ਇਲਾਇਚੀ ਦਾ ਸੇਵਨ ਵਧਾਏਗਾ ਭੁੱਖ, ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਦੀ ਹੈ ਗਜ਼ਬ ਔਸ਼ਧੀ

Monday, Aug 21, 2023 - 05:53 PM (IST)

ਜਲੰਧਰ (ਇੰਟ.) : ਹਾਈ ਬਲੱਡ ਪ੍ਰੈਸ਼ਰ ਭਾਵ ਹਾਈਪਰਟੈਂਸ਼ਨ ਦੀ ਵਜ੍ਹਾ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਨਾਰਮਲ ਬੀ. ਪੀ. 120/80 ਐੱਮ. ਐੱਮ. ਜੀ. ਐੱਚ. ਹੁੰਦਾ ਹੈ। ਜੇਕਰ ਇਸ ਤੋਂ ਜ਼ਿਆਦਾ ਇਹ ਵਧਦਾ ਹੈ ਤਾਂ ਹਾਈ ਬੀ. ਪੀ. ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਕਈ ਖਤਰਨਾਕ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਹਰੀ ਇਲਾਇਚੀ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਦੀ ਗਜ਼ਬ ਔਸ਼ਧੀ ਹੋ ਸਕਦੀ ਹੈ। ਟੈਕਸਾਸ ਏ. ਐਂਡ ਐੱਮ. ਐਗਰੀਲਾਈਫ ਵੱਲੋਂ ਦੱਸਿਆ ਗਿਆ ਹੈ ਕਿ ਇਲਾਇਚੀ ਭੁੱਖ ਵਧਾਉਣ ’ਚ ਬਹੁਤ ਹੀ ਅਸਰਦਾਰ ਹੈ। ਇਕ ਸਟੱਡੀ ’ਚ ਦਰਸਾਇਆ ਗਿਆ ਹੈ ਕਿ ਇਲਾਇਚੀ ਖਾਣ ਨਾਲ ਪਾਚਣ ਦਰੁਸਤ ਰਹਿੰਦੀ ਹੈ ਅਤੇ ਭੁੱਖ ਖੂਬ ਲਗਦੀ ਹੈ।

ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ

ਪੇਟ ਦੀ ਚਰਬੀ ਕਰੇ ਘੱਟ
ਹਾਈਪਰਟੈਂਸ਼ਨ ਭਾਵ ਹਾਈ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ’ਚ ਹਰੀ ਇਲਾਇਚੀ ਫਾਇਦੇਮੰਦ ਮੰਨੀ ਜਾਂਦੀ ਹੈ। ਇਕ ਖੋਜ ਮੁਤਾਬਕ, ਹਾਈ ਬੀ. ਪੀ. ਦੇ 20 ਮਰੀਜ਼ਾਂ ਨੂੰ ਜਦੋਂ ਇਲਾਇਚੀ ਪਾਊਡਰ ਸੇਵਨ ਕਰਨ ਲਈ ਦਿੱਤਾ ਗਿਆ ਤਾਂ ਉਨ੍ਹਾਂ ਦਾ ਬੀ. ਪੀ. ਨਾਰਮਲ ਮਿਲਿਆ। ਇਸ ਨੂੰ ਖਾਣ ਨਾਲ ਮੋਟਾਬਾਲਿਜ਼ਮ ਤੇਜ਼ ਹੁੰਦਾ ਹੈ। ਇਹ ਫੈਟ ਨੂੰ ਜਲਾਉਣ ਦਾ ਕੰਮ ਕਰਦੀ ਹੈ। ਇਸ ਦੇ ਸੇਵਨ ਨਾਲ ਚਰਬੀ ਘੱਟ ਹੁੰਦੀ ਹੈ ਅਤੇ ਵਜ਼ਨ ਤੇਜ਼ੀ ਨਾਲ ਘਟਦਾ ਹੈ।

ਡਾਇਬਿਟੀਜ਼ ਦੇ ਇਲਾਜ ਵੀ ਹੈ ਕਾਰਗਰ
ਇਲਾਇਚੀ ਦੇ ਦਾਣੇ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਰਾਹਤ ਮਿਲ ਸਕਦੀ ਹੈ। ਕਈ ਖੋਜਾਂ ’ਚ ਇਲਾਇਚੀ ਨੂੰ ਬਲੱਡ ਸ਼ੂਗਰ ਕੰਟ੍ਰੋਲ ਕਰਨ ਅਤੇ ਡਾਇਬਿਟੀਜ਼ ਨੂੰ ਮੈਨੇਜ ਕਰਨ ’ਚ ਕਾਰਗਰ ਮੰਨਿਆ ਗਿਆ ਹੈ। ਇਲਾਇਚੀ ਦੇ ਸੇਵਨ ਨਾਲ ਕੋਲੇਸਟ੍ਰੋਲ, ਟ੍ਰਾਈਗਿਲਸਰਾਈਡ ਅਤੇ ਲਿਵਰ ਐਨਜ਼ਾਈਮ ਘੱਟ ਹੋ ਸਕਦੀ ਹੈ। ਇਸ ਦਾ ਲਿਵਰ ਦੀ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ। ਲਿਵਰ ਐਨਜ਼ਾਈਮ ਵਧਣ ਕਾਰਨ ਲਿਵਰ ’ਤੇ ਫੈਟ ਚੜ੍ਹਦੀ ਹੈ ਅਤੇ ਲਿਵਰ ਸਿਰੋਸਿਸ ਦਾ ਖਤਰਾ ਕਈ ਗੁਣਾ ਤੱਕ ਵਧ ਸਕਦਾ ਹੈ। ਕੁਝ ਸਟੱਡੀਜ਼ ’ਚ ਪਾਇਆ ਗਿਆ ਹੈ ਕਿ ਇਲਾਇਚੀ ’ਚ ਐਂਟੀ ਕੈਂਸਰ ਦੇ ਗੁਣ ਵੀ ਪਾਏ ਜਾਂਦੇ ਹਨ। ਖੋਜੀਆਂ ਨੇ ਪਾਇਆ ਕਿ ਇਲਾਇਚੀ ’ਚ ਟਿਊਮਰ ਵਾਲੀ ਸੈੱਲਸ ਨੂੰ ਖਤਮ ਕਰਨ ਦੀ ਸਮਰੱਥਾ ਹੈ। ਇਸ ਲਈ ਇਲਾਇਚੀ ਖਾਣਾ ਫਾਇਦੇਮੰਦ ਮੰਨਿਆਂ ਜਾਂਦਾ ਹੈ। ਜੇਕਰ ਤੁਸੀਂ ਮੂੰਹ ਦੀ ਬਦਬੂ, ਮਸੂੜਿਆਂ ਦੇ ਦਰਦ, ਦੰਦਾਂ ਦੀ ਜਲਣ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋਂ ਜਾਂ ਓਰਲ ਹੈਲਥ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹੋਂ ਤਾਂ ਇਲਾਇਚੀ ਖਾਣਾ ਫਾਇਦੇਮੰਦ ਰਹੇਗਾ। ਇਸ ਨਾਲ ਓਰਲ ਇਨਫੈਕਸ਼ਨ ਦੂਰ ਹੋ ਸਕਦੀ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਪੱਟੀ ’ਚ ਨੌਜਵਾਨ ਦੀ ਮੌਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

 
 


Anuradha

Content Editor

Related News