ਡੀ-ਹਾਈਡ੍ਰੇਸ਼ਨ ਤੋਂ ਬਚਣ ਲਈ ਪੀਓ ‘ਲੱਸੀ’

Friday, Jul 26, 2024 - 06:16 PM (IST)

ਡੀ-ਹਾਈਡ੍ਰੇਸ਼ਨ ਤੋਂ ਬਚਣ ਲਈ ਪੀਓ ‘ਲੱਸੀ’

ਲੱਸੀ ਪੀਣ 'ਚ ਕਾਫੀ ਲਾਭਦਾਇਕ ਹੁੰਦੀ ਹੈ, ਲੱਸੀ ਸਾਰੇ ਭਾਰਤ ’ਚ ਬਹੁਤ ਮਸ਼ਹੂਰ ਹੈ ਅਤੇ ਇਸ ਨੂੰ ਬਹੁਤੇ ਲੋਕਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਇਕ ਬਹੁਤ ਹੀ ਸਿਹਤਮੰਦ ਅਤੇ ਪੌਸ਼ਟਿਕ ਪੀਣ (ਡਰਿੰਕ) ਦੇ ਤੌਰ  ’ਤੇ ਜਾਣਿਆ ਜਾਂਦਾ ਹੈ। ਲੱਸੀ ਦਹੀਂ ਨੂੰ ਫੈਂਟ ਕੇ ਅਤੇ ਕੁਝ ਮਸਾਲਿਆਂ ਨੂੰ ਮਿਲਾ ਕੇ ਬਣਾਈ ਜਾਂਦੀ ਹੈ। 
ਲੱਸੀ ਨੂੰ ਕਿਸੇ ਵੀ ਮੌਸਮ ਵਿਚ ਪੀਤਾ ਜਾ ਸਕਦਾ ਹੈ, ਭਾਵੇਂ ਗਰਮੀ ਹੋਵੇ ਜਾਂ ਸਰਦੀ ਪਰ ਗਰਮੀ ਦੇ ਦਿਨਾਂ ’ਚ ਇਹ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ।
ਬਹੁਤ ਸਾਰੇ ਬਾਜ਼ਾਰਾਂ ’ਚ ਵੇਚਿਆ ਜਾਣ ਵਾਲਾ ਇਹ ਸਭ ਤੋਂ ਸਸਤਾ ਡਰਿੰਗ ਹੈ। ਜਦੋਂ ਗਰਮੀ ਆਉਂਦੀ ਹੈ, ਡੀ-ਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਇਸ ਲਈ ਲੱਸੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 
ਐਸੀਡਿਟੀ ਤੋਂ ਛੁਟਕਾਰਾ ਪਾਓ
ਅਕਸਰ ਗਰਮੀਆਂ ਦੌਰਾਨ ਦਸਤ ਦੀ ਸਮੱਸਿਆ ਹੁੰਦੀ ਹੈ। ਲੱਸੀ ਖੱਟੇ, ਦੱਬੇ ਹੋਏ, ਛਾਤੀ ਜਾਂ ਪੇਟ 'ਚ ਹੋਣ ਵਾਲੀ ਸਮੱਸਿਆ ਦਾ ਹੱਲ ਹੈ। ਲੱਸੀ ਖਾਣੇ ਨੂੰ ਪੂਰੀ ਤਰ੍ਹਾਂ ਹਜ਼ਮ ਕਰ ਦਿੰਦੀ ਹੈ, ਗਰਮੀਆਂ  ’ਚ ਲੱਸੀ ’ਚ ਕਾਲੀ ਮਿਰਚ ਅਤੇ ਲੂਣ ਪਾ ਕੇ ਰੋਜ਼ਾਨਾ ਪੀਓ। ਇਸ ਨਾਲ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ਼ ਹੁੰਦਾ ਹੈ।
ਹਜ਼ਮ ਕਰਨ ’ਚ ਫਾਇਦੇਮੰਦ
ਉਹ ਲੋਕ ਜੋ ਭੋਜਨ ਨੂੰ ਹਜ਼ਮ ਨਾ ਹੋਣ ਬਾਰੇ ਸ਼ਿਕਾਇਤ ਕਰਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਲੱਸੀ ਪੀਣੀ ਚਾਹੀਦੀ ਹੈ। ਇਸ ਨੂੰ ਪੀ ਕੇ ਪਾਚਨ ਬਹੁਤ ਵਧੀਆ ਰਹਿੰਦਾ ਹੈ। ਇਸ ਦੇ ਨਾਲ ਭੋਜਨ ਆਸਾਨੀ ਨਾਲ ਹਜ਼ਮ ਹੁੰਦਾ ਹੈ। ਜੇਕਰ ਇਸ ਦੇ ਨਾਲ ਕਾਲੀ ਮਿਰਚ, ਜੀਰੇ  ਅਤੇ ਲੂਣ ਦੀ ਇਕ ਚੁਟਕੀ ਮਿਲਾਈ ਜਾਵੇ ਤਾਂ ਬਹੁਤ ਵਧੀਆ ਹੈ। ਇਸ ਵਿਚ ਚੰਗੇ ਬੈਕਟੀਰੀਆ ਵੀ ਹੁੰਦੇ ਹਨ, ਜੋ ਸਰੀਰ ਲਈ ਲਾਹੇਵੰਦ ਹੁੰਦੇ ਹਨ।
