ਰਾਤ ਦੇ ਖਾਣੇ ''ਚ ਖਾਓ ਇਹ ਚੀਜ਼ਾਂ
Wednesday, Oct 26, 2016 - 09:52 AM (IST)

ਰਾਤ ਨੂੰ ਸੌਣ ਤੋਂ ਪਹਿਲੇ ਜੇਕਰ ਭਾਰੀ ਭੋਜਨ ਕਰ ਲਵੋ ਤਾਂ ਇਸ ਨਾਲ ਕਬਜ਼ ਅਤੇ ਪੇਟ ਦੀ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਸੌਣ ਤੋਂ ਪਹਿਲੇ ਕੀ ਖਾ ਰਹੇ ਹੋ ਜਾਂ ਕੀ ਖਾਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਰਾਤ ਦੇ ਖਾਣੇ ''ਚ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਪੇਟ ਭਰਿਆ ਰਹੇਗਾ ਅਤੇ ਪਾਚਨ ਸ਼ਕਤੀ ਵੀ ਵਧੀਆ ਰਹੇਗੀ।
1. ਰਾਤ ਦੇ ਖਾਣੇ ''ਚ ਦਹੀਂ ਦੀ ਜਗ੍ਹਾ ਲੱਸੀ ਪੀਓ। ਇਸ ਨਾਲ ਫਾਇਦਾ ਹੋਵੇਗਾ। ਇਹ ਪੇਟ ''ਚ ਠੰਡਕ ਪਹੁੰਚਾਉਂਦਾ ਹੈ ਅਤੇ ਖਾਣੇ ਨੂੰ ਜਲਦੀ ਪਚਾਉਂਦਾ ਹੈ।
2. ਰਾਤ ਨੂੰ ਖਾਣੇ ਦੇ ਸਮੇਂ ਜੇਕਰ ਸਬਜ਼ੀਆਂ ਖਾ ਰਹੇ ਹੋ ਤਾਂ ਹਰੇ ਪੱਤੇਦਾਰ ਸਬਜ਼ੀਆਂ ਸਭ ਤੋਂ ਵਧੀਆ ਹੈ। ਇਹ ਜਲਦੀ ਪੱਚ ਜਾਂਦੀਆਂ ਹਨ ਅਤੇ ਇਸ ਨਾਲ ਪੋਸ਼ਣ ਅਤੇ ਫਾਇਬਰ ਮਿਲਦਾ ਹੈ।
3. ਰਾਤ ਦੇ ਖਾਣੇ ਪੇਟ ਭਰਿਆ ਰੱਖਣਾ ਚਾਹੁੰਦੇ ਹੋ ਤਾਂ ਚਾਵਲ ਦੀ ਜਗ੍ਹਾ ਰੋਟੀ ਖਾਓ। ਚਾਵਲ ਖਾਣ ਨਾਲ ਪੇਟ ਫੁੱਲਦਾ ਹੈ। ਇਸ ਲਈ ਰੋਟੀ ਖਾਓ।
4. ਸੌਣ ਤੋਂ ਪਹਿਲੇ ਅਦਰਕ ਦੀ ਵਰਤੋਂ ਕਰੋ। ਅਦਰਕ ਪੇਟ ''ਚ ਪਾਚਨ ਸ਼ਕਤੀ ਠੀਕ ਰੱਖਦਾ ਹੈ।
5. ਰਾਤ ਦੇ ਖਾਣੇ ''ਚ ਇਕ ਕਟੋਰੀ ਦਾਲ ਖਾਓ। ਦਾਲ ''ਚ ਪੌਸ਼ਕ ਤੱਤ ਭਰਪੂਰ ਮਾਤਰਾ ''ਚ ਹੁੰਦੇ ਹਨ। ਦਾਲ ਹਲਕੀ ਹੁੰਦੀ ਹੈ। ਇਸ ਲਈ ਜਲਦੀ ਪੱਚ ਜਾਂਦੀ ਹੈ।
6. ਰਾਤ ਦੇ ਖਾਣੇ ਜੇਕਰ ਸੌਣ ਤੋਂ ਪਹਿਲੇ ਕੁਝ ਮਿੱਠਾ ਖਾ ਸਕਦੇ ਹੋ। ਖੰਡ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਸ਼ਹਿਦ ਖਾ ਸਕਦੇ ਹੋ।