ ਜਾਂ ਆਪ੍ਰਰੇਸ਼ਨ ਹੋਣ 'ਤੇ ਗਲੋਅ ਦੀ ਦੀ ਵਰਤੋ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ੫ ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਗਲੋਅ ਦੀ ਵਰਤੋਂ ਨਹੀਂ ਕਰਨੀ ਚਾਹੀਦੀ।


author

shivani attri

Content Editor

Related News