ਤਵੇ 'ਤੇ 'ਸੌਂਫ' ਭੁੰਨ ਕੇ ਖਾਣ ਨਾਲ ਦੂਰ ਹੋਣਗੇ ਦਸਤ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

02/29/2020 5:52:13 PM

ਜਲੰਧਰ— ਸੌਂਫ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਸੌਂਫ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਸਾਬਤ ਹੁੰਦੇ ਹਨ। ਪੇਟ ਲਈ ਸੌਂਫ ਬਹੁਤ ਲਾਭਦਾਇਕ ਹੈ। ਇਹ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਰੱਖਣ ਅਤੇ ਸਾਫ ਰੱਖਣ ਦੇ 'ਚ ਮਦਦ ਕਰਦੀ ਹੈ। ਸੌਂਫ ਖਾਣ ਨਾਲ ਐਸੀਡਿਟੀ ਅਤੇ ਪੇਟ 'ਚ ਗੈਸ ਨਹੀਂ ਬਣਦੀ। ਇਸ ਦੇ ਇਲਾਵਾ ਸੌਂਫ ਦੇ ਸੇਵਨ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਰਾਤ ਦੇ ਸਮੇਂ ਸੌਂਫ ਨੂੰ ਤਵੇ 'ਤੇ ਭੁੰਨ ਕੇ ਖਾਣ ਨਾਲ ਸਿਹਤ ਨੂੰ ਬੇਹੱਦ ਫਾਇਦੇ ਹੁੰਦੇ ਹਨ।

PunjabKesari

ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ
ਸੌਂਫ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਰੋਜ਼ਾਨਾ ਖਾਣਾ ਖਾਣ ਤੋਂ ਇਕ ਚਮਚ ਸੌਂਫ ਖਾਣੀ ਚਾਹੀਦੀ ਹੈ। ਫਿਰ ਅੱਧ ਚਮਚਾ ਸੌਂਫ ਦਾ ਚੂਰਨ ਮਿਸ਼ਰੀ 'ਚ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਲਵੋ। ਦੁੱਧ ਦੀ ਜਗ੍ਹਾ ਤੁਸੀਂ ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਅਜਿਹਾ ਕਰਨ ਦੇ ਨਾਲ ਅੱਖਾਂ ਦੀ ਰੌਸ਼ਨੀ 'ਚ ਵਾਧਾ ਹੋਵੇਗਾ।

PunjabKesari

ਦਸਤ ਤੋਂ ਮਿਲੇ ਨਿਜਾਤ
ਦਸਤ ਤੋਂ ਨਿਜਾਤ ਪਾਉਣ ਦੇ ਲਈ ਤਵੇ 'ਤੇ ਭੁੰਨੀ ਹੋਈ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ। ਤਵੇ 'ਤੇ ਸੌਂਫ ਨੂੰ ਭੁੰਨ ਕੇ ਉਸ ਦਾ ਚੂਰਨ ਬਣਾ ਲਵੋ। ਫਿਰ ਰਾਤ ਨੂੰ ਸੌਂਣ ਤੋਂ ਪਹਿਲਾਂ ਭੁੰਨੀ ਹੋਈ ਸੌਂਫ ਦਾ ਸੇਵਨ ਪਾਣੀ ਦੇ ਨਾਲ ਕਰੋ। ਅਜਿਹਾ ਕਰਨ ਨਾਲ ਦਸਤ ਦੀ ਸਮੱਸਿਆ ਤੋਂ ਨਿਜਾਤ ਮਿਲੇਗਾ।  

PunjabKesari

ਖਾਂਸੀ ਨੂੰ ਕਰੇ ਦੂਰ
ਸੌਂਫ ਖਾਂਸੀ ਨੂੰ ਦੂਰ ਕਰਨ 'ਚ ਵੀ ਬੇਹੱਦ ਲਾਹੇਵੰਦ ਹੁੰਦੀ ਹੈ। 10 ਗ੍ਰਾਮ ਸੌਂਫ ਦੇ ਅਰਕ ਨੂੰ ਸ਼ਹਿਦ 'ਚ ਮਿਲਾ ਕੇ ਦਿਨ 'ਚ 3 ਵਾਰ ਸੇਵਨ ਕਰਨ ਨਾਲ ਖਾਂਸੀ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਦੇ ਇਲਾਵਾ ਇਕ ਚਮਚ ਸੌਂਫ ਅਤੇ 2 ਚਮਚ ਅਜਵਾਇਨ ਨੂੰ ਅੱਧਾ ਲੀਟਰ ਪਾਣੀ 'ਚ ਉਬਾਲ ਲਵੋ। ਠੰਡਾ ਕਰਨ ਤੋਂ ਬਾਅਦ ਇਸ ਨੂੰ ਛਾਣ ਲਵੋ। ਖਾਂਸੀ ਦੀ ਸਮੱਸਿਆ ਹੋਣ 'ਤੇ ਇਕ-ਇਕ ਘੰਟਾ ਤੋਂ ਬਾਅਦ ਇਸ ਦਾ ਸੇਵਨ ਕਰੋ। ਖਾਂਸੀ ਤੋਂ ਨਿਜਾਤ ਮਿਲੇਗਾ। ਸੌਂਫ ਨੂੰ ਮੂੰਹ 'ਚ ਰੱਖ ਕੇ ਚਬਾਉਣ ਨਾਲ ਸੁੱਕੀ ਖਾਂਸੀ ਤੋਂ ਨਿਜਾਤ ਮਿਲਦਾ ਹੈ।

PunjabKesari

ਚਿਹਰੇ ਦੀ ਸੁੰਦਰਤਾ 'ਚ ਲਿਆਵੇ ਨਿਖਾਰ
ਸੌਂਫ ਚਿਹਰੇ ਦੀ ਸੁੰਦਰਤਾ ਵਧਾਉਣ 'ਚ ਵੀ ਬੇਹੱਦ ਲਾਹੇਵੰਗ ਹੁੰਦੀ ਹੈ। ਰੋਜ਼ਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ ਹੁੰਦਾ ਹੈ। ਇਸ ਦੇ ਸੇਵਨ ਨਾਲ ਸਕਿਨ 'ਚ ਚਮਕ ਵੀ ਆਉਂਦੀ ਹੈ।

PunjabKesari

ਪੇਟ ਦੀ ਸਮੱਸਿਆ ਤੋਂ ਮਿਲੇ ਨਿਜਾਤ
ਸੌਂਫ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਲਈ ਸੌਂਫ ਨੂੰ ਮਿਸ਼ਰੀ ਨਾਲ ਪੀਸ ਕੇ ਚੂਰਨ ਬਣਾ ਲਵੋ। 5 ਗ੍ਰਾਮ ਚੂਰਨ ਨੂੰ ਸੌਂਦੇ ਸਮੇਂ ਗੁਣਗੁਣੇ ਪਾਣੀ ਦੇ ਨਾਲ ਲਵੋ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।


shivani attri

Content Editor

Related News