ਨਾਸ਼ਤੇ ''ਚ ਖਾਓ ਸੇਬ ਅਤੇ ਓਟਸ, ਘਟੇਗਾ ਕੋਲੇਸਟ੍ਰਾਲ ਅਤੇ ਦੂਰ ਹੋਣਗੀਆਂ ਦਿਲ ਦੀਆਂ ਬੀਮਾਰੀਆਂ

08/18/2019 11:13:46 AM

ਅੱਜ ਕੱਲ ਹਰ ਕਿਸੇ ਲਈ ਆਪਣੀ ਫਿਟਨੈੱਸ ਦਾ ਖਿਆਲ ਰੱਖਣਾ ਜ਼ਰੂਰੀ ਹੋ ਗਿਆ ਹੈ। ਹਰ ਕੋਈ ਜਿਮ ਜਾਂ ਕੋਈ ਅਜਿਹੀ ਸਪੋਰਟ ਨੂੰ ਅਪਣਾ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਭਾਰ ਸੰਤੁਲਿਤ ਰਹੇ ਅਤੇ ਕੋਲੇਸਟ੍ਰਾਲ ਦਾ ਨਾਮੋ-ਨਿਸ਼ਾਨ ਨਾ ਹੋਵੇ। ਅਜਿਹੇ 'ਚ ਆਪਣੇ ਖਾਣੇ ਦਾ ਧਿਆਨ ਬਹੁਤ ਜ਼ਰੂਰੀ ਹੋ ਜਾਂਦਾ ਹੈ। ਚਾਹੇ ਤੁਸੀਂ ਜਿੰਨੀ ਮਰਜ਼ੀ ਕਸਰਤ ਕਰ ਲਓ ਪਰ ਤੁਹਾਨੂੰ ਉਸ ਦੇ ਪੂਰਨ ਫਾਇਦੇ ਲਈ ਸੰਤੁਲਿਤ ਆਹਾਰ ਲੈਣਾ ਹੀ ਪਵੇਗਾ। ਚੱਲੋ ਤੁਹਾਨੂੰ ਇਕ ਅਜਿਹਾ ਸੀਕ੍ਰੇਟ ਆਹਾਰ ਦੱਸਦੇ ਹਾਂ ਜਿਸ ਦੀ ਵਰਤੋਂ ਨਾਲ ਤੁਹਾਡਾ ਦਿਲ ਅਤੇ ਸਰੀਰ ਦੋਵੇ ਹੀ ਫਿਟ ਅਤੇ ਹਮੇਸ਼ਾ ਬਰਕਰਾਰ ਰਹੇਗਾ।
1 ਸੇਬ ਅਤੇ 1 ਕੌਲੀ ਓਟਸ ਖਾਣ ਨਾਲ ਮਿਲੇਗੀ ਦਿਲ ਨੂੰ ਤਾਕਤ
ਜੀ ਹਾਂ, 1 ਸੇਬ ਅਤੇ 1 ਕੌਲੀ ਓਟਸ ਦੀ ਵਰਤੋਂ ਬ੍ਰੇਕਫਾਟਸ ਲਈ ਬਿਲਕੁੱਲ ਠੀਕ ਹੈ। ਇਨ੍ਹਾਂ ਦੋਵਾਂ ਦਾ ਮਿਸ਼ਰਨ ਬਹੁਤ ਹੀ ਪੌਸ਼ਟਿਕ ਅਤੇ ਤਾਕਤ ਦੇਣ ਵਾਲਾ ਹੁੰਦਾ ਹੈ। ਦੋਵਾਂ 'ਚ ਸੋਡੀਅਮ ਬਹੁਤ ਘੱਟ ਮਾਤਰਾ 'ਚ ਹੁੰਦਾ ਹੈ ਜੋ ਬਲੱਡ ਪ੍ਰੈੱਸ਼ਰ ਦੇ ਲੈਵਲ ਨੂੰ ਸੰਤੁਲਿਤ ਰੱਖਦਾ ਹੈ। ਕੋਲੇਸਟ੍ਰਾਲ ਨੂੰ ਕੰਟਰੋਲ ਕਰਨ 'ਚ ਵੀ ਇਸ ਦਾ ਬਹੁਤ ਵੱਡਾ ਰੋਲ ਹੈ। ਇਨ੍ਹਾਂ ਦੋਵਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜਿਸ ਨਾਲ ਦਿਲ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਦੀ ਵਰਤੋਂ ਨਾਲ ਦਿਲ ਆਰਾਮ ਨਾਲ ਆਪਣੇ ਸਾਰੇ ਫੰਕਸ਼ਨ ਪੂਰੇ ਕਰਦਾ ਹੈ। 

