ਰੋਜ਼ਾਨਾ ਪੀਓ ‘ਸੌਂਫ ਵਾਲੀ ਚਾਹ’, ਭਾਰ ਘੱਟ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

Friday, Sep 25, 2020 - 05:15 PM (IST)

ਜਲੰਧਰ (ਬਿਊਰੋ) - ਤੁਸੀਂ ਗ੍ਰੀਨ-ਟੀ, ਹਰਬਲ-ਟੀ, ਲੈਮਨ-ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਸੁਣਿਆ ਹੀ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਸੌਂਫ ਦੀ ਚਾਹ ਪੀਣ ਨਾਲ ਵੀ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸੌਂਫ ਦੀ ਚਾਹ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹੁੰਦੀ ਹੈ, ਜਿਸ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ।  ਆਓ ਜਾਣਦੇ ਹਾਂ ਸੌਂਫ ਦੀ ਚਾਹ ਦੇ ਫਾਇਦਿਆਂ ਬਾਰੇ।

1. ਭਾਰ ਘੱਟ ਕਰਨ 'ਚ ਮਦਦਗਾਰ
ਭੋਜਨ ਤੋਂ ਤੁਰੰਤ ਬਾਅਦ ਖਾਦੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜਿੱਥੇ ਇਹ ਡਾਇਜੇਸ਼ਨ ਪ੍ਰੋਸੈਸ ਠੀਕ ਰੱਖਦੀ ਹੈ। ਉੱਥੇ ਹੀ ਇਹ ਮੈਟਾਬਾਲੀਜਮ ਬੂਸਟਰ ਵੀ ਹੈ। ਇਸ ਨਾਲ ਫਾਲਤੂ ਚਰਬੀ ਨੂੰ ਵਧਣ ਤੋਂ ਰੋਕਿਆ ਜਾਂ ਸਕਦਾ ਹੈ।

PunjabKesari

2. ਲੀਵਰ ਨੂੰ ਰੱਖਦੀ ਹੈ ਸਿਹਤਮੰਦ
ਸੌਂਫ ਦੀ ਚਾਹ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ। ਸਿਹਤਮੰਦ ਲੀਵਰ ਨਾਲ ਕੌਲੇਸਟਰੋਲ ਕੰਟਰੋਲ ਰਹਿੰਦਾ ਹੈ। ਸੌਂਫ ਟੀ ਦਿਲ ਲਈ ਵੀ ਲਾਭਦਾਇਕ ਹੁੰਦੀ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ 'ਚ ਰੱਖਦੀ ਹੈ। 

3. ਅੱਖਾਂ ਲਈ ਫਾਇਦੇਮੰਦ
ਸੌਂਫ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਆਈਸਾਈਟ ਲਈ ਬਹੁਤ ਚੰਗਾ ਹੁੰਦਾ ਹੈ। ਸੌਂਫ ਦੇ ਪਾਣੀ ਨਾਲ ਵੀ ਅੱਖਾਂ ਧੌਂਣਾ ਫਾਇਦੇਮੰਦ ਹੁੰਦਾ ਹੈ।

PunjabKesari

4. ਸ਼ੂਗਰ ਦੇ ਰਿਸਕ ਨੂੰ ਕਰਦਾ ਹੈ ਘੱਟ
ਸੌਂਫ ਦੀ ਚਾਹ 'ਚ ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਵਧੇਰੀ ਮਾਤਰਾ 'ਚ ਹੁੰਦਾ ਹੈ, ਜੋ ਸ਼ੂਗਰ ਨਾਲ ਲੜ੍ਹਣ 'ਚ ਮਦਦ ਕਰਦਾ ਹੈ। ਇਹ ਬਲੱਡ ਸ਼ੂਗਰ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

5. ਕੈਂਸਰ ਤੋਂ ਬਚਾਅ
ਸੌਂਫ ਦੀ ਚਾਹ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਬ੍ਰੈਸਟ ਕੈਂਸਰ, ਲੀਵਰ ਕੈਂਸਰ ਅਤੇ ਕੋਲਨ ਕੈਂਸਰ ਦੇ ਸੈੱਲਾਂ ਨੂੰ ਮਾਰਣ 'ਚ ਮਦਦ ਕਰਦੀ ਹੈ।

PunjabKesari


rajwinder kaur

Content Editor

Related News