ਸਹੀ ਸਮੇਂ 'ਤੇ ਖਾਓ ਅੰਡਾ ਤਾਂ ਤੇਜ਼ੀ ਨਾਲ ਘਟੇਗਾ ਭਾਰ

Saturday, Oct 03, 2020 - 01:08 PM (IST)

ਜਲੰਧਰ—ਅੰਡਾ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਵਾਲਿਆਂ ਅਤੇ ਬਾਡੀ ਬਿਲਡਰਸ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਅੰਡੇ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਐਨਰਜੀ ਪ੍ਰਦਾਨ ਕਰਦੇ ਹਨ ਅਤੇ ਭਾਰ ਨੂੰ ਵੀ ਕੰਟਰੋਲ 'ਚ ਰੱਖਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਅੰਡੇ ਨੂੰ ਪਕਾਉਣਾ ਬਹੁਤ ਆਸਾਨ ਹੈ ਅਤੇ ਇਸ ਨੂੰ ਆਪਣੇ ਰੋਜ਼ ਦੇ ਆਹਾਰ 'ਚ ਸ਼ਾਮਲ ਕੀਤਾ ਜਾ ਸਕਦਾ ਹੈ। 
ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਉਬਲੇ ਅੰਡੇ ਨੂੰ ਟੋਸਟ ਜਾਂ ਸ਼ਿਮਲਾ ਮਿਰਚ ਅਤੇ ਪਾਲਕ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਂਦੇ ਹਨ। ਪਰ ਖਾਣ ਪੀਣ ਦੀਆਂ ਦੂਜੀਆਂ ਚੀਜ਼ਾਂ ਦੀ ਤਰ੍ਹਾਂ ਅੰਡੇ ਖਾਣ ਦਾ ਵੀ ਸਹੀ ਅਤੇ ਗਲਤ ਸਮਾਂ ਹੁੰਦਾ ਹੈ। ਜੇਕਰ ਅੰਡੇ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ ਤਾਂ ਭਾਰ ਕਾਫੀ ਤੇਜ਼ੀ ਨਾਲ ਘਟਦਾ ਹੈ।
ਨਾਸ਼ਤੇ 'ਚ
ਸਵੇਰੇ ਨਾਸ਼ਤੇ 'ਚ ਅੰਡਾ ਖਾਣਾ ਜ਼ਿਆਦਾ ਫਾਇਦੇਮੰਦ ਹੈ। ਅੰਡੇ ਦੀ ਡਿਸ਼ ਤਿਆਰ ਕਰਨ 'ਚ 5 ਤੋਂ 10 ਮਿੰਟ ਦਾ ਸਮਾਂ ਲੱਗਦਾ ਹੈ। ਇਸ 'ਚ ਮੈਗਨੀਸ਼ੀਅਮ, ਜਿੰਕ, ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪੂਰੀ ਮਾਤਰਾ 'ਚ ਪਾਏ ਜਾਂਦੇ ਹਨ। ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਲੈਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਜ਼ਿਆਦਾ ਖਾਣਾ ਖਾਣ ਤੋਂ ਬਚ ਸਕਦੇ ਹੋ।
ਵਰਕਆਊਟ ਤੋਂ ਬਾਅਦ ਕਾਫੀ ਤੇਜ਼ੀ ਨਾਲ ਭੁੱਖ ਲੱਗਦੀ ਹੈ। ਇਸ ਲਈ ਇਸ ਦੌਰਾਨ ਅੰਡਾ ਖਾਣਾ ਫਾਇਦੇਮੰਦ ਹੁੰਦਾ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ, ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਰਿਪੇਅਰ ਕਰਨ 'ਚ ਮਦਦ ਕਰਦਾ ਹੈ। ਸਾਡੇ ਸਰੀਰ ਨੂੰ ਪੂਰੇ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਅੰਡੇ ਤੋਂ ਬਿਹਤਰ ਕੁਝ ਵੀ ਨਹੀਂ ਹੈ। ਵਰਕਆਊਟ ਦੇ ਬਾਅਦ ਦੋ ਉਬਲੇ ਅੰਡੇ ਜਾਂ ਟਮਾਟਰ, ਸ਼ਿਮਲਾ ਮਿਰਚ ਅਤੇ ਪਾਲਕ ਮਿਲਾ ਕੇ ਆਮਲੇਟ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ। 

