ਭਾਰ ਘਟਾਉਣ ਅਤੇ ਕਬਜ਼ ਤੋਂ ਨਿਜ਼ਾਤ ਪਾਉਣ ਲਈ ਰੋਜ਼ਾਨਾ ਖਾਓ ਪਪੀਤਾ, ਹੋਣਗੇ ਹੋਰ ਵੀ ਕਈ ਫ਼ਾਇਦੇ

11/29/2023 5:35:24 PM

ਜਲੰਧਰ - ਪਪੀਤਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦਾ ਹੈ। ਇਸ 'ਚ ਵਿਟਾਮਿਨ, ਵਿਟਾਮਿਨ-ਏ, ਸੀ ਤੇ ਈ, ਫਾਈਬਰ, ਮਿਨਰਲਜ਼, ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ। ਪਪੀਤਾ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਜੇਕਰ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਪਪੀਤਾ ਦਾ ਸੇਵਨ ਰੋਜ਼ਾਨਾ ਨਾਸ਼ਤੇ 'ਚ ਜ਼ਰੂਰ ਕਰੋ। ਇਹ ਸੁਆਦ ਅਤੇ ਪੌਸ਼ਟਿਕ ਫਲ ਹੈ। ਪਪੀਤੇ ‘ਚ ਪਾਪੇਨ ਨਾਮਕ ਇਕ ਅੰਜ਼ਾਇਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਨਾਸ਼ਤੇ 'ਚ ਪਪੀਤਾ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਭਾਰ ਘਟਾਉਣ ਦਾ ਸੌਖਾ ਤਰੀਕਾ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ। ਇਸ 'ਚ ਫਾਈਬਰ ਹੁੰਦਾ ਹੈ, ਜੋ ਢਿੱਡ ਨੂੰ ਲੰਬੇ ਸਮੇਂ ਤਕ ਭਰਿਆ ਹੋਇਆ ਮਹਿਸੂਸ ਕਰਾਉਂਦਾ ਹੈ। ਇਸ ਨਾਲ ਭੁੱਖ ਘੱਟ ਲੱਗਦੀ ਹੈ। ਪਪੀਤੇ ‘ਚ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਭਾਰ ਘਟਾਉਣਾ ਸੌਖਾ ਹੋ ਜਾਂਦਾ ਹੈ। 

PunjabKesari

ਕਬਜ਼ ਤੋਂ ਰਾਹਤ
ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਪਪੀਤਾ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਨ ਦਾ ਕੰਮ ਕਰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। 

ਢਿੱਡ 'ਚ ਗੈਸ ਦੀ ਸਮੱਸਿਆ
ਪਪੀਤੇ ‘ਚ ਪਾਪੇਨ ਨਾਮਕ ਇਕ ਅੰਜ਼ਾਇਮ ਪਾਇਆ ਜਾਂਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਰੋਜ਼ਾਨਾ ਨਾਸ਼ਤੇ 'ਚ ਪਪੀਤਾ ਖਾਣ ਨਾਲ ਢਿੱਡ 'ਚ ਬਣਨ ਵਾਲੀ ਗੈਸ ਅਤੇ ਸੋਜ ਦੀ ਸਮੱਸਿਆ ਘੱਟ ਹੋ ਜਾਂਦੀ ਹੈ। 

ਇਹ ਵੀ ਪੜ੍ਹੋ - Health Tips: ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਵਾਲੇ ਲੋਕ ਅੱਜ ਤੋਂ ਅਪਣਾਉਣ ਇਹ ਤਰੀਕੇ, ਹੋਣਗੇ ਕਈ ਫ਼ਾਇਦੇ

PunjabKesari

ਮਜ਼ਬੂਤ ਇਮਿਊਨ ਸਿਸਟਮ
ਜੇਕਰ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ। ਪਪੀਤੇ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰ ਸਕਦਾ ਹੈ।

ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਅੱਜਕਲ ਆਮ ਹੁੰਦੀ ਜਾ ਰਹੀ ਹੈ, ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਪਪੀਤਾ ਇਸ ਨੂੰ ਕੰਟਰੋਲ 'ਚ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ।

ਇਹ ਵੀ ਪੜ੍ਹੋ - ਤਣਾਅ ਤੇ ਲੱਕ ਦਰਦ ਤੋਂ ਪਰੇਸ਼ਾਨ ਲੋਕ ਮਖਾਣਿਆਂ ਦਾ ਕਰਨ ਸੇਵਨ, ਹੋਣਗੇ ਹੋਰ ਵੀ ਕਈ ਫ਼ਾਇਦੇ

PunjabKesari

ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ।

ਖੂਨ ਦੀ ਕਮੀ 
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ - ਸਰਦੀਆਂ 'ਚ ਸਵੇਰੇ ਖ਼ਾਲੀ ਢਿੱਡ ਖਾਓ ਭਿੱਜੇ ਹੋਏ 'ਅਖਰੋਟ', ਸਰੀਰ ਨੂੰ ਹੋਣਗੇ ਕਈ ਬੇਮਿਸਾਲ ਫ਼ਾਇਦੇ

PunjabKesari


rajwinder kaur

Content Editor

Related News