ਗਰਮੀਆਂ ’ਚ ਸਰੀਰ ਨੂੰ ਮਿਲੇਗੀ ਅੰਦਰੂਨੀ ਠੰਡਕ, ਗਰਮੀ ਦੂਰ ਕਰਨ ਲਈ ਅਪਣਾਓ ਇਹ ਆਯੁਰਵੈਦਿਕ ਨੁਸਖ਼ੇ

05/22/2024 11:24:57 AM

ਜਲੰਧਰ (ਬਿਊਰੋ)– ਆਯੁਰਵੈਦ ਦੇ ਅਨੁਸਾਰ ਪਿੱਤ ਸਰੀਰ ਦੇ 3 ਦੋਸ਼ਾਂ ’ਚੋਂ ਇਕ ਹੈ। ਪਿੱਤ ਸਰੀਰ ’ਚ ਪਾਚਨ ਸ਼ਕਤੀ ਜਾਂ ਅੱਗ ਨੂੰ ਕੰਟਰੋਲ ਕਰਦਾ ਹੈ। ਜਦੋਂ ਪਿੱਤਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਿੱਤ ਨੂੰ ਗਰਮ ਤੇ ਹਲਕਾ ਮੰਨਿਆ ਜਾਂਦਾ ਹੈ। ਇਸ ਨਾਲ ਗਰਮੀ ਦਾ ਤਣਾਅ ਵੀ ਹੋ ਸਕਦਾ ਹੈ। ਗਰਮੀਆਂ ’ਚ ਸਰੀਰ ਨੂੰ ਡੀਹਾਈਡ੍ਰੇਸ਼ਨ ਦਾ ਅਨੁਭਵ ਹੁੰਦਾ ਹੈ, ਅਜਿਹੇ ’ਚ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਗਰਮੀਆਂ ’ਚ ਜ਼ਿਆਦਾਤਰ ਲੋਕਾਂ ਨੂੰ ਢਿੱਡ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਦੀ ਗਰਮੀ ਨੂੰ ਠੰਡਾ ਕਰਨ ਲਈ ਲੋੜੀਂਦਾ ਪਾਣੀ ਪੀਣਾ ਜ਼ਰੂਰੀ ਹੈ।

ਆਓ ਜਾਣਦੇ ਹਾਂ ਗਰਮੀਆਂ ’ਚ ਸਰੀਰ ਨੂੰ ਠੰਡਾ ਕਿਵੇਂ ਰੱਖਿਆ ਜਾਵੇ–

1. ਪਿੱਤ ਘੱਟ ਕਰਨ ਵਾਲੀ ਖੁਰਾਕ ਖਾਓ
ਸਰੀਰ ਦੀ ਗਰਮੀ ਜਾਂ ਪਿੱਤ ਨੂੰ ਘੱਟ ਕਰਨ ਲਈ ਤੁਹਾਨੂੰ ਆਪਣੀ ਖੁਰਾਕ ’ਚ ਠੰਡਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਡਾਈਟ ’ਚ ਖੀਰਾ, ਔਲੇ, ਹਦਵਾਣਾ, ਖਰਬੂਜ਼ਾ, ਬਰੋਕਲੀ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਦੀ ਗਰਮੀ ਘੱਟ ਹੋਵੇਗੀ ਤੇ ਸਿਹਤ ਨੂੰ ਵੀ ਫ਼ਾਇਦਾ ਹੋਵੇਗਾ।

2. ਪਾਣੀ ਨਾਲ ਭਰਪੂਰ ਭੋਜਨ ਖਾਓ
ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਤੁਹਾਨੂੰ ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ। ਰੋਜ਼ਾਨਾ 4 ਲੀਟਰ ਪਾਣੀ ਪੀਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਣੀ ਨਾਲ ਭਰਪੂਰ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਆਪਣੀ ਡਾਈਟ ’ਚ ਖੀਰਾ, ਹਦਵਾਣਾ, ਸਟ੍ਰਾਬੇਰੀ, ਨਾਰੀਅਲ ਪਾਣੀ, ਫਲਾਂ ਦਾ ਜੂਸ ਆਦਿ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸੂਪ, ਸਬਜ਼ੀਆਂ ਦਾ ਰਸ, ਗੰਨੇ ਦਾ ਰਸ ਵੀ ਫ਼ਾਇਦੇਮੰਦ ਹੋ ਸਕਦਾ ਹੈ।

