Health Tips: ਰਾਤੋ-ਰਾਤ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Friday, Jun 16, 2023 - 12:42 PM (IST)

Health Tips: ਰਾਤੋ-ਰਾਤ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ - ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਾਡਾ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਵਿੱਚੋਂ ਇੱਕ ਛੋਟੀ ਉਮਰ ਵਿੱਚ ਗੋਡਿਆਂ ਦਾ ਦਰਦ ਹੈ। ਵੈਸੇ ਤਾਂ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਹੁੰਦੀ ਹੈ ਪਰ ਅੱਜਕੱਲ੍ਹ ਇਹ ਸਮੱਸਿਆ ਕੁਝ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਵਧ ਸਕਦੀ ਹੈ। ਕਸਰਤ ਕਰਕੇ ਅਸੀਂ ਇਸ ਦਰਦ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ...

ਕਿਉਂ ਹੁੰਦਾ ਹੈ ਗੋਡਿਆਂ ਵਿੱਚ ਦਰਦ 
ਘੱਟ ਉਮਰ ਦੋ ਲੋਕਾਂ ਵਿੱਚ ਗੋਡਿਆਂ ਦਾ ਦਰਦ ਮਾੜੀ ਜੀਵਨ ਸ਼ੈਲੀ ਕਾਰਨ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕੁਝ ਮਾਸਪੇਸ਼ੀਆਂ ਦੂਜੀਆਂ ਮਾਸਪੇਸ਼ੀਆਂ ਨਾਲੋਂ ਜ਼ਿਆਦਾ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਅਸੰਤੁਲਨ ਦੇ ਕਾਰਨ ਗੋਡਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।  

ਸੇਬ ਦਾ ਸਿਰਕਾ
ਜੇਕਰ ਤੁਹਾਡੇ ਗੋਡਿਆਂ 'ਚ ਜ਼ਿਆਦਾ ਦਰਦ ਹੋ ਰਿਹਾ ਅਤੇ ਚੱਲਣ-ਫਿਰਨ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਆਪਣੀ ਡਾਈਟ 'ਚ ਸੇਬ ਦੇ ਸਿਰਕੇ ਨੂੰ ਸ਼ਾਮਲ ਕਰੋ। ਦੱਸ ਦੇਈਏ ਕਿ ਸੇਬ ਦੇ ਸਿਰਕੇ ਵਿੱਚ ਅਜਿਹੇ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਗੋਡਿਆਂ ਦੇ ਦਰਦ ਤੋਂ ਰਾਹਤ ਦਿਵਾਉਂਦੇ ਹਨ। ਇਸ ਲਈ ਤੁਹਾਨੂੰ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਸੇਬ ਦੇ ਸਿਰਕੇ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ।

ਨਿੰਬੂ ਅਤੇ ਤਿਲ ਦਾ ਤੇਲ
ਨਿੰਬੂ ਅਤੇ ਤਿਲ ਦਾ ਤੇਲ ਵੀ ਗੋਡਿਆਂ ਦੀ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਨਿੰਬੂ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਦਰਦ ਨੂੰ ਘੱਟ ਕਰਦੇ ਹਨ। ਇਸ ਲਈ 2 ਚਮਚ ਤਿਲ ਦੇ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਗੋਡਿਆਂ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।

ਸਰ੍ਹੋਂ ਦੇ ਤੇਲ 
ਗੋਡਿਆਂ ਦੇ ਦਰਦ ਨੂੰ ਦੂਰ ਕਰਨ ਲਈ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ। ਹੁਣ ਇਸ 'ਚ ਲਸਣ ਦੀ ਇੱਕ ਕਲੀ ਪਾਓ ਅਤੇ ਫਿਰ ਇਸ ਨੂੰ ਭੂਰੀ ਹੋਣ ਤੱਕ ਪਕਾਓ। ਤੇਲ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਫਿਰ ਇਸ ਥਾਂ ਨੂੰ ਇੱਕ ਕੱਪੜੇ ਨਾਲ ਬੰਨ੍ਹ ਦਿਓ ਅਤੇ ਹਲਕੇ ਗਰਮ ਤੋਲੀਏ ਨਾਲ ਕੁਝ ਦੇਰ ਤੱਕ ਉੱਪਰੋਂ ਲਪੇਟ ਦਿਓ। ਇਸ ਪ੍ਰਕਿਰਿਆ ਨੂੰ ਹਫ਼ਤੇ 'ਚ 2 ਤੋਂ 3 ਵਾਰ ਰੋਜ਼ਾਨਾ ਕਰੋ।

ਬਰਫ਼
ਗੋਡਿਆਂ ਦਾ ਦਰਦ ਜੇਕਰ ਜਲਣ, ਆਰਥੋਰਾਈਟਸ ਜਾਂ ਫਿਰ ਕਿਸੇ ਛੋਟੀ-ਮੋਟੀ ਸੱਟ ਕਰਕੇ ਹੈ ਤਾਂ ਇਸ ਦਾ ਇਲਾਜ ਘਰ 'ਚ ਹੀ ਕੀਤਾ ਦਾ ਸਕਦਾ ਹੈ। ਇਸ ਲਈ ਦਰਦ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਗੋਡਿਆਂ ਦੇ ਜੋੜ 'ਤੇ ਠੰਡੀ ਪੱਟੀ ਰੱਖੋ ਜਾਂ ਫਿਰ ਬਰਫ਼ ਦੀ ਟਕੋਰ ਕਰੋ।


author

rajwinder kaur

Content Editor

Related News