ਲੱਸੀ ਪੀਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ 
ਜਦੋਂ ਗਰਮੀ ਆਉਂਦੀ ਹੈ, ਸਰੀਰ ’ਚ ਪਾਣੀ ਦੀ ਕਮੀ ਹੁੰਦੀ ਹੈ। ਡੀਹਾਈਡਰੇਸ਼ਨ ਦੀ ਸਮੱਸਿਆ ਗਰਮੀ ਦੀ ਸਭ ਤੋਂ
ਆਮ ਸਮੱਸਿਆ ਹੈ। ਡੀਹਾਈਡਰੇਸ਼ਨ ਰੋਕਣ ਲਈ ਲੱਸੀ ਪੀਓ। ਤੁਸੀਂ ਦਿਨ ਦਾ ਇਕ  ਗਲਾਸ ਲੈ ਸਕਦੇ ਹੋ। ਚਾਹ ਦੇ ਜਗ੍ਹਾ ’ਤੇ ਵੀ ਲੱਸੀ ਪੀਤੀ ਜਾ ਸਕਦੀ ਹੈ।
ਖਣਿਜ ਨਾਲ ਭਰਪੂਰ ਹੁੰਦੀ ਹੈ ਲੱਸੀ
ਲੱਸੀ ’ਚ ਆਇਰਨ, ਜ਼ਿੰਕ ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਖਣਿਜ ਮਿਲਦੇ ਹਨ, ਜਿਨ੍ਹਾਂ ਨੂੰ ਸਰੀਰ ਲਈ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਾਰੇ ਖਣਿਜ ਪਦਾਰਥ ਇਕੱਠੇ ਮਿਲ ਜਾਣ ਤਾਂ ਤੁਸੀਂ ਰੋਜ਼ਾਨਾ ਲੱਸੀ ਪੀਓ।
ਵਧਦੀ ਹੈ ਐਨਰਜੀ
ਲੱਸੀ ’ਚ  ਤੰਦਰੁਸਤ ਬੈਕਟੀਰੀਆ ਅਤੇ ਕਾਰਬੋਹਾਈਡਰੇਟਸ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਦੇ ਨਾਲ-ਨਾਲ, ਸਰੀਰ ’ਚ ਲੈਕਟੋਜ਼ ਸਰੀਰ ’ਚ ਬੀਮਾਰੀ ਦੀ ਅਰੋਗਤਾ ਵਧਾਉਂਦਾ ਹੈ। ਇਸ ਤੋਂ ਇਲਾਵਾ, ਲੱਸੀ ’ਚ ਵਿਟਾਮਿਨ, ਸੀ,ਏ,ਈ,ਕੇ ਅਤੇ ਬੀ ਹੁੰਦਾ ਹੈ। ਜੋ ਕਿ ਸਰੀਰ ਲਈ ਲਾਹੇਵੰਦ ਹੈ।
ਚਰਬੀ ਘਟਾਉਣ ’ਚ ਮਦਦਗਾਰ
ਜੇਕਰ ਭਾਰ ਘਟਾਉਣਾ ਹੈ ਤਾਂ ਹਰ ਰੋਜ਼ ਲੱਸੀ ਪੀਓ। ਲੱਸੀ ਇਕ ਘੱਟ ਕੈਲੋਰੀ ਉਤਪਾਦ ਹੈ। ਇਸ ’ਚ, ਮੱਖਣ ਅਤੇ ਦੁੱਧ  ’ਚ ਪਾਇਆ ਜਾਣ ਵਾਲਾ ਪ੍ਰੋਟੀਨ ਹੀ ਪਾਇਆ ਜਾਂਦਾ ਹੈ। ਲੱਸੀ ’ਚ 8.11 ਮਿਲੀਗ੍ਰਾਮ ਪ੍ਰੋਟੀਨ ਹੈ, ਜਦੋਂ ਕਿ ਦੁੱਧ ’ਚ 8.26 ਮਿਲੀਗ੍ਰਾਮ ਪ੍ਰੋਟੀਨ ਹੈ।
 


author

Aarti dhillon

Content Editor

Related News