ਇਨ੍ਹਾਂ ਕਾਰਨਾਂ ਕਰਕੇ ਅਕਸਰ ਮਰਦ ਹੁੰਦੇ ਹਨ ਸ਼ਰਮਿੰਦਾ
Friday, Jun 09, 2017 - 10:47 AM (IST)

ਜਲੰਧਰ— ਅਣਚਾਹੇ ਵਾਲਾਂ ਨੂੰ ਲਾ ਕੇ ਪੈਰਾਂ ਦੀ ਬਦਬੂ ਜਾ ਪਸੀਨੇ ਦੀ ਬਦਬੂ ਨਾਲ ਕਈ ਵਾਰ ਮਰਦਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਦੇ ਲਈ ਮਰਦ ਘਰ 'ਚ ਮਿਲਣ ਵਾਲੀਆਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਨ।
1. ਅਣਚਾਹੇ ਵਾਲ
ਵੇਸਣ 'ਚ ਹਲਦੀ ਦਾ ਪਾਊਡਰ ਅਤੇ ਦਹੀਂ ਮਿਲਾ ਕੇ ਸਕਿਨ 'ਤੇ ਲਗਾਓ। ਇਸ ਦੇ ਸੁੱਕਣ 'ਤੇ ਹਲਕੇ ਹੱਥਾਂ ਨਾਲ ਰਬ ਕਰੋ ਅਤੇ ਧੋ ਲਓ। ਇਸ ਨਾਲ ਅਣਚਾਹੇ ਵਾਲ ਦੂਰ ਹੁੰਦੇ ਹਨ।
2. ਪੈਰਾਂ ਦੀ ਬਦਬੂ
ਵੇਸਣ 'ਚ ਦਹੀਂ ਮਿਲਾ ਕੇ ਪੈਰਾਂ 'ਤੇ ਲਗਾਉਣ ਨਾਲ ਸਕਿਨ ਦੇ ਪੋਰਸ ਖੁੱਲਦੇ ਹਨ। ਇਸ ਨਾਲ ਪੈਰਾਂ ਦੀ ਬਦਬੂ ਦੂਰ ਹੁੰਦੀ ਹੈ।
3. ਸਿੱਕਰੀ
ਬੇਕਿੰਗ ਸੋਡੇ 'ਚ ਦਹੀਂ ਮਿਲਾ ਕੇ ਵਾਲਾਂ 'ਚ ਲਗਾਉਣ ਨਾਲ ਸਿੱਕਰੀ ਦੂਰ ਹੁੰਦੀ ਹੈ।
4. ਹੱਥਾਂ ਅਤੇ ਪੈਰਾਂ ਦਾ ਕਾਲਾਪਣ
ਮਸੂਰ ਦੀ ਦਾਲ ਦੇ ਪੇਸਟ 'ਚ ਲੱਸੀ ਮਿਲਾ ਕੇ ਹੱਥਾਂ, ਪੈਰਾਂ 'ਤ ਲਗਾਉਣ ਨਾਲ ਪੈਰਾਂ ਅਤੇ ਹੱਥਾਂ ਦਾ ਕਾਲਾਪਣ ਦੂਰ ਹੁੰਦਾ ਹੈ।
5. ਮੋਟਾਪਾ
ਇਸ ਤੋਂ ਬਚਣ ਦੇ ਲਈ ਰੋਜ਼ ਕਰੇਲੇ ਅਤੇ ਲੌਕੀ ਦਾ ਜੂਸ ਪੀਓ। ਇਸ ਨਾਲ ਮੋਟਾਪਾ ਜਲਦੀ ਘੱਟਦਾ ਹੈ।
6. ਗੰਜਾਪਣ
ਕਲੌਂਜੀ, ਮੇਥੀਦਾਣੇ ਦੇ ਪੇਸਟ 'ਚ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਗੰਜੇਪਣ ਤੋਂ ਬਚਾਅ ਹੁੰਦਾ ਹੈ।
7. ਬੁੱਲ੍ਹਾਂ ਦਾ ਕਾਲਾਪਣ
ਸ਼ੱਕਰ 'ਚ ਸ਼ਹਿਦ ਮਿਲਾ ਕੇ ਬੁੱਲ੍ਹਾਂ 'ਤੇ ਹਲਕਾ ਰਬ ਕਰੋ। ਇਸ ਨਾਲ ਬੁੱਲ੍ਹਾਂ ਦਾ ਕਾਲਾਪਣ ਦੂਰ ਹੁੰਦਾ ਹੈ।
8. ਸਾਂਵਲਾਪਣ
ਸਾਬੂਦਾਣਿਆਂ ਨੂੰ ਪੀਸ ਕੇ ਵੇਸਣ ਅਤੇ ਦਹੀਂ ਮਿਲਾ ਲਓ। ਇਸ ਮਿਸ਼ਰਣ ਨੂੰ ਲਗਾਉਣ ਨਾਲ ਸਾਂਵਲਾਪਣ ਦੂਰ ਹੁੰਦਾ ਹੈ।