ਗਰਮੀ ਦੇ ਕਾਰਨ ਗਰਭ ਅਵਸਥਾ ''ਚ ਵੱਧ ਜਾਂਦਾ ਹੈ ਡਾਇਬੀਟੀਜ ਦਾ ਖਤਰਾ
Thursday, May 25, 2017 - 07:23 AM (IST)

ਜਲੰਧਰ— ਜੇਕਰ ਤੁਸੀਂ ਗਰਭਵਤੀ ਹੋ ਅਤੇ ਗਰਮੀ ''ਚ ਘਰ ਦੇ ਬਾਹਰ ਨਿਕਲਦੇ ਹੋ ਤਾਂ ਜਰ੍ਹਾਂ ਸਭਲ ਜਾਓ ਕਿਉਂਕਿ ਖੋਜਕਾਰਾਂ ਦੀ ਰਿਪੋਰਟ ਅਨੁਸਾਰ ਇਹ ਦਾਵਾ ਕੀਤਾ ਗਿਆ ਹੈ ਕਿ ਗਰਮੀ ਦੇ ਕਾਰਨ ਗਰਭਅਵਸਥਾ ''ਚ ਵੀ ਡਾਇਬੀਟੀਜ ਦਾ ਖਤਰਾ ਵੱਧ ਜਾਂਦਾ ਹੈ। ਗਰਮ ਮੌਸਮ ''ਚ ਗਰਭਵਤੀ ਨੂੰ ਡਾਇਬੀਟੀਜ ਦਾ ਖਤਰਾ 7.7 ਫੀਸਦੀ ਜ਼ਿਆਦਾ ਹੁੰਦਾ ਹੈ। ਰਿਪੋਰਟ ਦੇ ਅਨੁਸਾਰ ਮੌਸਮ ਦਾ ਪਾਰਾ ਜਿਦਾ-ਜਿਦਾ ਵਧਦਾ ਹੈ ਗਰਭਵਤੀ ''ਚ ਡਾਇਬੀਟੀਜ ਦਾ ਖਤਰਾ ਉਨ੍ਹਾਂ ਹੀ ਜ਼ਿਆਦਾ ਹੁੰਦਾ ਹੈ। ਅਜਿਹੀ ਔਰਤਾਂ ਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਕੋਲਡ ਡ੍ਰਿੰਕ ਅਤੇ ਡੱਬਾ ਬੰਦ ਜੂਸ ਨਹੀਂ ਪੀਣੇ ਚਾਹੀਦੇ।