3. ਅਜਵਾਇਨ ਦੇ ਪੱਤੇ
ਅਜਵਾਇਨ ਦੇ ਪੱਤਿਆਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਰੀਰ ਨੂੰ ਨਮੀ ਪ੍ਰਦਾਨ ਕਰਦਾ ਹੈ ਤੇ ਠੰਡਾ ਰੱਖਣ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅਜਵਾਇਨ ਦੇ ਪੱਤਿਆਂ ’ਚ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਤੇ ਕੈਲਸ਼ੀਅਮ ਵੀ ਹੁੰਦਾ ਹੈ। ਸਰੀਰ ਦੀ ਗਰਮੀ ਨੂੰ ਦੂਰ ਕਰਨ ਦੇ ਨਾਲ-ਨਾਲ ਸੈਲਰੀ ਸਿਹਤ ਲਈ ਵੀ ਫ਼ਾਇਦੇਮੰਦ ਹੈ।

4. ਸਮੇਂ ਸਿਰ ਖਾਓ
ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਸਮੇਂ ਸਿਰ ਖਾਣਾ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ’ਚ ਅੱਗ ਸਹੀ ਤਰੀਕੇ ਨਾਲ ਵਰਤੋਂ ’ਚ ਆਉਂਦੀ ਹੈ। ਪਾਚਨ ਰਸ ਵੀ ਯਕੀਨੀ ਹੁੰਦਾ ਹੈ। ਸਰੀਰ ਨੂੰ ਠੰਡਾ ਕਰਨ ਲਈ ਖਾਣੇ ਦੇ ਨਾਲ ਸਲਾਦ ਜ਼ਰੂਰ ਖਾਓ। ਸਰੀਰ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਔਲਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

5. ਠੰਡੇ ਪਾਣੀ ਨਾਲ ਪੈਰ ਧੋਵੋ
ਠੰਡੇ ਪਾਣੀ ਨਾਲ ਪੈਰ ਧੋਣ ਨਾਲ ਵੀ ਸਰੀਰ ਦੀ ਗਰਮੀ ਦੂਰ ਹੁੰਦੀ ਹੈ। ਇਸ ਦੇ ਲਈ ਇਕ ਟੱਬ ’ਚ ਪਾਣੀ ਭਰੋ, ਉਸ ’ਚ ਬਰਫ਼ ਪਾਓ। ਹੁਣ ਆਪਣੇ ਦੋਵੇਂ ਪੈਰਾਂ ਨੂੰ ਇਸ ਟੱਬ ’ਚ ਅੱਧੇ ਘੰਟੇ ਤੱਕ ਡੁਬੋ ਕੇ ਰੱਖੋ। ਇਹ ਨਾੜੀਆਂ ’ਚੋਂ ਲੰਘਣ ਵਾਲੇ ਖ਼ੂਨ ਨੂੰ ਠੰਡਾ ਕਰਨ ’ਚ ਮਦਦ ਕਰੇਗਾ, ਸਰੀਰ ਦੇ ਤਾਪਮਾਨ ਨੂੰ ਵੀ ਘੱਟ ਕਰੇਗਾ। ਤੁਸੀਂ ਜ਼ਿਆਦਾ ਗਰਮ ਮਹਿਸੂਸ ਨਹੀਂ ਕਰੋਗੇ।

