Weight Loss Tips : ਤੇਜ਼ੀ ਨਾਲ ਭਾਰ ਘਟਾਉਣ ਲਈ ਆਂਡੇ ਨਾਲ ਖਾਓ ''ਕਾਲੀ ਮਿਰਚ'' ਸਣੇ ਇਹ ਚੀਜ਼ਾਂ

Saturday, Aug 27, 2022 - 11:35 AM (IST)

Weight Loss Tips : ਤੇਜ਼ੀ ਨਾਲ ਭਾਰ ਘਟਾਉਣ ਲਈ ਆਂਡੇ ਨਾਲ ਖਾਓ ''ਕਾਲੀ ਮਿਰਚ'' ਸਣੇ ਇਹ ਚੀਜ਼ਾਂ

ਨਵੀਂ ਦਿੱਲੀ- ਮੋਟਾਪਾ ਵੀ ਅੱਜ ਕੱਲ੍ਹ ਦੇ ਸਮੇਂ 'ਚ ਇਕ ਬਹੁਤ ਹੀ ਵੱਡੀ ਸਮੱਸਿਆ ਬਣ ਗਈ ਹੈ। ਮੋਟਾਪਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਭਾਰ ਵਧਣ ਨਾਲ ਸ਼ੂਗਰ, ਹਾਈ ਕੋਲੈਸਟਰਾਲ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧਣ ਲੱਗਦਾ ਹੈ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਆਂਡਾ ਸ਼ਾਮਲ ਕਰ ਸਕਦੇ ਹੋ। ਆਂਡੇ ਦੇ ਨਾਲ ਇਨ੍ਹਾਂ ਤਿੰਨ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...

PunjabKesari

ਕੀ ਆਂਡਾ ਖਾਣ ਨਾਲ ਭਾਰ ਹੁੰਦਾ ਹੈ ਘੱਟ ?
ਆਂਡਾ ਇਕ ਅਜਿਹਾ ਸੁਪਰਫੂਡ ਹੈ ਜਿਸ ਨਾਲ ਪ੍ਰੋਟੀਨ, ਵਿਟਾਮਿਨ, ਮਿਨਰਲਸ, ਫੈਟ ਅਤੇ ਓਮੇਗਾ-3 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਪ੍ਰੋਟੀਨ ਭਰਪੂਰ ਮਾਤਰਾ 'ਚ ਮਿਲਦਾ ਹੈ। ਤੁਸੀਂ ਕਈ ਤਰੀਕਿਆਂ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਉਬਾਲ ਕੇ, ਭੁਰਜੀ ਜਾਂ ਫਿਰ ਆਂਡਾ ਕੜ੍ਹੀ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਕਰਕੇ ਤੁਸੀਂ ਐਨਰਜੈਟਿਕ ਮਹਿਸੂਸ ਕਰੋਗੇ ਅਤੇ ਤੁਹਾਡਾ ਢਿੱਡ ਵੀ ਲੰਬੇ ਸਮੇਂ ਤੱਕ ਭਰਿਆ ਰਹੇਗਾ। 

PunjabKesari
ਕਾਲੀ ਮਿਰਚ 
ਤੁਸੀਂ ਆਂਡੇ 'ਤੇ ਲਾਲ ਮਿਰਚ ਪਾ ਕੇ ਖਾਂਦੇ ਹੋਵੋਗੇ ਪਰ ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਲਾਲ ਮਿਰਚ ਨਹੀਂ ਕਾਲੀ ਮਿਰਚ ਆਂਡੇ 'ਤੇ ਪਾ ਕੇ ਖਾਓ। ਇਸ ਨਾਲ ਸਵਾਦ ਵੀ ਵਧੇਗਾ ਅਤੇ ਤੁਹਾਡਾ ਭਾਰ ਵੀ ਘੱਟ ਹੋਵੇਗਾ। ਕਾਲੀ ਮਿਰਚ 'ਚ ਪਾਏ ਜਾਣ ਵਾਲੇ ਪੀਪਰਿਨ ਨਾਂ ਦਾ ਪੋਸ਼ਕ ਤੱਤ ਭਾਰ ਘੱਟ ਕਰਨ 'ਚ ਲਾਹੇਵੰਦ ਹੁੰਦਾ ਹੈ। 

PunjabKesari
ਸ਼ਿਮਲਾ ਮਿਰਚ
ਤੁਸੀਂ ਆਮਲੇਟ 'ਚ ਸ਼ਿਮਲਾ ਮਿਰਚ ਪਾ ਕੇ ਖਾ ਸਕਦੇ ਹੋ। ਇਹ ਵੀ ਭਾਰ ਘੱਟ ਕਰਨ 'ਚ ਮਦਦ ਕਰੇਗੀ। ਸ਼ਿਮਲਾ ਮਿਰਚ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਡਾ ਭਾਰ ਘੱਟ ਕਰਨ 'ਚ ਸਹਾਇਤਾ ਕਰਦੇ ਹਨ। ਸ਼ਿਮਲਾ ਮਿਰਚ ਖਾਣੇ ਦਾ ਸਵਾਦ ਵੀ ਵਧਾਉਂਦੀ ਹੈ। ਨਾਲ ਹੀ ਇਹ ਤੁਹਾਨੂੰ ਸਿਹਤਮੰਦ ਵੀ ਰੱਖਦੀ ਹੈ। PunjabKesari
ਨਾਰੀਅਲ ਤੇਲ
ਤੁਸੀਂ ਆਂਡੇ 'ਚ ਨਾਰੀਅਲ ਤੇਲ ਮਿਲਾ ਕੇ ਖਾ ਸਕਦੇ ਹੋ। ਆਮਲੇਟ ਜਾਂ ਭੁਰਜੀ ਬਣਾਉਣ ਲਈ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ 'ਚ ਸੈਚੁਰੇਟੇਡ ਫੈਟ ਬਿਲਕੁੱਲ ਨਾ ਦੇ ਬਰਾਬਰ ਹੁੰਦਾ ਹੈ, ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਂਡੇ ਦੇ ਨਾਲ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। 

PunjabKesari


author

Aarti dhillon

Content Editor

Related News