ਇਨ੍ਹਾਂ 3 ਮਾੜੀਆਂ ਆਦਤਾਂ ਕਾਰਨ ਵਧਦੈ ਬੀ. ਪੀ., ਸਿਹਤਮੰਦ ਰਹਿਣ ਲਈ ਜਲਦੀ ਕਰੋ ਬਦਲਾਅ
Monday, Aug 21, 2023 - 12:52 PM (IST)
ਜਲੰਧਰ (ਬਿਊਰੋ)– ਹਾਈ ਬਲੱਡ ਪ੍ਰੈਸ਼ਰ ਉਨ੍ਹਾਂ ਗੰਭੀਰ ਸਿਹਤ ਸਮੱਸਿਆਵਾਂ ’ਚੋਂ ਇਕ ਹੈ, ਜਿਸ ਨੂੰ ਦਿਲ ਦੀਆਂ ਬੀਮਾਰੀਆਂ ਦਾ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਹਾਈਪਰਟੈਂਸ਼ਨ ਨੂੰ ਆਪਣੇ ਆਪ ’ਚ ਹਾਈ ਬੀ. ਪੀ. ਦੀ ਸਮੱਸਿਆ ਕਿਹਾ ਜਾਂਦਾ ਹੈ, ਜਿਸ ’ਚ ਧਮਨੀਆਂ ’ਚ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ, ਇਸ ਦਬਾਅ ਦੇ ਵਧਣ ਨਾਲ ਦਿਲ ਨੂੰ ਧਮਨੀਆਂ ’ਚ ਖ਼ੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਵਧੇਰੇ ਕੰਮ ਕਰਨ ਦੀ ਲੋੜ ਹੁੰਦੀ ਹੈ। ਆਮ ਤੌਰ ’ਤੇ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਨਾਲ ਜੁੜੀਆਂ ਗੜਬੜੀਆਂ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਣੀ ਰਹਿੰਦੀ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਨ
- ਮੋਟਾਪਾ
- ਸਿਗਰਟਨੋਸ਼ੀ
- ਸ਼ਰਾਬ ਦਾ ਸੇਵਨ
- ਅਸੰਤੁਲਿਤ ਖੁਰਾਕ
- ਨੀਂਦ ਦੀ ਘਾਟ
- ਤਣਾਅ ਜਾਂ ਉਦਾਸੀ
- ਸਰੀਰਕ ਗਤੀਵਿਧੀ ’ਚ ਕਮੀ
ਹਾਈ ਬੀ. ਪੀ. ਤੋਂ ਬਚਣ ਲਈ 3 ਬੁਰੀਆਂ ਆਦਤਾਂ ਨੂੰ ਬਦਲੋ
ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹਾਈਪਰਟੈਂਸ਼ਨ ਦੀ ਸਥਿਤੀ ’ਚ ਕੀ ਕਰਨਾ ਚਾਹੀਦਾ ਹੈ। ਤੁਹਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਹਾਈਪਰਟੈਂਸ਼ਨ ਤੋਂ ਬਚਣ ਲਈ ਕੀ ਨਹੀਂ ਕਰਨਾ ਚਾਹੀਦਾ–
ਇਹ ਖ਼ਬਰ ਵੀ ਪੜ੍ਹੋ : ਕੀ ਤੁਹਾਨੂੰ ਵੀ ਆਉਂਦੇ ਨੇ ਚੱਕਰ ਤੇ ਉਲਟੀਆਂ? ਜ਼ਰੂਰ ਅਜ਼ਮਾਓ ਇਹ ਘਰੇਲੂ ਨੁਸਖ਼ੇ
1. ਲੂਣ ਦਾ ਜ਼ਿਆਦਾ ਸੇਵਨ
ਲੂਣ ਜਾਂ ਇਸ ’ਚ ਪਾਇਆ ਜਾਣ ਵਾਲਾ ਸੋਡੀਅਮ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਦੀ ਸਮੱਸਿਆ ਨੂੰ ਵਧਾਉਂਦਾ ਹੈ। ਲੂਣ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਸਰੀਰ ਨੂੰ ਊਰਜਾਵਾਨ ਰੱਖਣ ਤੇ ਕੰਮ ਕਰਦੇ ਰਹਿਣ ਲਈ ਭਾਵੇਂ ਕੁਝ ਮਾਤਰਾ ’ਚ ਲੂਣ ਦੀ ਮਾਤਰਾ ਜ਼ਰੂਰੀ ਹੁੰਦੀ ਹੈ ਪਰ ਇਸ ਦਾ ਜ਼ਿਆਦਾ ਸੇਵਨ ਹਾਈ ਬੀ. ਪੀ. ਦੀ ਸਮੱਸਿਆ ਨੂੰ ਵਧਾ ਸਕਦਾ ਹੈ, ਅਜਿਹੇ ’ਚ ਦਿਨ ਭਰ ’ਚ ਇਕ ਚਮਚ ਤੋਂ ਜ਼ਿਆਦਾ ਲੂਣ ਨਾ ਖਾਓ।
2. ਹਾਈ ਫੈਟ ਵਾਲੀ ਖੁਰਾਕ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਫੈਟ ਵਾਲੇ ਭੋਜਨ ਤੋਂ ਪ੍ਰਹੇਜ਼ ਕਰਨਾ ਜ਼ਰੂਰੀ ਹੈ। ਫੁੱਲ ਫੈਟ ਵਾਲੇ ਦੁੱਧ-ਕਰੀਮ, ਮੱਖਣ, ਲਾਲ ਮਾਸ ਆਦਿ ’ਚ ਸੈਚੂਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਇਸ ਤੋਂ ਬਚਣਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਸੈਚੂਰੇਟਿਡ ਫੈਟ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਸਰੀਰ ’ਚ ਕਈ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵਧਾ ਸਕਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
3. ਸ਼ਰਾਬ ਪੀਣ ਦੀ ਆਦਤ
ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। 2017 ਦੇ ਇਕ ਅਧਿਐਨ ’ਚ ਦਰਮਿਆਨੀ ਸ਼ਰਾਬ ਪੀਣ ਤੇ ਘੱਟ ਬਲੱਡ ਪ੍ਰੈਸ਼ਰ ਵਿਚਕਾਰ ਇਕ ਸਬੰਧ ਪਾਇਆ ਗਿਆ। ਮਾਹਿਰਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੈ, ਉਹ ਵੀ ਸ਼ਰਾਬ ਤੋਂ ਦੂਰ ਰਹਿ ਕੇ ਭਵਿੱਖ ’ਚ ਇਸ ਖ਼ਤਰੇ ਨੂੰ ਘੱਟ ਕਰ ਸਕਦੇ ਹਨ। ਸ਼ਰਾਬ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੂੰ ਵੀ ਬੇਅਸਰ ਕਰ ਸਕਦੀ ਹੈ, ਇਹ ਕੁਝ ਦਵਾਈਆਂ ਨਾਲ ਵੀ ਪ੍ਰਤੀਕਿਰਿਆ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਥੇ ਦਿੱਤੀ ਗਈ ਜਾਣਕਾਰੀ ਘਰੇਲੂ ਨੁਸਖ਼ਿਆਂ ਤੇ ਆਮ ਜਾਣਕਾਰੀ ’ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।