ਗਰਮੀਆਂ ''ਚ ਜ਼ਿਆਦਾ Ice Cream ਖਾਣਾ ਸਿਹਤ ''ਤੇ ਪੈ ਸਕਦੈ ਭਾਰੀ, ਮਜ਼ਾ ਕਿਤੇ ਬਣ ਨਾ ਜਾਵੇ ਸਜ਼ਾ!

Tuesday, May 23, 2023 - 06:19 PM (IST)

ਗਰਮੀਆਂ ''ਚ ਜ਼ਿਆਦਾ Ice Cream ਖਾਣਾ ਸਿਹਤ ''ਤੇ ਪੈ ਸਕਦੈ ਭਾਰੀ, ਮਜ਼ਾ ਕਿਤੇ ਬਣ ਨਾ ਜਾਵੇ ਸਜ਼ਾ!

ਜਲੰਧਰ- ਗਰਮੀ ਦੇ ਮੌਸਮ 'ਚ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਠੰਡਾ ਪਾਣੀ, ਆਈਸਕ੍ਰੀਮ, ਸ਼ਰਬਤ ਵਰਗੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਆਈਸਕ੍ਰੀਮ ਦਾ ਸੇਵਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਉਦਾਹਰਣ ਵਜੋਂ, ਤੁਸੀਂ ਮੋਟਾਪੇ, ਸ਼ੂਗਰ, ਦਿਲ ਦੀ ਬੀਮਾਰੀ ਦੇ ਮਰੀਜ਼ ਬਣ ਸਕਦੇ ਹੋ। ਇਸ ਲਈ ਜੇਕਰ ਤੁਸੀਂ ਵੀ ਦਿਨ 'ਚ 3-4 ਕੱਪ ਆਈਸਕ੍ਰੀਮ ਖਾਂਦੇ ਹੋ ਤਾਂ ਸਾਵਧਾਨ ਰਹੋ। ਕਿਉਂਕਿ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਈਸਕ੍ਰੀਮ ਖਾਣ ਨਾਲ ਇਮਿਊਨ ਸਿਸਟਮ 'ਤੇ ਅਸਰ ਪੈਂਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਲੱਗਦੀ ਹੈ। ਤਾਂ ਆਓ ਜਾਣਦੇ ਹਾਂ ਆਈਸਕ੍ਰੀਮ ਦੇ ਨੁਕਸਾਨਾਂ ਬਾਰੇ।

ਵਧ ਸਕਦੈ ਮੋਟਾਪਾ 

ਗਰਮੀਆਂ ਵਿੱਚ ਜ਼ਿਆਦਾ ਆਈਸਕ੍ਰੀਮ ਦਾ ਸੇਵਨ ਤੁਹਾਡੇ ਮੋਟਾਪੇ ਨੂੰ ਵਧਾ ਸਕਦਾ ਹੈ। ਦੱਸ ਦੇਈਏ ਕਿ ਆਈਸਕ੍ਰੀਮ ਦੇ 2-3 ਸਕੂਪ ਵਿੱਚ 1000 ਤੋਂ ਵੱਧ ਕੈਲੋਰੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਦਿਨ 'ਚ 3-4 ਕੱਪ ਆਈਸਕ੍ਰੀਮ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਵਧ ਸਕਦਾ ਹੈ।

ਇਹ ਵੀ ਪੜ੍ਹੋ : ਦੇਸੀ ਘਿਓ ਦੀਆਂ 2 ਬੂੰਦਾਂ ਨੱਕ ’ਚ ਪਾਉਣ ਨਾਲ ਮਿਲਦੇ ਨੇ ਬੇਮਿਸਾਲ ਫ਼ਾਇਦੇ, 10 ਬੀਮਾਰੀਆਂ ਨੂੰ ਕਰਦੈ ਖ਼ਤਮ

ਸ਼ੂਗਰ ਦੀ ਬੀਮਾਰੀ ਹੋਣ ਦੀ ਸੰਭਾਵਨਾ

ਆਈਸਕ੍ਰੀਮ ਵਿੱਚ ਸ਼ੂਗਰ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਜਿਸ ਕਾਰਨ ਸ਼ੂਗਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਦਾ ਪੱਧਰ ਘੱਟ ਹੈ, ਉਨ੍ਹਾਂ ਲਈ ਸੀਮਤ ਮਾਤਰਾ ਵਿੱਚ ਆਈਸਕ੍ਰੀਮ ਖਾਣਾ ਲਾਭਦਾਇਕ ਹੋ ਸਕਦਾ ਹੈ।

ਦਿਲ ਦੇ ਦੌਰੇ ਦਾ ਵਧਦਾ ਹੈ ਜੋਖਮ

ਖੋਜ 'ਚ ਪਤਾ ਲੱਗਾ ਹੈ ਕਿ ਵਨੀਲਾ ਆਈਸਕ੍ਰੀਮ ਦੇ ਇੱਕ ਕੱਪ ਵਿੱਚ ਸੈਚੁਰੇਟੇਡ ਫੈਟ ਅਤੇ 28 ਗ੍ਰਾਮ ਚੀਨੀ ਹੁੰਦੀ ਹੈ। ਦਿਨ ਵਿਚ ਇਕ ਆਈਸਕ੍ਰੀਮ ਖਾਣ ਨਾਲ ਸਰੀਰ ਵਿਚ ਟ੍ਰਾਈਗਲਿਸਰਾਈਡਸ ਅਤੇ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਅਜਿਹੇ 'ਚ ਜੇਕਰ ਦਿਨ 'ਚ 3-4 ਕੱਪ ਆਈਸਕ੍ਰੀਮ ਖਾਧੀ ਜਾਵੇ ਤਾਂ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : Omega 3 Fatty Acid ਦੇ ਫਾਇਦੇ ਜਾਣ ਹੋ ਜਾਵੋਗੇ ਹੈਰਾਨ, ਅੱਜ ਹੀ ਬਣਾਓ ਡਾਈਟ ਦਾ ਹਿੱਸਾ

ਇਮਿਊਨਿਟੀ ਨੂੰ ਕਰੇ ਕਮਜ਼ੋਰ 

ਇੱਕ ਪਾਸੇ ਜਿੱਥੇ ਆਈਸਕ੍ਰੀਮ ਠੰਡਕ ਦਾ ਅਹਿਸਾਸ ਦਿੰਦੀ ਹੈ, ਉੱਥੇ ਹੀ ਕਈ ਵਾਰ ਇਸ ਨਾਲ ਗਲੇ ਵਿੱਚ ਖਰਾਸ਼ ਅਤੇ ਖਾਂਸੀ ਅਤੇ ਜ਼ੁਕਾਮ ਵੀ ਹੋ ਜਾਂਦਾ ਹੈ। ਅਜਿਹੇ 'ਚ ਕਈ ਹੋਰ ਬੀਮਾਰੀਆਂ ਵੀ ਸਰੀਰ 'ਚ ਦਾਖਲ ਹੋ ਸਕਦੀਆਂ ਹਨ, ਜਿਸ ਕਾਰਨ ਇਮਿਊਨ ਸਿਸਟਮ ਪ੍ਰਭਾਵਿਤ ਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News