PunjabKesari
ਕਿੰਝ ਬਣਾਈਏ?
—ਸੇਬ ਦੇ ਛੋਟੇ ਟੁੱਕੜੇ ਕਰੋ।
—ਓਟਸ ਨੂੰ ਤੁਸੀਂ ਤੇਜ ਅੱਗ 'ਤੇ ਪਾਣੀ 'ਚ ਉਬਾਲ ਲਓ।
—ਇਨ੍ਹਾਂ ਦੋਵਾਂ ਨੂੰ ਮਿਕਸੀ 'ਚ ਪਾ ਕੇ ਗਰਾਇੰਡ ਕਰ ਲਓ।
-ਸ਼ਹਿਦ ਜਾਂÎ ਦਾਲਚੀਨੀ ਪਾਊਡਰ ਪਾ ਸਕਦੇ ਹੋ, ਇਸ ਨਾਲ ਮਿਠਾਸ ਮਿਲੇਗੀ।

PunjabKesari
ਜਾਣੋ ਸੇਬ ਦੇ 5 ਗੁਣ
—ਸੇਬ 'ਚ ਬਹੁਤ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੇ ਸੈਲਸ ਨੂੰ ਐਕਟਿਵ ਰੱਖਣ 'ਚ ਮਦਦ ਕਰਦੇ ਹਨ।
—ਸੇਬ 'ਚ ਪੌਸ਼ਟਿਕ ਅਤੇ ਹੋਰ ਮਿਨਰਲਸ ਪਾਏ ਜਾਂਦੇ ਹਨ, ਜਿਸ ਨਾਲ ਦਿਲ ਦਾ ਸਰਕੁਲਰ ਵਧ ਜਾਂਦਾ ਹੈ। 
—ਇਸ 'ਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟ ਕਰਨ ਦਾ ਵੱਖਰਾ ਗੁਣ ਹੁੰਦਾ ਹੈ। 
—ਇਸ 'ਚੋਂ ਆਇਰਨ ਅਤੇ ਬਾਰੋਨ ਵੀ ਪਾਇਆ ਜਾਂਦਾ ਹੈ ਜੋ ਹੀਮੋਗਲੋਬਿਨ ਦੇ ਰੇਟ ਨੂੰ ਵੀ ਬੈਲੇਂਸਡ ਰੱਖਦਾ ਹੈ। 
—ਇਹ ਹਾਰਟ ਦੇ ਸੇਲਸ ਨੂੰ ਓਵਰ ਗਰੋਥ ਹੋਣ ਤੋਂ ਵੀ ਰੋਕਦਾ ਹੈ ਭਾਵ ਕਿ ਇਸ 'ਚ ਕੈਂਸਰ ਸੇਲਸ ਨੂੰ ਰੋਕਣ ਦੀ ਵੀ ਸਮਰੱਥਾ ਪਾਈ ਜਾਂਦੀ ਹੈ।

PunjabKesari
ਜਾਣੋ ਓਟਸ ਦੇ ਗੁਣ
—ਇਸ 'ਚ ਬਹੁਤ ਸਾਰਾ ਫਾਈਬਰ ਪਾਇਆ ਜਾਂਦਾ ਹੈ। ਜਿਸ ਦੀ ਵਰਤੋਂ ਨਾਲ ਸਰੀਰ 'ਚ ਜਮ੍ਹਾ ਹਾਈ ਲੈਵਲ ਕੋਲੇਸਟ੍ਰਾਲ ਘਟ ਹੁੰਦੀ ਹੈ। 
—ਓਟਸ 'ਚ ਬੀਟਾ ਗਲੂਕਨ ਪਾਇਆ ਜਾਂਦਾ ਹੈ ਜਿਸ ਨਾਲ ਸਰੀਰ ਦੇ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਹਨ।
—ਇਹ ਪਾਚਨ ਕ੍ਰਿਰਿਆ ਨੂੰ ਵੀ ਵਧਾਉਂਦਾ ਹੈ। 
—ਇਸ ਨੂੰ ਖਾਣ ਦੇ ਬਾਅਦ ਐਕਸਟਰਾ ਕ੍ਰੇਵਿੰਗਸ ਵੀ ਘਟ ਹੋ ਜਾਂਦੀ ਹੈ।


Aarti dhillon

Content Editor

Related News