ਸਰਦੀਆਂ ’ਚ ਜ਼ਰੂਰ ਖਾਓ ਇਹ 5 ਬੀਜ, ਸਰੀਰ ਨੂੰ ਰੱਖਣਗੇ ਗਰਮ ਤੇ ਸਿਹਤਮੰਦ
Sunday, Nov 19, 2023 - 11:37 AM (IST)
ਜਲੰਧਰ (ਬਿਊਰੋ)– ਠੰਡ ਦੇ ਮੌਸਮ ’ਚ ਲੋਕ ਬਹੁਤ ਜਲਦੀ ਬੀਮਾਰ ਹੋ ਜਾਂਦੇ ਹਨ। ਇਸ ਲਈ ਇਸ ਮੌਸਮ ’ਚ ਹਮੇਸ਼ਾ ਸਿਹਤਮੰਦ, ਪੌਸ਼ਟਿਕ ਤੇ ਗਰਮ ਭੋਜਨ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਰੀਰ ਨੂੰ ਗਰਮ ਤੇ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਚੰਗੀ ਖੁਰਾਕ ਲੈਣ ਦੇ ਨਾਲ-ਨਾਲ ਅਖਰੋਟ ਤੇ ਬੀਜਾਂ ਨੂੰ ਵੀ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਨੂੰ ਗਰਮ ਰੱਖਣ ’ਚ ਮਦਦ ਕਰਦੇ ਹਨ।
ਇਸ ਤੋਂ ਇਲਾਵਾ ਸਾਡੇ ਸਰੀਰ ਲਈ ਕਈ ਹੋਰ ਜ਼ਰੂਰੀ ਪੋਸ਼ਕ ਤੱਤ ਵੀ ਇਨ੍ਹਾਂ ’ਚ ਮੌਜੂਦ ਹੁੰਦੇ ਹਨ। ਇਨ੍ਹਾਂ ਦਾ ਸੇਵਨ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ ਤੇ ਤੁਹਾਨੂੰ ਬੀਮਾਰ ਹੋਣ ਤੋਂ ਰੋਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ 5 ਬੀਜਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸਰਦੀਆਂ ਦੇ ਮੌਸਮ ’ਚ ਤੁਹਾਨੂੰ ਰੋਜ਼ਾਨਾ ਜ਼ਰੂਰ ਖਾਣਾ ਚਾਹੀਦਾ ਹੈ। ਇਨ੍ਹਾਂ ਦਾ ਲਗਾਤਾਰ ਸੇਵਨ ਕਰਨ ਨਾਲ ਸਿਹਤ ਨੂੰ ਕਈ ਫ਼ਾਇਦੇ ਮਿਲ ਸਕਦੇ ਹਨ। ਇਸ ਲੇਖ ’ਚ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ–
ਇਹ ਖ਼ਬਰ ਵੀ ਪੜ੍ਹੋ : ਸਵੇਰੇ ਅੱਧਾ ਘੰਟਾ ਦੌੜਨ ਨਾਲ ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ, ਅੱਜ ਹੀ ਕਰੋ ਰੁਟੀਨ ’ਚ ਸ਼ਾਮਲ
1. ਕੱਦੂ ਦੇ ਬੀਜ
ਇਹ ਮੈਗਨੀਸ਼ੀਅਮ, ਜ਼ਿੰਕ ਤੇ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਦੀ ਸਿਹਤ ਤੇ ਇਮਿਊਨਿਟੀ ਲਈ ਬਹੁਤ ਵਧੀਆ ਹਨ।
2. ਅਲਸੀ ਦੇ ਬੀਜ
ਇਹ ਓਮੇਗਾ-3 ਫੈਟੀ ਐਸਿਡ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਅਲਸੀ ਦੇ ਬੀਜ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੇ ਹਨ ਤੇ ਤੁਹਾਡੀ ਚਮੜੀ ਲਈ ਬਹੁਤ ਵਧੀਆ ਹੁੰਦੇ ਹਨ।
3. ਸੂਰਜਮੁਖੀ ਦੇ ਬੀਜ
ਇਹ ਵਿਟਾਮਿਨ ਈ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਬੀਜ ਸਿਹਤਮੰਦ ਚਮੜੀ ਤੇ ਸੈੱਲਾਂ ਦੀ ਮੁਰੰਮਤ ਨੂੰ ਉਤਸ਼ਾਹਿਤ ਕਰਦੇ ਹਨ।
4. ਚਿਆ ਦੇ ਬੀਜ
ਇਹ ਫਾਈਬਰ, ਓਮੇਗਾ-3 ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਚਿਆ ਦੇ ਬੀਜ ਪਾਚਨ ’ਚ ਸਹਾਇਤਾ ਕਰਦੇ ਹਨ ਤੇ ਦਿਮਾਗ ਦੀ ਸਿਹਤ ’ਚ ਸੁਧਾਰ ਕਰਦੇ ਹਨ।
5. ਤਿਲ ਦੇ ਬੀਜ
ਇਹ ਕੈਲਸ਼ੀਅਮ ਤੇ ਸਿਹਤਮੰਦ ਚਰਬੀ ਦਾ ਵਧੀਆ ਸਰੋਤ ਹਨ। ਤਿਲ ਹੱਡੀਆਂ ਦੀ ਸਿਹਤ ਤੇ ਚਮੜੀ ਲਈ ਬਹੁਤ ਵਧੀਆ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਨ੍ਹਾਂ ਬੀਜਾਂ ਨੂੰ ਤੁਸੀਂ ਦਹੀਂ, ਸਮੂਦੀ ਬਾਊਲ ਤੇ ਸਲਾਦ ’ਚ ਵੀ ਸ਼ਾਮਲ ਕਰ ਸਕਦੇ ਹੋ ਜਾਂ ਆਪਣੇ ਮਨਪਸੰਦ ਪਕਵਾਨਾਂ ਲਈ ਟੌਪਿੰਗ ਵਜੋਂ ਵਰਤੋਂ। ਇਸ ਤਰ੍ਹਾਂ ਦੀਆਂ ਛੋਟੀਆਂ ਤਬਦੀਲੀਆਂ ਨਾਲ ਸਿਹਤ ’ਚ ਵੱਡੇ ਸੁਧਾਰ ਹੋ ਸਕਦੇ ਹਨ।