ਇਨ੍ਹਾਂ ਤਰੀਕਿਆਂ ਨਾਲ ਬਣਿਆ ਭੋਜਨ ਹੁੰਦਾ ਹੈ ਸਿਹਤ ਲਈ ਹਾਨੀਕਾਰਕ

07/19/2017 11:01:13 AM

ਨਵੀਂ ਦਿੱਲੀ— ਖਾਣੇ ਦੇ ਸੁਆਦ ਵਧਾਉਣ ਲਈ ਲੋਕ ਇਸ ਨੂੰ ਵੱਖ-ਵੱਖ ਤਰੀਕੇ ਨਾਲ ਬਣਾਉਂਦੇ ਹਨ। ਕਦੇਂ-ਕਦੇਂ ਡੀਪ ਫ੍ਰਾਈ ਅਤੇ ਕਦੇਂ ਭੁੰਣ ਕੇ ਇਸਨੂੰ ਖਾਦਾ ਜਾਂਦਾ ਹੈ। ਸੁਆਦ ਵਧਾਉਣ ਲਈ ਅਪਣਾਏ ਜਾਣ ਵਾਲੇ ਇਹ ਤਰੀਕੇ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਖਾਣਾ ਬਣ ਜਾਂਦਾ ਹੈ ਜ਼ਹਿਰੀਲਾ
1. ਭੁੰਣਿਆ ਹੋਇਆ ਖਾਣਾ
ਭੁੰਣਿਆ ਹੋਇਆ ਖਾਣਾ ਬਹੁਤ ਟੇਸਟੀ ਹੁੰਦਾ ਹੈ ਪਰ ਭੁੰਣ ਕੇ ਖਾਦਾ ਜਾਣ ਵਾਲਾ ਖਾਣਾ ਪੋਸ਼ਟਿਕ ਤੱਤ ਗੁਆ ਚੁੱਕਾ ਹੁੰਦਾ ਹੈ। ਜਿਸ ਕਾਰਨ ਇਸ ਵਿਚ ਟਾਕਸਿੰਸ ਦੀ ਮਾਤਰਾ ਵਧ ਜਾਂਦੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
2. ਡੀਪ ਫ੍ਰਾਈ
ਆਲੂ ਦੇ ਚਿਪਸ, ਪਕੌੜੇ, ਸਮੋਸੇ, ਪਾਪੜ ਅਤੇ ਮਾਸਾਹਾਰੀ ਭੋਜਨ ਨੂੰ ਫ੍ਰਾਈ ਕਰਕੇ ਖਾਦਾ ਜਾਂਦਾ ਹੈ। ਖਾਣਾ ਡੀਪ ਫ੍ਰਾਈ ਕਰਨ ਕਾਰਨ ਭੋਜਨ ਦੇ ਪ੍ਰਟੀਨ ਅਤੇ ਬਾਕੀ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਜਿਸ ਨਾਲ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
3. ਬਾਰਬਿਕੁ
ਬਾਰਬਿਕੁ 'ਤੇ ਪਕਾਇਆ ਗਿਆ ਖਾਣਾ ਸਿਹਤ ਲਈ  ਬਹੁਤ ਹਾਨੀਕਾਰਕ ਹੁੰਦਾ ਹੈ। ਇਸ 'ਤੇ ਖਾਣਾ ਭੁੰਨਣ ਸਮੇਂ ਵਸਾ ਅਤੇ ਕੋਲ ਇਸ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣਿਆ ਜਾਂਦਾ ਹੈ।
4. ਮਾਈਕਰੋਵੇਵ
ਕੁਝ ਲੋਕ ਖਾਣੇ ਨੂੰ ਵਾਰ-ਵਾਰ ਮਾਈਕਰੋਵੇਵ ਵਿਚ ਗਰਮ ਕਰਦੇ ਹਨ। ਇਸ ਦੀ ਵਰਤੋਂ ਨਾਲ ਖਾਣੇ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਸਿਹਤ ਨੂੰ ਖਰਾਬ ਕਰ ਦਿੰਦੇ ਹਨ।  


Related News