ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਪੇਟ ਦੇ ਅਲਸਰ ਤੋਂ ਛੁਟਕਾਰਾ
Wednesday, Aug 09, 2017 - 11:31 AM (IST)

ਨਵੀਂ ਦਿੱਲੀ— ਜਿਵੇਂ-ਜਿਵੇਂ ਲੋਕਾਂ ਦਾ ਲਾਈਫ ਸਟਾਈਲ ਬਦਲਦਾ ਜਾ ਰਿਹਾ ਹੈ, ਉਂਝ ਹੀ ਉਨ੍ਹਾਂ ਦਾ ਖਾਣ-ਪੀਣ ਵਿਚ ਵੀ ਬਦਲਾਅ ਆਉਂਦਾ ਜਾ ਰਿਹਾ ਹੈ। ਬਦਲਦੀ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਸਰੀਰ ਨੂੰ ਕੋਈ ਨਾ ਕੋਈ ਪ੍ਰੇਸ਼ਾਨੀਆਂ ਘੇਰੀ ਹੀ ਰਹਿੰਦੀ ਹੈ। ਅਜਿਹੀ ਹੀ ਇਕ ਸਮੱਸਿਆ ਹੈ ਜਿਸ ਦਾ ਨਾਂ ਹੈ ਪੇਟ ਦਾ ਅਲਸਰ, ਜਿਸ ਨਾਲ ਪੇਟ ਵਿਚ ਛਾਲੇ ਹੋ ਜਾਂਦੇ ਹਨ, ਜੇ ਅਲਸਰ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਪੇਟ ਵਿਚ ਜਖਮ ਬਣ ਜਾਂਦੇ ਹਨ, ਜਿਸ ਵਜ੍ਹਾ ਨਾਲ ਪੇਟ ਵਿਚ ਐਸਿਡ ਬਣਨ ਲੱਗਦਾ ਹੈ, ਜੇ ਤੁਸੀਂ ਵੀ ਪੇਟ ਦੇ ਅਲਸਰ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਇਸ ਦਾ ਇਲਾਜ ਕਰੋ।
ਪੇਟ ਦੇ ਅਲਸਰ ਦੇ ਲੱਛਣ
- ਪੇਟ ਵਿਚ ਜਲਣ ਅਤੇ ਦਰਦ
- ਉਲਟੀ ਆਉਣਾ
- ਪੇਟ ਫੁੱਲਣਾ
- ਛਾਤੀ ਵਿਚ ਜਲਣ
- ਯੁਰਿਨ ਦਾ ਬਦਲਦਾ ਰੰਗ
- ਭਾਰ ਘੱਟ
- ਜ਼ਿਆਦਾ ਭੁੱਖ ਲੱਗਣਾ
ਪੇਟ ਦੇ ਅਲਸਰ ਦੇ ਘਰੇਲੂ ਇਲਾਜ
1. ਸ਼ਹਿਦ
ਸ਼ਹਿਦ ਵਿਚ ਗਲੂਕੋਜ ਪੈਰਾਕਸਾਈਡ ਹੁੰਦਾ ਹੈ, ਜੋ ਪੇਟ ਵਿਚ ਮੌਜੂਦ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ। ਇਸ ਲਈ ਇਸ ਦੀ ਵਰਤੋਂ ਕਰਨ ਨਾਲ ਅਲਸਰ ਦੇ ਰੋਗੀ ਨੂੰ ਆਰਾਮ ਮਿਲਦਾ ਹੈ।
2. ਨਾਰੀਅਲ ਪਾਣੀ
ਨਾਰੀਅਲ ਤੇਲ ਅਤੇ ਨਾਰੀਅਲ ਪਾਣੀ ਪੇਟ ਦੇ ਅਲਸਰ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਪੇਟ ਵਿਚ ਮੌਜੂਦ ਕੀੜਿਆਂ ਦਾ ਖਾਤਮਾ ਕਰਦਾ ਹੈ। ਇਸ ਲਈ ਨਾਰੀਅਲ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
3. ਕੇਲਾ ਖਾਓ
ਕੇਲੇ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਪੇਟ ਦੀ ਐਸੀਡਿਟੀ ਨੂੰ ਠੀਕ ਕਰਦੇ ਹਨ। ਇਸ ਲਈ ਬਹਿਤਰ ਹੋਵੇਗਾ ਕਿ ਪੇਟ ਦੇ ਅਲਸਰ ਦੇ ਮਰੀਜ ਨੂੰ ਪੱਕਾ ਅਤੇ ਕੱਚਾ ਕੇਲਾ ਖਾਣ ਨੂੰ ਦਿਓ। ਇਸ ਨਾਲ ਕਾਫੀ ਰਾਹਤ ਮਿਲਦੀ ਹੈ।
4. ਬਾਦਾਮ
ਬਾਦਾਮ ਨੂੰ ਪੀਸ ਕੇ ਅਲਸਰ ਦੇ ਰੋਗੀ ਨੂੰ ਖਾਣ ਲਈ ਦਿਓ। ਇਸ ਨੂੰ ਇੰਨੀ ਬਾਰੀਕੀ ਨਾਲ ਚਬਾਓ ਕਿ ਇਹ ਦੁੱਧ ਦੀ ਤਰ੍ਹਾਂ ਬਣ ਕੇ ਪੇਟ ਵਿਚ ਜਾਵੇ। ਇਸ ਨਾਲ ਪੇਟ ਦਾ ਅਲਸਰ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ।
5. ਲੱਸਣ
ਲੱਸਣ ਦੀਆਂ 3 ਕੱਚੀਆਂ ਕਲੀਆਂ ਦੀ ਪੇਸਟ ਬਣਾ ਕੇ ਪਾਣੀ ਨਾਲ ਇਸ ਦੀ ਵਰਤੋਂ ਕਰੋ। ਇਸ ਨਾਲ ਵੀ ਕਾਫੀ ਰਾਹਤ ਮਿਲਦੀ ਹੈ।