ਵਾਤਾਵਰਣ ’ਚ ਹੋਏ ਪਰਿਵਰਤਨ ਸਦਕਾ ਹੋ ਸਕਦੈ ਮੌਸਮੀ ਬਦਲਾਅ ਤੇ ਖਾਂਸੀ-ਜ਼ੁਕਾਮ ਦਾ ਖ਼ਤਰਾ
Sunday, Jun 28, 2020 - 01:05 PM (IST)
ਜੋਤੀ
6239600623
ਅੱਜ ਦੇ ਸਮੇਂ ਵਿੱਚ ਅਸੀਂ ਇਹ ਆਮ ਦੇਖਦੇ ਹਾਂ ਕਿ ਵਾਤਾਵਰਣ ਵਿੱਚ ਹੋਏ ਪਰਿਵਰਤਨ ਸਦਕਾ ਮੌਸਮ ਬਦਲਣ ’ਤੇ ਲੋਕਾਂ ਵਿੱਚ ਸਿਹਤ ਸੰਬੰਧੀ ਕਈ ਪ੍ਰਕਾਰ ਦੀਆਂ ਖਾਂਸੀ ਜ਼ੁਕਾਮ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਭਾਰਤ ਦੇਸ਼ ਵਿੱਚ ਸਰਦੀ ਤੋਂ ਬਾਅਦ ਗਰਮੀ, ਗਰਮੀ ਤੋਂ ਬਾਅਦ ਬਰਸਾਤ ਅਤੇ ਬਰਸਾਤ ਤੋਂ ਬਾਅਦ ਮੁੜ ਸਰਦੀ ਦੀ ਰੁੱਤ ਆ ਜਾਂਦੀ ਹੈ, ਜਿਸ ਸਦਕਾ ਮੌਸਮ ਵਿੱਚ ਹੋਏ, ਇਨ੍ਹਾਂ ਬਦਲਾਵਾਂ ਕਾਰਣ ਖਾਂਸੀ ਜ਼ੁਕਾਮ ਜਿਹੀਆਂ ਬੀਮਾਰੀਆਂ ਦਾ ਲੋਕਾਂ ਨੂੰ ਕਾਫ਼ੀ ਸਾਹਮਣਾ ਕਰਨਾ ਪੈਂਦਾ ਹੈ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਰੁੱਤਾਂ ਵਿੱਚ ਇਨ੍ਹਾਂ ਪਰਿਵਰਤਨ ਸਦਕਾ ਸਾਨੂੰ ਸਿਹਤ ਸੰਬੰਧੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਵਿਅਕਤੀ ਜੇਕਰ ਇਨ੍ਹਾਂ ਪਰਿਵਰਤਨ ਵਿੱਚ ਆਪਣੀ ਸਿਹਤ ਵੱਲ ਖਾਸ ਧਿਆਨ ਦੇਵੇ ਅਤੇ ਰੁੱਤਾਂ ਦੇ ਪਰਿਵਰਤਨ ਸਮੇਂ ਜੇਕਰ ਉਹ ਪਹਿਲਾਂ ਹੀ ਸਿਹਤ ਨੂੰ ਸੁਧਾਰਨ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵੇ ਤਾਂ ਉਹ ਖਾਂਸੀ ਜ਼ੁਕਾਮ ਜਿਹੀਆਂ ਸਿਹਤ ਸੰਬੰਧੀ ਵਿਕਾਰ ਤੋਂ ਛੁੱਟਕਾਰਾ ਪਾ ਸਕਦਾ ਹੈ। ਜਿਸ ਲਈ ਉਸਨੂੰ ਮੌਸਮ ਵਿੱਚ ਬਦਲਾਅ ਤੋਂ ਪਹਿਲਾਂ ਹੀ ਸਿਹਤ ਸੁਧਾਰ ਵੱਲ ਧਿਆਨ ਦੇਣਾ ਪਵੇਗਾ ਅਤੇ ਚੰਗੀ ਸਿਹਤ ਨੂੰ ਮਨੁੱਖ ਕਾਇਮ ਰੱਖ ਸਕੇਗਾ।
