ਕੋਰੋਨਾ ਕਾਲ ’ਚ ਇਮਿਊਨਿਟੀ ਵਧਾਉਣ ਲਈ ਜ਼ਰੂਰ ਖਾਓ ਦਹੀਂ ਅਤੇ ਗੁੜ, ਮਿਲਣਗੇ ਹੋਰ ਵੀ ਬੇਮਿਸਾਲ ਫ਼ਾਇਦੇ
Wednesday, May 12, 2021 - 10:49 AM (IST)
ਨਵੀਂ ਦਿੱਲੀ: ਕੋਰੋਨਾ ਦੀ ਚਪੇਟ ’ਚ ਆਉਣ ਤੋਂ ਬਚਣ ਲਈ ਇਮਿਊਨਿਟੀ ਮਜ਼ਬੂਤ ਹੋਣੀ ਜ਼ਰੂਰੀ ਹੈ। ਇਸ ਨਾਲ ਇਸ ਵਾਇਰਸ ਦੀ ਚਪੇਟ ’ਚ ਆਉਣ ਦਾ ਖ਼ਤਰਾ ਘੱਟ ਹੋਣ ਦੇ ਨਾਲ ਇਸ ਸੰਕਰਮਣ ਨਾਲ ਲੜਣ ਦੀ ਸ਼ਕਤੀ ਮਿਲੇਗੀ। ਅਜਿਹੇ ’ਚ ਆਏ ਦਿਨ ਕੇਂਦਰ ਸਰਕਾਰ ਅਤੇ ਹੋਰ ਮਾਹਿਰਾਂ ਵੱਲੋਂ ਇਮਿਊਨਿਟੀ ਬੂਸਟ ਕਰਨ ਲਈ ਕਸਰਤ ਕਰਨ ਅਤੇ ਖਾਣ-ਪੀਣ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾ ਰਿਹਾ ਹੈ। ਗੱਲ ਖਾਣ-ਪੀਣ ਦੀ ਕਰੀਏ ਤਾਂ ਇਸ ਲਈ ਡੇਲੀ ਡਾਈਟ ’ਚ ਗੁੜ ਅਤੇ ਦਹੀਂ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਅਸਲ ’ਚ ਇਹ ਦੋਵੇਂ ਵਸਤੂਆਂ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਵਧਾਉਣ ’ਚ ਬੇਹੱਦ ਫ਼ਾਇਦੇਮੰਦ ਮੰਨੀਆਂ ਜਾਂਦੀਆਂ ਹਨ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਇਸ ਨੂੰ ਇਕੱਠੇ ਖਾਣ ਦੇ ਫ਼ਾਇਦੇ ਦੱਸਦੇ ਹਾਂ...
ਇਮਿਊਨਿਟੀ ਵਧਾਉਣ ’ਚ ਮਦਦਗਾਰ
ਗੁੜ ਅਤੇ ਦਹੀਂ ’ਚ ਆਇਰਨ, ਕੈਲਸ਼ੀਅਲ, ਪ੍ਰੋਟੀਨ, ਕਾਪਰ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦੀ ਇਕੱਠੇ ਵਰਤੋਂ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਤੇਜ਼ੀ ਨਾਲ ਵੱਧਦੀ ਹੈ। ਨਾਲ ਹੀ ਇਸ ਦੀ ਵਰਤੋਂ ਕਰਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਤਾਜ਼ਾ ਮਹਿਸੂਸ ਹੁੰਦਾ ਹੈ। ਅਜਿਹੇ ’ਚ ਕੋਰੋਨਾ ਕਾਲ ’ਚ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਬਿਹਤਰ ਰਹੇਗੀ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਕੋਰੋਨਾ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਚਪੇਟ ’ਚ ਆਉਣ ਤੋਂ ਬਚੇ ਰਹੋਗੇ।
ਪਾਚਨ ਤੰਤਰ ਕਰੇ ਮਜ਼ਬੂਤ
