ਇਸ ਨੁਸਖੇ ਨਾਲ ਪਾਓ ਕਿਡਨੀ ਦੀ ਪੱਥਰੀ ਤੋਂ ਛੁਟਕਾਰਾ

05/31/2017 2:03:34 PM

ਨਵੀਂ ਦਿੱਲੀ— ਕਿਡਨੀ ਦੀ ਪੱਥਰੀ ਅੱਜ-ਕਲ ਆਮ ਸੁੰਣਨ ਨੂੰ ਮਿਲਦੀ ਹੈ। ਗਲਤ ਖਾਣ-ਪਾਣ ਇਸ ਦੀ ਵਜ੍ਹਾ ਹੋ ਸਕਦਾ ਹੈ। ਸ਼ੁਰੂ ਤੋਂ ਗੁਰਦੇ ਦੀ ਪੱਥਰੀ ਦਾ ਪਤਾ ਨਹੀਂ ਚਲਦਾ ਪਰ ਦਰਦ ਸਹਿਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਇਸ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਦਾ ਜੇ ਸਮੇਂ 'ਤੇ ਇਲਾਜ਼ ਨਾ ਕੀਤਾ ਜਾਵੇ ਤਾਂ ਪਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ। ਉਂਝ ਤਾਂ ਕਿਡਨੀ ਦੀ ਪੱਥਰੀ ਹੋਣ 'ਤੇ ਡਾਕਟਰੀ ਇਲਾਜ਼ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਤੁਸੀਂ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਇਸ ਤੋਂ ਰਾਹਤ ਪਾ ਸਕਦੇ ਹੋ। ਚੁਕੰਦਰ ਸਿਹਤ ਦੇ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ ਪਰ ਇਸ ਦਾ ਪੱਥਰੀ ਦੇ ਇਲਾਜ਼ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਤੁਹਾਨੂੰ ਫਾਇਦਾ ਮਿਲ ਸਕਦਾ ਹੈ।
ਸਮੱਗਰੀ
- 1/2 ਗਿਲਾਸ ਪਾਣੀ
- 4 ਚਮਚ ਚੁਕੰਦਰ ਦਾ ਰਸ
- 2 ਚਮਚ ਨਿੰਬੂ ਦਾ ਰਸ
ਇੰਝ ਕਰੋ ਇਸਤੇਮਾਲ

PunjabKesari


1. ਸਭ ਤੋਂ ਪਹਿਲਾਂ 1/2 ਗਿਲਾਸ ਪਾਣੀ ਲਓ।
2. ਫਿਰ ਇਸ 'ਚ ਚੁਕੰਦਰ ਅਤੇ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ।
3. ਰੋਜ਼ਾਨਾ ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਇਸ ਰਸ ਦੀ ਵਰਤੋ ਕਰੋ।
4. ਤੁਹਾਨੂੰ ਕੁਝ ਹੀ ਦਿਨ੍ਹਾਂ 'ਚ ਗੁਰਦੇ ਦੀ ਪੱਥਰੀ ਤੋਂ ਰਾਹਤ ਮਿਲ ਜਾਵੇਗੀ।
 


Related News