1. ਸਰਦੀ ਜ਼ੁਕਾਮ ਦੇ ਮੁੱਖ ਲੱਛਣ
ਇਨ੍ਹਾਂ ਲੱਛਣਾਂ ਨੂੰ ਪੜ੍ਹ ਕੇ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਸਰਦੀ ਜ਼ੁਕਾਮ ਨਾਲ ਪ੍ਰਭਾਵਿਤ ਹੋ ਜਾਂ ਨਹੀਂ।
● ਸਿਰ ਵਿੱਚ ਦਰਦ ਹੋਣਾ ।
● ਸਾਹ ਲੈਣ ਵਿੱਚ ਰੁਕਾਵਟ ਆਉਣੀ ।
● ਗਲੇ ਵਿੱਚ ਖਰਾਸ਼ ਦਾ ਹੋਣਾ ।
● ਨੱਕ ਬੰਦ ਹੋਣਾ ।
● ਨੱਕ ਦਾ ਲਗਾਤਾਰ ਵਹਿੰਦੈ ਰਹਿਣਾ ।
● ਵਿਅਕਤੀ ਨੂੰ ਹਲਕਾ ਬੁਖ਼ਾਰ ਹੋਣਾ।
● ਲਗਾਤਾਰ ਛਿੱਕਾ ਹੋਣਾ ।
2. ਸਰਦੀ ਜ਼ੁਕਾਮ ਹੋਣ ਦੇ ਕਾਰਣ
● ਸਾਡਾ ਆਪਣੀ ਸਿਹਤ ਪ੍ਰਤੀ ਜਾਗਰੂਕ ਨਾ ਹੋਣਾ ।
● ਮੌਸਮ ਦੇ ਬਦਲਣ ਤੇ ਵਿਸ਼ੇਸ਼ ਗੱਲਾਂ ਜਿਵੇਂ - ਸਫ਼ਾਈ ਆਦਿ ਵੱਲ ਧਿਆਨ ਨਾ ਦੇਣਾ ।
● ਕਿਸੇ ਸਰਦੀ ਜ਼ੁਕਾਮ ਵਾਲੇ ਵਿਅਕਤੀ ਦੇ ਨਜ਼ਦੀਕ ਜਾਣਾ ।
● ਖਾਣ ਪੀਣ ਸੰਬੰਧੀ ਗ਼ਲਤ ਆਦਤਾਂ ।
● ਗਰਮ ਤਾਪਮਾਨ ਤੋਂ ਇਕਦਮ ਠੰਡੇ ਤਾਪਮਾਨ ਵਿੱਚ ਆ ਜਾਣਾ ।
● ਸਾਡਾ ਗ਼ਲਤ ਰਹਿਣ - ਸਹਿਣ ।
3. ਸਰਦੀ ਜ਼ੁਕਾਮ ਤੋਂ ਬਚਣ ਦੇ ਤਰੀਕੇ
● ਮੌਸਮ ਦੇ ਬਦਲਣ ਤੇ ਕੁੱਝ ਸਾਵਧਾਨੀਆਂ ਵਰਤਣਾ ।
● ਸਿਹਤ ਸੰਬੰਧੀ ਜਾਗਰੂਕਤਾ ।
● ਖਾਣ - ਪੀਣ ਦੀਆਂ ਆਦਤਾਂ ਵਿੱਚ ਸੁਧਾਰ ।
● ਜ਼ਿਆਦਾ ਪ੍ਰਦੂਸ਼ਿਤ ਅਤੇ ਮਿੱਟੀ ਵਾਲੀ ਥਾਵਾਂ ਤੋਂ ਪਰਹੇਜ਼ ਕਰਨਾ ।
● ਜ਼ਿਆਦਾ ਠੰਡੀ ਚੀਜ਼ ਨਾ ਖਾਣਾ ।
● ਸਰੀਰ ਦੀ ਰੋਗ - ਪ੍ਰਤੀਰੋਧ ਸ਼ਕਤੀ ਵਿੱਚ ਵਾਧਾ ਕਰਨਾ ।
● ਪੀਣ ਵਾਲਾ ਪਾਣੀ ਸਾਫ਼ ਹੋਵੇ ।
● ਜ਼ਿਆਦਾ ਠੰਡੇ ਪਾਣੀ ਦਾ ਇਸਤੇਮਾਲ ਨਾ ਕਰਨਾ ।
