ਸਵੇਰੇ ਖਾਲੀ ਪੇਟ ਪੀਓ ਸੁੱਕੇ ਧਨੀਏ ਦਾ ਪਾਣੀ, ਤੇਜ਼ੀ ਨਾਲ ਘਟੇਗਾ ਭਾਰ

11/17/2018 4:35:07 PM

ਨਵੀਂ ਦਿੱਲੀ— ਧਨੀਆ ਜੋ ਭਾਰਤੀ ਰਸੋਈ 'ਚ ਇਸਤੇਮਾਲ ਹੋਣ ਵਾਲਾ ਪੰਜ ਮੁੱਖ ਮਸਾਲਿਆਂ 'ਚੋਂ ਇਕ ਹੈ ਪਰ ਤੁਹਾਨੂੰ ਇਕ ਗੱਲ ਜਾਣ ਕੇ ਝਟਕਾ ਲੱਗੇਗਾ ਕਿ ਜੇਕਰ ਸਾਬਤ ਧਨੀਆ ਤੁਸੀਂ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖੋ ਅਤੇ ਸਵੇਰੇ ਉਸ ਨੂੰ ਪਾਣੀ ਨੂੰ ਉਬਾਲ ਕੇ ਪੀਓ ਤਾਂ ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ ਉਹ ਵੀ ਬਿਨਾ ਕਿਸੇ ਸਾਈਡ ਇਫੈਕਟ ਦੇ। 

ਧਨੀਏ 'ਚ ਮੌਜੂਦ ਪੋਸ਼ਕ ਤੱਤ ਸਿਹਤ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਉੱਥੇ ਹੀ ਹਰੇ ਧਨੀਏ ਨੂੰ ਮਿਨਰਲਸ, ਵਿਟਾਮਿਨਸ ਵਰਗੇ ਪੋਟਾਸ਼ੀਅਮ,ਆਇਰਨ, ਮੈਗਨੀਜ਼, ਕੈਲਸ਼ੀਅਮ, ਫਾਲਿਕ ਐਸਿਡ ਵਿਟਾਮਿਨ ਏ,ਕੇ, ਸੀ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ ਇਹ ਇਕ ਹਰਬ ਤੁਹਾਡੀਆਂ ਕਈ ਸਿਹਤ ਸਬੰਧੀ ਬੀਮਾਰੀਆਂ ਨੂੰ ਦੂਰ ਕਰਦਾ ਹੈ।

ਜੇਕਰ ਤੁਹਾਨੂੰ ਮਾਹਵਾਰੀ ਸਮੇਂ 'ਤੇ ਨਹੀਂ ਆਉਂਦੀ ਤਾਂ ਧਨੀਏ ਦੇ ਪਾਣੀ ਦਾ ਸੇਵਨ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ। ਜ਼ੁਕਾਮ ਅਤੇ ਫਲੂ ਦੀ ਸਮੱਸਿਆ ਹੋਣ 'ਤੇ ਵੀ ਇਸ ਦੀ ਵਰਤੋਂ ਕਰੋ। 

ਇਕ ਵੱਡਾ ਚੱਮਚ ਧਨੀਏ ਦੇ ਬੀਜਾਂ ਨੂੰ ਪਾਣੀ 'ਚ ਪਾ ਕੇ ਉਬਾਲ ਲਓ। ਪਾਣੀ 'ਚ ਜਦੋਂ ਇਕ-ਦੋ ਉਬਾਲ ਆ ਜਾਣ ਤਾਂ ਇਸ ਪਾਣੀ ਨੂੰ ਤੁਹਾਨੂੰ ਪੂਰੀ ਰਾਤ ਇੰਝ ਹੀ ਰੱਖਣਾ ਹੈ ਅਤੇ ਸਵੇਰੇ ਪਾਣੀ ਨੂੰ ਛਾਣ ਕੇ ਇਸ ਨੂੰ ਖਾਲੀ ਪੇਟ ਪੀ ਲੈਣਾ ਹੈ। 

ਜੇਕਰ ਤੁਹਾਡੇ ਸਰੀਰ 'ਚ ਜ਼ਰੂਰਤ ਤੋਂ ਜ਼ਿਆਦਾ ਮਾਤਰਾ 'ਚ ਪਾਣੀ ਹੈ ਤਾਂ ਇਹ ਉਸ ਨੂੰ ਵੀ ਕੱਢਣ 'ਚ ਮਦਦ ਕਰੇਗਾ ਅਤੇ ਇਹ ਭਾਰ ਘਟਾਉਣ ਦਾ ਨੁਸਖਾ ਤੁਹਾਡੇ ਲਈ ਕਾਫੀ ਸੇਫ ਵੀ ਹੈ। ਅਗਲੀ ਵਾਰ ਜੇਕਰ ਤੁਹਾਨੂੰ ਕਿਤੇ ਲੱਗੇ ਕਿ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਘਰ 'ਚ ਮੌਜੂਦ ਇਸ ਹਰਬ ਦਾ ਇਸਤੇਮਾਲ ਕਰਦੇ ਹੋਏ ਆਪਣੀ ਮਨਚਾਹੀ ਫਿਗਰ ਨੂੰ ਦੁਬਾਰਾ ਵਾਪਸ ਪਾਓ।


Neha Meniya

Content Editor

Related News