6. ਗਰਮੀ ਵਧਾਉਣ ਵਾਲੇ ਭੋਜਨ ਤੋਂ ਕਰੋ ਪ੍ਰਹੇਜ਼
ਤੁਹਾਨੂੰ ਉਨ੍ਹਾਂ ਭੋਜਨਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜੋ ਗਰਮੀ ਵਧਾਉਂਦੇ ਹਨ। ਕਈ ਅਜਿਹੇ ਭੋਜਨ ਹਨ, ਜੋ ਤੁਹਾਡੇ ਸਰੀਰ ਦੀ ਗਰਮੀ ਨੂੰ ਵਧਾਉਂਦੇ ਹਨ। ਇਸ ’ਚ ਖੱਟੇ ਫਲ, ਚੁਕੰਦਰ, ਗਾਜਰ, ਲਸਣ, ਅਦਰਕ, ਖੱਟੇ ਭੋਜਨ ਤੇ ਲਾਲ ਮਿਰਚਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਾਲੀ ਮਿਰਚ, ਦਾਲਚੀਨੀ, ਲੌਂਗ ਵਰਗੇ ਗਰਮ ਮਸਾਲੇ ਵੀ ਸਰੀਰ ਦੀ ਗਰਮੀ ਨੂੰ ਵਧਾਉਂਦੇ ਹਨ। ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਾਣ ਤੋਂ ਪ੍ਰਹੇਜ਼ ਕਰੋ।

7. ਨਾਰੀਅਲ ਪਾਣੀ ਪੀਓ
ਨਾਰੀਅਲ ਦੀ ਤਸੀਰ ਬਹੁਤ ਠੰਡੀ ਹੁੰਦੀ ਹੈ। ਨਾਰੀਅਲ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ। ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਨਾਰੀਅਲ ਪਾਣੀ ਵਿਟਾਮਿਨਾਂ, ਖਣਿਜਾਂ ਦਾ ਵਧੀਆ ਸਰੋਤ ਹੈ ਤੇ ਸਰੀਰ ਨੂੰ ਠੰਡਾ ਵੀ ਕਰਦਾ ਹੈ। ਇਸ ਤੋਂ ਇਲਾਵਾ ਨਾਰੀਅਲ ਦਾ ਤੇਲ ਸਰੀਰ ਦੀ ਗਰਮੀ ਨੂੰ ਕੱਢਣ ’ਚ ਵੀ ਕਾਰਗਰ ਹੈ। ਇਸ ਦੇ ਲਈ ਨਾਰੀਅਲ ਦੇ ਤੇਲ ਨਾਲ ਆਪਣੇ ਪੈਰਾਂ ਤੇ ਸਰੀਰ ਦੀ ਮਾਲਿਸ਼ ਕਰੋ। ਇਸ ਨਾਲ ਗਰਮੀ ਤੇ ਤਣਾਅ ਘੱਟ ਹੋਵੇਗਾ।

8. ਲੱਸੀ ਪੀਓ
ਗਰਮੀਆਂ ’ਚ ਲੱਸੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਲੱਸੀ ਦਾ ਠੰਡਾ ਪ੍ਰਭਾਵ ਹੁੰਦਾ ਹੈ, ਇਹ ਸਰੀਰ ਦੀ ਗਰਮੀ ਨੂੰ ਘਟਾਉਣ ’ਚ ਮਦਦ ਕਰਦੀ ਹੈ। ਲੱਸੀ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਇਹ ਸਰੀਰ ਨੂੰ ਊਰਜਾ ਦਿੰਦੀ ਹੈ। ਗਰਮੀ ਨਾਲ ਨਜਿੱਠਣ ਲਈ ਤੁਹਾਨੂੰ ਰੋਜ਼ਾਨਾ ਇਕ ਗਲਾਸ ਠੰਡੀ ਲੱਸੀ ਪੀਣੀ ਚਾਹੀਦੀ ਹੈ।

ਨੋਟ– ਸਰੀਰ ਦੀ ਗਰਮੀ ਨੂੰ ਠੰਡਾ ਕਰਨ ਲਈ ਤੁਸੀਂ ਆਪਣੀ ਡਾਈਟ ’ਚ ਐਲੋਵੇਰਾ, ਔਲੇ, ਪੁਦੀਨਾ ਆਦਿ ਵੀ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਠੰਡੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਗਰਮੀ ਵਧਾਉਣ ਵਾਲੇ ਤੇਲ ਜਿਵੇਂ ਤਿਲ, ਕੈਸਟਰ ਆਇਲ ਦੀ ਵਰਤੋਂ ਕਰਨ ਤੋਂ ਬਚੋ। ਤੁਸੀਂ ਖਾਣਾ ਬਣਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।


sunita

Content Editor

Related News