ਓਪਰੇਸ਼ਨ ਦੇ ਬਿਨਾਂ ਪਾਓ ਪਿੱਤੇ ਦੀ ਪੱਥਰੀ ਤੋਂ ਛੁਟਕਾਰਾ

07/18/2017 12:40:41 PM

ਨਵੀਂ ਦਿੱਲੀ— ਪੱਥਰੀ ਦੋ ਤਰ੍ਹਾਂ ਦੀ ਹੁੰਦੀ ਹੈ-ਗੁਰਦੇ ਦੀ ਪੱਥਰੀ ਅਤੇ ਪਿੱਤੇ ਦੀ ਪੱਥਰੀ। ਗੁਰਦੇ ਦੀ ਪੱਥਰੀ ਹੋਣ 'ਤੇ ਪੇਟ ਦੇ ਥੱਲੇ ਵਾਲੇ ਹਿੱਸੇ ਵਿਚ ਤੇਜ਼ ਦਰਦ ਹੁੰਦਾ ਹੈ ਅਤੇ ਇਹ ਯੂਰਿਨ ਦੇ ਰਸਤੇ ਬਾਹਰ ਨਹੀਂ ਨਿਕਲ ਪਾਉਂਦੀ ਜੋ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦੀ ਪਰ ਪਿੱਤੇ ਵਿਚ ਪੱਥਰੀ ਹੋਣ 'ਤੇ ਪੇਟ ਦੇ ਸੱਜੇ ਹਿੱਸੇ ਵਿਚ ਦਰਦ ਰਹਿੰਦਾ ਹੈ ਅਤੇ ਇਸ ਨੂੰ ਸਰਜ਼ਰੀ ਕਰਕੇ ਹੀ ਕੱਢਿਆ ਜਾਂਦਾ ਹੈ। ਪਿੱਤੇ ਵਿਚ ਪੱਥਰੀ ਹੋਣ 'ਤੇ ਓਪਰੇਸ਼ਨ ਕਰਕੇ ਪਿੱਤੇ ਨੂੰ ਹੀ ਬਾਹਰ ਕੱਢ ਦਿੱਤਾ ਜਾਂਦਾ ਹੈ ਜੋ ਕਾਫੀ ਦਰਦ ਦਿੰਦਾ ਹੈ। ਇਸ ਨਾਲ ਅੱਗੇ ਜਾ ਕੇ ਰੋਗੀ ਦੀ ਪਾਚਨ ਸ਼ਕਤੀ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਕੁਝ ਘਰੇਲੂ ਉਪਾਅ ਵਰਤ ਸਕਦੇ ਹੋ ਜਿਸ ਨਾਲ ਹੋ ਸਕਦਾ ਹੈ ਕਿ ਉਪਰੇਸ਼ਨ ਦੀ ਜ਼ਰੂਰਤ ਹੀ ਨਾ ਪਵੇ ਅਤੇ ਪੱਥਰੀ ਇੰਝ ਹੀ ਬਾਹਰ ਆ ਨਿਕਲ ਜਾਵੇਗੀ।
1. ਸੇਬ ਦਾ ਸਿਰਕਾ ਅਤੇ ਜੂਸ 
ਸੇਬ ਵਿਚ ਮੌਜੂਦ ਫੋਲਿਕ ਐਸਿਡ ਪੱਥਰੀ ਨੂੰ ਗਲਾਉਣ ਵਿਚ ਮਦਦ ਕਰਦਾ ਹੈ। ਰੋਜ਼ਾਨਾ ਸੇਬਦਾ ਇਸ ਦੀ ਜੂਸ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ 1 ਗਲਾਸ ਸੇਬ ਦੇ ਜੂਸ ਵਿਚ 1 ਚਮਚ ਸੇਬ ਦਾ ਸਿਰਕਾ ਮਿਲਾਓ ਅਤੇ ਜੂਸ ਨੂੰ ਰੋਜ਼ਾਨਾ ਦਿਨ ਵਿਚ 2 ਵਾਰ ਪੀਣ ਨਾਲ ਕਾਫੀ ਹੱਦ ਤੱਕ ਪੱਥਰੀ ਘੁਲਣ ਲੱਗਦੀ ਹੈ।