ਦਹੀਂ ’ਚ ਚੰਗੇ ਬੈਕਟੀਰੀਆ ਹੁੰਦੇ ਹਨ। ਅਜਿਹੇ ’ਚ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਉੱਧਰ ਢਿੱਡ ਦਰਦ, ਐਸੀਡਿਟੀ, ਕਬਜ਼, ਡਾਈਰੀਆ, ਅਪਚ ਆਦਿ ਦੀਆਂ ਸਮੱਸਿਆਵਾਂ ਤੋਂ ਆਰਾਮ ਰਹਿੰਦਾ ਹੈ। ਮਾਹਿਰਾਂ ਮੁਤਾਬਕ ਇਸ ਨੂੰ ਸਵੇਰੇ ਖਾਲੀ ਢਿੱਡ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ। ਉੱਧਰ ਇਸ ’ਚ ਐਂਟੀ-ਆਕਸੀਡੈਂਟ ਹੋਣ ਨਾਲ ਅੰਤੜੀਆਂ ਵੀ ਸਿਹਤਮੰਦ ਰਹਿੰਦੀਆਂ ਹਨ।
ਮੌਸਮੀ ਸਰਦੀ-ਜ਼ੁਕਾਮ ਤੋਂ ਦਿਵਾਏ ਰਾਹਤ
ਦਹੀਂ ਅਤੇ ਗੁੜ ’ਚ ਮੌਜੂਦ ਪੋਸ਼ਕ ਅਤੇ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ। ਅਜਿਹੇ ’ਚ ਮੌਸਮੀ ਸਰਦੀ-ਜ਼ੁਕਾਮ, ਖੰਘ, ਬੁਖ਼ਾਰ ਆਦਿ ਦੀ ਚਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਖ਼ਾਸ ਤੌਰ ’ਤੇ ਸਰਦੀ-ਜ਼ੁਕਾਮ ਹੋਣ ’ਤੇ ਗੁੜ-ਦਹੀਂ ’ਚ ਚੁਟਕੀ ਭਰ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਜਲਦੀ ਅਸਰ ਹੋਵੇਗਾ।
ਵਧੇਗਾ ਖ਼ੂਨ
ਗੁੜ ਅਤੇ ਦਹੀਂ ਆਇਰਨ ਦਾ ਮੁੱਖ ਸਰੋਤ ਹੋਣ ਨਾਲ ਖ਼ੂਨ ਦੀ ਘਾਟ ਦੂਰ ਕਰਨ ’ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਸਹੀ ਮਾਤਰਾ ’ਚ ਆਇਰਨ ਮਿਲੇਗਾ। ਸਰੀਰ ’ਚ ਖ਼ੂਨ ਸੰਚਾਰ ਬਿਹਤਰ ਤਰੀਕੇ ਨਾਲ ਹੋਵੇਗਾ। ਉੱਧਰ ਖ਼ੂਨ ਵੱਧਣ ਦੇ ਨਾਲ ਸਾਫ਼ ਵੀ ਹੋਵੇਗਾ। ਆਮ ਤੌਰ ’ਤੇ ਬੱਚਿਆਂ ਅਤੇ ਔਰਤਾਂ ’ਚ ਆਇਰਨ ਦੀ ਘਾਟ ਹੁੰਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਖ਼ਾਸ ’ਤੇ ਤੌਰ ’ਤੇ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਚਾਹੀਦਾ।
ਪੀਰੀਅਡਸ ’ਚ ਫ਼ਾਇਦੇਮੰਦ
ਪੀਰੀਅਡਸ ਦੇ ਦਿਨਾਂ ’ਚ ਔਰਤਾਂ ਨੂੰ ਨਾ-ਬਰਦਾਸ਼ਤ ਹੋਣ ਵਾਲੇ ਦਰਦ ’ਚੋਂ ਲੰਘਣਾ ਪੈਂਦਾ ਹੈ। ਉੱਧਰ ਗੁੜ ਅਤੇ ਦਹੀਂ ’ਚ ਮੌਜੂਦ ਪੋਸ਼ਕ ਅਤੇ ਐਂਟੀ-ਆਕਸੀਡੈਂਟ ਗੁਣ ਢਿੱਡ ’ਚ ਦਰਦ ਦੀ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਇਸ ਦੌਰਾਨ ਦਵਾਈਆਂ ਦਾ ਸਹਾਰਾ ਲੈਣ ਦੀ ਜਗ੍ਹਾ ਇਸ ਦੀ ਵਰਤੋਂ ਕਰਨੀ ਬਿਹਤਰ ਹੋਵੇਗੀ।
ਵੱਧਦੇ ਭਾਰ ਨੂੰ ਰੋਕੇ
ਮਿੱਠਾ ਖਾਣਾ ਤਾਂ ਹਰ ਇਕ ਨੂੰ ਬੇਹੱਦ ਹੀ ਪਸੰਦ ਹੁੰਦਾ ਹੈ ਪਰ ਇਸ ਨਾਲ ਭਾਰ ਵੱਧਣ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। ਇਸ ਲਈ ਦਹੀਂ ’ਚ ਗੁੜ ਮਿਲਾ ਕੇ ਖਾਣਾ ਫ਼ਾਇਦੇਮੰਦ ਰਹੇਗਾ। ਇਸ ਤਰ੍ਹਾਂ ਸੁਆਦ ਅਤੇ ਸਿਹਤ ਬਰਕਰਾਰ ਰੱਖਣ ’ਚ ਮਦਦ ਮਿਲੇਗੀ।