ਤਣਾਅ ਨਾਲ ਲੜਣ ''ਚ ਮਦਦਗਾਰ ਹਨ ਦੁੱਧ ਸਣੇ ਇਹ ਸੁਪਰਫੂਡਸ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ
Sunday, Apr 09, 2023 - 12:44 PM (IST)

ਨਵੀਂ ਦਿੱਲੀ- ਸਾਡਾ ਦਿਮਾਗ ਹਮੇਸ਼ਾ ਚਾਲੂ ਰਹਿੰਦਾ ਹੈ ਕਿਉਂਕਿ ਇਹ ਸਾਡੀਆਂ ਗਤੀਵਿਧੀਆਂ, ਵਿਚਾਰਾਂ ਅਤੇ ਇੰਦਰੀਆਂ ਦਾ ਧਿਆਨ ਰੱਖਦਾ ਹੈ। ਇਸ ਦੇ ਲਈ ਇਸ ਨੂੰ ਊਰਜਾ ਦੀ ਲੋੜ ਹੁੰਦੀ ਹੈ, ਜਿਸ ਲਈ ਸਾਨੂੰ ਖਾਣ ਦੀ ਲੋੜ ਹੁੰਦੀ ਹੈ।
ਫੂਡ ਕਿੰਝ ਕਰਦੇ ਹਨ ਮੈਂਟਲ ਹੈਲਥ ਨੂੰ ਪ੍ਰਭਾਵਿਤ
ਸਾਡਾ ਸਰੀਰ ਚੰਗੇ ਬੈਕਟੀਰੀਆ ਸਿਹਤ ਦੇ ਨਾਲ ਹੀ ਮੂਡ ਅਤੇ ਊਰਜਾ ਦੇ ਪੱਧਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇੱਥੇ ਮੈਂਟਲ ਹੈਲਥ 'ਚ ਸੁਧਾਰ ਲਿਆਉਣ ਵਾਲੇ ਭੋਜਨ ਦੇ ਬਾਰੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ।
ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਕੈਫੀਨ
ਕੈਫੀਨ ਨਾਲ ਤੁਹਾਨੂੰ ਵਧੇਰੇ ਊਰਜਾ ਅਤੇ ਮੋਟੀਵੇਸ਼ਨ ਪਾਉਣ 'ਚ ਮਦਦ ਕਰਦੀ ਹੈ। ਇੱਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਕੱਪ ਕੌਫੀ ਤੁਹਾਡੇ ਡਿਪ੍ਰੈਸ਼ਨ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੰਦੀ ਹੈ।
ਅਖਰੋਟ
ਅਖਰੋਟ ਉਂਝ ਤਾਂ ਖਾਣ 'ਚ ਸਿਹਤਮੰਦ ਹੁੰਦੇ ਹਨ, ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਾ ਚੰਗਾ ਸੋਰਸ ਹੈ ਜੋ ਦਿਮਾਗ ਨੂੰ ਫੰਕਸ਼ਨ 'ਚ ਮਦਦ ਕਰਦਾ ਹੈ ਅਤੇ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਦਾ ਹੈ।
ਇਹ ਵੀ ਪੜ੍ਹੋ- ਹੁਣ EMI 'ਤੇ ਮਿਲਣ ਲੱਗਾ ਫਲਾਂ ਦਾ ਰਾਜਾ ਅਲਫਾਂਸੋ, ਵਧਦੀਆਂ ਕੀਮਤਾਂ ਦੌਰਾਨ ਕਾਰੋਬਾਰੀ ਨੇ ਸ਼ੁਰੂ ਕੀਤੀ ਸਕੀਮ
ਹਰੀਆਂ ਪੱਤੇਦਾਰ ਸਬਜ਼ੀਆਂ
ਪੱਤੇਦਾਰ ਸਾਗ, ਪਾਲਕ, ਗੋਭੀ ਆਦਿ ਫੋਲੇਟ ਨਾਲ ਭਰਪੂਰ ਹੁੰਦੇ ਹਨ ਜੋ ਡਿਪਰੈਸ਼ਨ ਅਤੇ ਚਿੰਤਾ ਨੂੰ ਰੋਕਣ 'ਚ ਮਦਦਗਾਰ ਹੁੰਦੇ ਹਨ।
ਦੁੱਧ
ਦੁੱਧ ਵਰਗੇ ਡੇਅਰੀ ਉਤਪਾਦ ਵਿਟਾਮਿਨ ਡੀ ਦਾ ਵਧੀਆ ਸਰੋਤ ਹਨ। ਇੱਕ ਰਿਸਰਚ ਦੀ ਮੰਨੀਏ ਤਾਂ ਦੁੱਧ 'ਚ ਪਾਇਆ ਗਿਆ ਵਿਟਾਮਿਨ ਡੀ ਲੈਣ ਵਾਲੇ ਲੋਕਾਂ 'ਚ ਡਿਪ੍ਰੈਸ਼ਨ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਬੀਨਜ਼
ਬੀਨਜ਼ ਦਿਲ ਦੀ ਸਿਹਤ ਲਈ ਤਾਂ ਚੰਗੇ ਹਨ। ਇਸ 'ਚ ਮੌਜੂਦ ਸੇਲੇਨੀਅਮ ਹੁੰਦਾ ਹੈ ਜੋ ਸਿਹਤ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਹ ਮੂਡ ਨੂੰ ਸੁਧਾਰਦਾ ਹੈ, ਨਾਲ ਹੀ ਘੱਟ ਊਰਜਾ ਦੇ ਪੱਧਰ ਅਤੇ ਤਣਾਅ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।