ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ

12/25/2020 5:44:02 PM

ਜਲੰਧਰ: ਸਰੀਰ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਬਚਾਅ ਰੱਖਣ ਲਈ ਖੁਰਾਕ ਦਾ ਖ਼ਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਖ਼ਾਸ ਤੌਰ ‘ਤੇ ਜਵਾਨੀ ‘ਚ ਪੌਸ਼ਟਿਕ ਚੀਜ਼ਾਂ ਨੂੰ ਖਾਣ ਨਾਲ ਬੁਢਾਪੇ ‘ਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕਈ ਲੋਕ ਵਿਸ਼ੇਸ਼ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਆਪਣੀ ਰੋਜ਼ਾਨਾ ਖੁਰਾਕ ’ਚ ਸਿਰਫ 2 ਚੀਜ਼ਾਂ ਦੀ ਵਰਤੋਂ ਕਰਕੇ ਵੀ ਸਿਹਤ ਨੂੰ ਬਹੁਤ ਜਿਆਦਾ ਫ਼ਾਇਦੇ ਮਿਲ ਸਕਦੇ ਹਨ ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…

ਇਹ ਵੀ : ਸਰੀਰ ਲਈ ਬੇਹੱਦ ਲਾਭਕਾਰੀ ਹੈ ਸੰਤਰਾ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
ਅਸਲ ’ਚ ਉਹ 2 ਚੀਜ਼ਾਂ ਦਹੀਂ ਅਤੇ ਗੁੜ ਹਨ। ਉਂਝ ਤਾਂ ਲੋਕ ਦਹੀਂ ’ਚ ਖੰਡ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਪਰ ਇਸ ’ਚ ਗੁੜ ਮਿਲਾ ਕੇ ਖਾਣ ਨਾਲ ਪਾਚਨ ਤੰਤਰ ਮਜ਼ਬੂਤ ​​ਹੋਣ ਤੋਂ ਲੈ ਕੇ ਭਾਰ ਘਟਾਉਣ ’ਚ ਮਦਦ ਮਿਲਦੀ ਹੈ ਤਾਂ ਆਓ ਜਾਣਦੇ ਹਾਂ ਗੁੜ ਮਿਕਸਡ ਦਹੀਂ ਦੀ ਵਰਤੋਂ ਕਰਨ ਦੇ ਸਭ ਤੋਂ ਵਧੀਆ ਫ਼ਾਇਦੇ…

PunjabKesari
-ਦਹੀਂ ‘ਚ ਗੁੜ ਮਿਲਾ ਕੇ ਖਾਣ ਨਾਲ ਸਰੀਰ ਦਾ ਤਾਪਮਾਨ ਵਧੀਆ ਹੁੰਦਾ ਹੈ। ਅਜਿਹੇ ‘ਚ ਸਾਹ ਨਾਲ ਜੁੜੀ ਸਮੱਸਿਆ ਦੂਰ ਹੁੰਦੀ ਹੈ।
-ਔਰਤਾਂ ਨੂੰ ਹਮੇਸ਼ਾ ਪੀਰੀਅਡਜ ਦੌਰਾਨ ਨਾ ਬਰਦਾਸ਼ਤ ਹੋਣ ਵਾਲੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਗੁੜ ਮਿਕਸਡ ਦਹੀਂ ਖਾਣਾ ਲਾਭਕਾਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਢਿੱਡ ਦੇ ਦਰਦ, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।
-ਅਨੀਮੀਆ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਆਪਣੀ ਖੁਰਾਕ ’ਚ ਗੁੜ ਅਤੇ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ’ਚ ਆਇਰਨ ਹੋਣ ਨਾਲ ਸਰੀਰ ’ਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ’ਚ ਮਦਦ ਮਿਲਦੀ ਹੈ।
-ਭਾਰ ਵਧਣ ਕਾਰਨ ਸਰੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਗੁੜ ਅਤੇ ਦਹੀਂ ਖਾਣਾ ਲਾਭਕਾਰੀ ਹੁੰਦਾ ਹੈ। ਇਸ ਨਾਲ ਢਿੱਡ ਅਤੇ ਕਮਰ ਦੇ ਆਸ-ਪਾਸ ਜਮਾ ਵਾਧੂ ਚਰਬੀ ਘੱਟ ਹੋ ਕੇ ਮੈਟਾਬੋਲੀਜ਼ਮ ਨੂੰ ਵਧਾਉਣ ’ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿੰਦਾ ਹੈ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
-ਸਰਦੀਆਂ ’ਚ ਮੌਸਮੀ ਬੀਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਗੁੜ ਅਤੇ ਦਹੀਂ ਖਾਣਾ ਸਭ ਤੋਂ ਵਧੀਆ ਆਪਸ਼ਨ ਹੈ। ਇਨ੍ਹਾਂ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, -ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ ਸਰਦੀ, ਖੰਘ, ਜ਼ੁਕਾਮ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
-ਦਹੀਂ ’ਚ ਮੌਜੂਦ ਕੈਲਸ਼ੀਅਮ ਮਾਸਪੇਸ਼ੀਆਂ, ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਦਿਵਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਸਰੀਰ ਦਾ ਵਧੀਆ ਵਿਕਾਸ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
-ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਮਜ਼ਬੂਤ ਹੋਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਭੋਜਨ ਚੰਗੀ ਤਰ੍ਹਾਂ ਹਜ਼ਮ ਹੋਣ ਦੇ ਨਾਲ ਢਿੱਡ ’ਚ ਦਰਦ, ਐਸਿਡਿਟੀ, ਕਬਜ਼, ਬਦਹਜ਼ਮੀ ਆਦਿ ਤੋਂ ਬਚਾਅ ਰਹਿੰਦਾ ਹੈ।

 

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News