ਸੀਜ਼ਨ ਦੇ ਹਿਸਾਬ ਨਾਲ ਖਾਓਗੇ ਫਲ ਤਾਂ ਮਿਲੇਗਾ ਭਰਪੂਰ ਪੋਸ਼ਣ
Thursday, Nov 22, 2018 - 05:55 PM (IST)
ਨਵੀਂ ਦਿੱਲੀ— ਫਲਾਂ ਦਾ ਸੇਵਨ ਹਰ ਕਿਸੇ ਲਈ ਚੰਗਾ ਹੁੰਦਾ ਹੈ ਮੌਸਮੀ ਫਲ ਅਤੇ ਸਬਜ਼ੀਆਂ ਖਾਣ ਨਾਲ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੈ ਉਂਝ ਅੱਜਕਲ ਬੇਮੌਸਮੀ ਫਲ ਵੀ ਪੂਰਾ ਸਾਲ ਮਿਲਦੇ ਹਨ ਪਰ ਸਟੋਰ ਕਰਕੇ ਰੱਖੀਆਂ ਗਈਆਂ ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਕਿਉਂਕਿ ਹਰ ਫਲ ਅਤੇ ਸਬਜ਼ੀ ਦਾ ਸੀਜ਼ਨ ਹੁੰਦਾ ਹੈ ਜਿਸ ਨੂੰ ਸਹੀ ਸਮੇਂ 'ਤੇ ਖਾਣਾ ਹੀ ਸਿਹਤ ਨੂੰ ਫਾਇਦਾ ਪਹੁੰਚਾਉਂਦਾ ਹੈ।
— ਸੇਬ ਦਾ ਸੀਜ਼ਨ
ਸੇਬ ਪੂਰਾ ਸਾਲ ਮਿਲਦਾ ਹੈ ਪਰ ਇਸ ਦਾ ਸੀਜ਼ਨ ਅਕਤੂਬਰ ਤੋਂ ਮਾਰਚ ਤਕ ਰਹਿੰਦਾ ਹੈ। ਇਸ ਨੂੰ ਗਰਮ ਪਾਣੀ ਨਾਲ ਧੋ ਕੇ ਅਤੇ ਛਿੱਲ ਕੇ ਖਾਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਚਮਕਦਾਰ ਦਿੱਸਣ ਵਾਲਾ ਸੇਬ 'ਤੇ ਵੈਕਸ ਦੀ ਕੋਟਿੰਗ ਕੀਤੀ ਜਾਂਦੀ ਹੈ, ਜਿਸ ਨੂੰ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸੇਬ ਨੂੰ ਜ਼ਿਆਦਾ ਸਮੇਂ ਤਕ ਕੱਟ ਕੇ ਨਾ ਰੱਖੋ, ਇਸ ਨਾਲ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।
— ਕੇਲੇ ਦਾ ਸੀਜ਼ਨ
ਕੈਲਸ਼ੀਅਮ ਨਾਲ ਭਰਪੂਰ ਕੇਲਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਇਸ ਦਾ ਸੀਜ਼ਨ ਜਨਵਰੀ ਤੋਂ ਦਸੰਬਰ ਤਕ 12 ਮਹੀਨੇ ਰਹਿੰਦਾ ਹੈ। ਜ਼ਿਆਦਾ ਮਿਠਾਸ ਹੋਣ ਕਾਰਨ ਡਾਇਬਿਟੀਜ਼ ਦੇ ਰੋਗੀ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
— ਅਮਰੂਦ ਦਾ ਸੀਜ਼ਨ
ਅਮਰੂਦ ਖਾਣ 'ਚ ਬਹੁਤ ਸੁਆਦੀ ਹੁੰਦਾ ਹੈ। ਇਸ ਦਾ ਸੀਜਨ ਅਕਤੂਬਰ ਤੋਂ ਜਨਵਰੀ ਤਕ ਰਹਿੰਦਾ ਹੈ। ਬਰਸਾਤ ਦੇ ਮੌਸਮ 'ਚ ਮਿਲਣ ਵਾਲੇ ਅਮਰੂਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਡਾਇਬਿਟੀਜ਼, ਕਬਜ਼ ਤੋਂ ਪ੍ਰੇਸ਼ਾਨੀ ਲੋਕਾਂ ਲਈ ਅਮਰੂਦ ਬੈਸਟ ਹੈ।
— ਅੰਗੂਰ ਦਾ ਸੀਜ਼ਨ
ਹਰੇ ਅਤੇ ਕਾਲੇ ਅੰਗੂਰ ਫਲਾਂ 'ਚ ਸਭ ਤੋਂ ਜ਼ਿਆਦਾ ਸੁਆਦੀ ਲੱਗਦੇ ਹਨ। ਇਸ ਨੂੰ ਹਮੇਸ਼ਾ ਚੰਗੀ ਤਰ੍ਹਾਂ ਨਾਲ ਧੋ ਕੇ ਖਾਣਾ ਚਾਹੀਦਾ ਹੈ। ਬੇਮੌਸਮੀ ਅੰਗੂਰ ਦਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।
— ਸੰਤਰੇ ਦਾ ਸੀਜ਼ਨ
ਨਵੰਬਰ ਤੋਂ ਮਾਰਚ ਤਕ ਮਿਲਣ ਵਾਲੇ ਸੰਤਰੇ ਦਾ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਫਾਈਬਰ ਨਾਲ ਭਰਪੂਰ ਸੰਤਰਾ ਖਾਣ ਨਾਲ ਸਰਦੀ-ਜ਼ੁਕਾਮ, ਪੇਟ ਦੀ ਪ੍ਰੇਸ਼ਾਨੀ ਅਤੇ ਕਬਜ਼ ਦੂਰ ਹੁੰਦੀ ਹੈ।
— ਅੰਬ ਦਾ ਸੀਜ਼ਨ
ਫਲਾਂ ਦੀ ਰਾਜਾ ਅੰਬ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਉਂਝ ਤਾਂ ਇਸ ਦਾ ਸੀਜ਼ਨ ਮਈ ਤੋਂ ਜੁਲਾਈ ਤਕ ਹੁੰਦਾ ਹੈ ਪਰ ਅੱਜਕਲ ਇਹ ਕਿਸੇ ਵੀ ਮੌਸਮ 'ਚ ਬਾਜ਼ਾਰ 'ਚੋਂ ਮਿਲ ਜਾਂਦਾ ਹੈ। ਬੇਮੌਸਮੀ ਅੰਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