2. ਨਾਸ਼ਪਤੀ ਦਾ ਜੂਸ
ਨਾਸ਼ਪਤੀ ਦੇ ਜੂਸ ਵਿਚ ਮੌਜੂਦ ਪੈਕਟਿਨ ਲੀਵਰ ਵਿਚ ਕੋਲੈਸਟਰੋਲ ਨੂੰ ਬਨਣ ਅਤੇ ਜੰਮਣ ਤੋਂ ਰੋਕਦਾ ਹੈ ਜੋ ਪੱਥਰੀ ਦੇ ਮੁੱਖ ਜਿੰਮੇਦਾਰ ਹੁੰਦੇ ਹਨ। ਇਸ ਲਈ 1 ਗਲਾਸ ਗਰਮ ਪਾਣੀ ਵਿਚ ਇਕ ਗਿਲਾਸ ਨਾਸ਼ਪਤੀ ਦਾ ਜੂਸ ਅਤੇ 2 ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਜੂਸ ਨੂੰ ਦਿਨ ਵਿਚ 3 ਵਾਰ ਪੀਣ ਨਾਲ ਫਾਇਦਾ ਹੁੰਦਾ ਹੈ।
3. ਚੁਕੰਦਰ, ਖੀਰਾ ਅਤੇ ਗਾਜਰ
ਇਸ ਲਈ 1 ਚੁਕੰਦਰ, 1 ਖੀਰਾ ਅਤੇ 4 ਗਾਜਰ ਨੂੰ ਪੀਸ ਕੇ ਜੂਸ ਬਣਾ ਲਓ। ਇਸ ਜੂਸ ਨੂੰ ਹਰ ਰੋਜ਼ ਦਿਨ ਵਿਚ 2 ਵਾਰ ਪੀਓ। ਇਸ ਵਿਚ ਮੌਜੂਦ ਵਿਟਾਮਿਨ ਸੀ ਅਤੇ ਕੋਲੋਨ ਨਾਮ ਦਾ ਤੱਤ ਬਲੈਡਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜਿਸ ਨਾਲ ਪੱਥਰੀ ਵੀ ਬਾਹਰ ਨਿਕਲ ਜਾਂਦੀ ਹੈ।
4. ਪੁਦੀਨਾ
ਪੁਦੀਨਾ ਵਿਚ ਮੌਜੂਦ ਤਾਰਪੀਨ ਪੱਥਰੀ ਨੂੰ ਗਲਾਉਣ ਵਿਚ ਮਦਦ ਕਰਦਾ ਹੈ। ਇਸ ਲਈ ਪਾਣੀ ਨੂੰ ਗਰਮ ਕਰੋ ਅਤੇ ਉਸ ਵਿਚ ਤਾਜ਼ੀ ਜਾਂ ਸੁੱਕੇ ਪੁਦੀਨੇ ਦੀ ਪੱਤੀਆਂ ਪਾ ਕੇ ਉਬਾਲ ਲਓ। ਫਿਰ ਇਸ ਨੂੰ ਪਾਣੀ ਨੂੰ ਛਾਣ ਕੇ ਉਸ ਵਿਚ ਸ਼ਹਿਦ ਮਿਲਾ ਲਓ ਥਅੇ ਦਿਨ ਵਿਚ 2 ਵਾਰ ਇਸ ਨੂੰ ਪੀਓ।
5. ਸੇਂਧਾ ਨਮਕ
ਹਲਕੇ ਕੋਸੇ ਪਾਣੀ ਵਿਚ 1 ਚਮਚ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਵੀ ਪੱਥਰੀ ਸਾਫ ਹੋ ਜਾਂਦੀ ਹੈ। ਦਿਨ ਵਿਚ 2-3 ਵਾਰ ਇਸ ਪਾਣੀ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ।
 


Related News