● ਜਿਸ ਵਿਅਕਤੀ ਨੂੰ ਸਰਦੀ - ਜ਼ੁਕਾਮ ਹੈ ਉਸਤੋਂ ਦੂਰੀ ਬਣਾ ਕੇ ਰੱਖਣਾ ।
● ਘਰ ਅਤੇ ਆਪਣੇ ਆਲੇ - ਦੁਆਲੇ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ।
4. ਸਰਦੀ ਜ਼ੁਕਾਮ ਤੋਂ ਬਚਣ ਦੇ ਕੁੱਝ ਘਰੇਲੂ ਉਪਾਅ
● ਗਰਮ ਦੁੱਧ ਵਿੱਚ ਖਜੂਰ ਉਬਾਲ ਕੇ ਪੀਣ ਨਾਲ ਖਾਂਸੀ - ਜ਼ੁਕਾਮ ਨੂੰ ਆਰਾਮ ਮਿਲਦਾ ਹੈ ।
● ਲਹਸਣ ਦਾ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇ ਕਿਉਂਕਿ ਇਹ ਐਂਟੀ - ਵਾਇਰਲ ਹੁੰਦਾ ਹੈ ।
● ਨਹਾਉਣ ਤੋਂ ਬਾਦ ਆਪਣੀ ਨਾਭੀ ਤੇ ਸਰੋਂ ਦਾ ਤੇਲ ਲਗਾਉਣ ਨਾਲ ਜ਼ੁਕਾਮ ਨੂੰ ਆਰਾਮ ਮਿਲਦਾ ਹੈ ।
● ਅਦਰਕ ਦਾ ਰਸ ਸ਼ਹਿਦ ਵਿੱਚ ਪਾ ਕੇ ਹਲਕਾ ਜਿਹਾ ਗਰਮ ਕਰਕੇ ਚੱਟਣ ਨਾਲ ਗਲੇ ਦੇ ਦਰਦ ਅਤੇ ਖਾਂਸੀ ਦੀ ਸਮੱਸਿਆ ਠੀਕ ਹੁੰਦੀ ਹੈ ।
● ਮੁਲੱਠੀ ਦਾ ਚੂਰਣ ਸ਼ਹਿਦ ਵਿੱਚ ਪਾ ਕੇ ਚੱਟਣ ਨਾਲ ਸਰਦੀ ਦਇ ਸਮੱਸਿਆ ਠੀਕ ਹੁੰਦੀ ਹੈ ।
● ਇੱਕ ਗਲਾਸ ਗਰਮ ਪਾਣੀ ਵਿੱਚ ਇੱਕ ਚੱਮਚ ਨਿਬੂ ਦਾ ਰੱਸ ਅਤੇ ਦੋ ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਖਾਂਸੀ ਦੀ ਸਮੱਸਿਆ ਦੂਰ ਹੁੰਦੀ ਹੈ ।
● ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀਣਾ ।
● ਲੌਂਗ ਅਤੇ ਨਮਕ ਨੂੰ ਪਾਣੀ ਵਿੱਚ ਕਾਢੇ ਦੇ ਰੂਪ ਵਿੱਚ ਪਕਾ ਕੇ ਪੀਣ ਨਾਲ ਜ਼ੁਕਾਮ ਦੀ ਸਮੱਸਿਆ ਨੂੰ ਕਾਫ਼ੀ ਆਰਾਮ ਮਿਲਦਾ ਹੈ ।
● ਸਰੋਂ ਦੇ ਹਲਕੇ ਗਰਮ ਤੇਲ ਦੀ ਇੱਕ ਬੂੰਦ ਕੰਨ ਵਿੱਚ ਪਾਉਣ ਨਾਲ ਨਜ਼ਲੇ ਨੂੰ ਅਰਾਮ ਮਿਲਦਾ ਹੈ ।