PunjabKesari
ਰਾਤ ਨੂੰ 
ਕੁਝ ਸਟਡੀ ਮੁਤਾਬਕ ਰਾਤ ਦੇ ਖਾਣੇ ਤੋਂ ਬਾਅਦ ਅੰਡਾ ਖਾਣਾ ਇਕ ਹੈਲਦੀ ਆਪਸ਼ਨ ਹੈ। ਜਦਕਿ ਹੋਰ ਸਟਡੀ 'ਚ ਪਾਇਆ ਗਿਆ ਹੈ ਕਿ ਰਾਤ ਦੇ ਖਾਣੇ ਦੇ ਬਾਅਦ ਅੰਡੇ ਖਾਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਦਰਅਸਲ ਰਾਤ ਦੇ ਖਾਣੇ ਤੋਂ ਬਾਅਦ ਅੰਡਾ ਖਾਣ ਨਾਲ ਐਸਿਡ ਰਿਫਲਕਸ ਤੋਂ ਪੀੜਤ ਮਰੀਜ਼ਾਂ 'ਚ ਅਨਿੰਦਰਾ ਦੀ ਸਮੱਸਿਆ ਵੱਧ ਸਕਦੀ ਹੈ। ਅੰਡੇ ਦੀ ਜਰਦੀ 'ਚ ਵਸਾ ਦੀ ਮਾਤਰਾ ਹੁੰਦੀ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਹੋਰ ਸਟਡੀ ਕਹਿੰਦੀ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਅੰਡੇ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇਕਰ ਸੌਣ ਤੋਂ ਪਹਿਲਾਂ ਅੰਡੇ ਖਾਣ ਨਾਲ ਤੁਹਾਡੀ ਨੀਂਦ 'ਤੇ ਕੋਈ ਅਸਰ ਨਹੀਂ ਪੈਂਦਾ ਹੈ ਤਾਂ ਇਹ ਤੁਹਾਡੇ ਲਈ ਬੈਸਟ ਹੈ।
ਭਾਰ ਘਟਾਉਣ ਲਈ ਅੰਡਾ ਪਕਾਉਣ ਦਾ ਤਰੀਕਾ
—ਹਮੇਸ਼ਾ ਹੈਲਦੀ ਆਇਲ 'ਚ ਅੰਡਾ ਬਣਾਓ।
—ਅੰਡਾ ਪਕਾਉਣ ਲਈ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰੋ।
—ਅੰਡੇ ਨੂੰ ਬਹੁਤ ਜ਼ਿਆਦਾ ਨਾ ਪਕਾਓ ਨਹੀਂ ਤਾਂ ਇਸ 'ਚ ਮੌਜੂਦ ਪੋਸ਼ਕ ਤੱਤ ਘੱਟ ਸਕਦੇ ਹਨ।
ਸਹੀ ਸਮੇਂ 'ਤੇ ਅੰਡੇ ਦੀ ਵਰਤੋਂ ਕਰਨ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਤੁਸੀਂ ਸਵੇਰੇ ਨਾਸ਼ਤੇ 'ਚ, ਰਾਤ ਦੇ ਖਾਣੇ ਜਾਂ ਵਰਕਆਊਟ ਤੋਂ ਬਾਅਦ ਉਬਲੇ ਅੰਡੇ ਜਾਂ ਆਮਲੇਟ ਦੀ ਵਰਤੋਂ ਕਰ ਸਕਦੇ ਹੋ। 


Aarti dhillon

Content Editor

Related News