ਲਗਾਤਾਰ ਹੋਣ ਵਾਲੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਬ੍ਰੇਨ ਟਿਊਮਰ

Thursday, Jan 02, 2025 - 02:31 PM (IST)

ਲਗਾਤਾਰ ਹੋਣ ਵਾਲੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਬ੍ਰੇਨ ਟਿਊਮਰ

ਹੈਲਥ ਡੈਸਕ- ਸਿਰ ਦਰਦ ਇੱਕ ਆਮ ਸਮੱਸਿਆ ਹੈ, ਜੋ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਬ੍ਰਿਟੇਨ ਵਿੱਚ ਲਗਭਗ 10 ਮਿਲੀਅਨ ਲੋਕ ਗੰਭੀਰ ਸਿਰ ਦਰਦ ਜਾਂ ਮਾਈਗ੍ਰੇਨ ਤੋਂ ਪੀੜਤ ਹਨ। ਹਾਲਾਂਕਿ ਜ਼ਿਆਦਾਤਰ ਮਾਮਲਿਆਂ 'ਚ ਇਹ ਆਮ ਗੱਲ ਹੈ ਪਰ ਕੁਝ ਮਾਮਲਿਆਂ 'ਚ ਇਹ ਬ੍ਰੇਨ ਟਿਊਮਰ ਵਰਗੀ ਗੰਭੀਰ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਹੁਣ ਬਾਲ ਰੋਗ ਡਾਕਟਰ ਮੇਘਨ ਮਾਰਟਿਨ ਨੇ ਸੋਸ਼ਲ ਮੀਡੀਆ ਰਾਹੀਂ ਸਿਰ ਦਰਦ ਨਾਲ ਜੁੜੇ ਅਜਿਹੇ ਲੱਛਣਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ-ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਡਾਕਟਰ ਮਾਰਟਿਨ ਨੇ ਆਪਣੇ 1.6 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਨੂੰ ਦੱਸਿਆ ਕਿ ਜੇਕਰ ਸਵੇਰੇ ਸਿਰ ਦਰਦ ਸਭ ਤੋਂ ਵੱਧ ਹੁੰਦਾ ਹੈ, ਤਾਂ ਇਹ ਇਕ 'ਲਾਲ ਫਲੈਗ' ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਰੋਜ਼ਾਨਾ ਸਿਰ ਦਰਦ ਹੋ ਰਿਹਾ ਹੈ ਤਾਂ ਇਹ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਸਿਰ ਦਰਦ ਦੇ ਨਾਲ-ਨਾਲ ਲਗਾਤਾਰ ਉਲਟੀਆਂ ਅਤੇ ਜੀਅ ਕੱਚਾ ਹੋਣਾ 'ਡਬਲ ਰੈੱਡ ਫਲੈਗ' ਦੀ ਨਿਸ਼ਾਨੀ ਹੈ। ਡਾਕਟਰ ਮਾਰਟਿਨ ਮੁਤਾਬਕ ਜੇਕਰ ਕੋਈ ਬੱਚਾ ਸਵੇਰੇ ਉੱਠਦੇ ਹੀ ਸਿ ਰਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕਰਦਾ ਹੈ ਅਤੇ ਅਜਿਹਾ ਕੁਝ ਦਿਨਾਂ ਤੋਂ ਲਗਾਤਾਰ ਹੋ ਰਿਹਾ ਹੈ ਤਾਂ ਇਹ ਬ੍ਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ।

ਇਹ ਵੀ ਪੜ੍ਹੋਸ਼ਾਹਿਦ ਕਪੂਰ ਦੀ ਫਿਲਮ 'ਦੇਵਾ' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼
ਬ੍ਰੇਨ ਟਿਊਮਰ ਕਾਰਨ ਸਿਰ ਦਰਦ ਕਿਉਂ ਹੁੰਦਾ ਹੈ?
ਬ੍ਰੇਨ ਟਿਊਮਰ ਕਾਰਨ ਦਿਮਾਗ 'ਚ ਦਬਾਅ ਵਧ ਜਾਂਦਾ ਹੈ, ਜਿਸ ਨਾਲ ਨਸਾਂ ਅਤੇ ਖੂਨ ਦੀਆਂ ਨਾੜੀਆਂ ਪ੍ਰਭਾਵਿਤ ਹੁੰਦੀਆਂ ਹਨ। ਇਸ ਨਾਲ ਸਿਰ ਦਰਦ ਹੁੰਦਾ ਹੈ। ਬ੍ਰੇਨ ਟਿਊਮਰ ਚੈਰਿਟੀ ਦੇ ਅਨੁਸਾਰ, ਹਰ ਸਾਲ ਲਗਭਗ 12,000 ਲੋਕਾਂ ਨੂੰ ਬ੍ਰੇਨ ਟਿਊਮਰ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਵਿੱਚ 500 ਬੱਚੇ ਅਤੇ ਨੌਜਵਾਨ ਸ਼ਾਮਲ ਹਨ।
ਹੋਰ ਲੱਛਣ ਨੂੰ ਪਛਾਣਨਾ ਜ਼ਰੂਰੀ
ਥਕਾਵਟ: ਜੇਕਰ ਇਹ ਲੰਬੇ ਸਮੇਂ ਤੱਕ ਬਣੀ ਰਹੇ ਅਤੇ ਹੋਰ ਲੱਛਣਾਂ ਦੇ ਨਾਲ ਹੋਵੇ।
ਸੁਣਨ, ਦੇਖਣ ਜਾਂ ਬੋਲਣ ਵਿੱਚ ਸਮੱਸਿਆਵਾਂ: ਜਿਵੇਂ ਕਿ ਧੁੰਦਲੀ ਨਜ਼ਰ, ਦੋਹਰੀ ਨਜ਼ਰ, ਜਾਂ ਅਸਧਾਰਨ ਅੱਖਾਂ ਦੀਆਂ ਹਰਕਤਾਂ।
ਸੰਤੁਲਨ ਅਤੇ ਤਾਕਤ ਦੀ ਕਮੀ : ਬੱਚਾ ਅਚਾਨਕ ਲੜਖੜਾ ਕੇ ਚੱਲਣ ਲੱਗੇ ਜਾਂ ਠੀਕ ਤਰ੍ਹਾਂ ਖੜ੍ਹਾ ਨਾ ਹੋ ਪਾਏ।

ਇਹ ਵੀ ਪੜ੍ਹੋ- ਸਰੀਰ 'ਚ ਪਾਣੀ ਦੀ ਘਾਟ ਹੋਣ ਕਰਕੇ ਨਜ਼ਰ ਆਉਂਦੇ ਨੇ ਇਹ ਲੱਛਣ
ਸ਼ਖਸੀਅਤ ਵਿੱਚ ਬਦਲਾਅ: ਬੱਚੇ ਦਾ ਸੁਭਾਅ ਜਾਂ ਮਾਨਸਿਕ ਸਿਹਤ ਅਚਾਨਕ ਬਦਲ ਜਾਂਦੀ ਹੈ।
ਚਿਹਰੇ ਦੀ ਕਮਜ਼ੋਰੀ ਜਾਂ ਦੌਰੇ: ਇਹ ਬ੍ਰੇਨ ਟਿਊਮਰ ਦਾ ਸੰਕੇਤ ਵੀ ਹੋ ਸਕਦਾ ਹੈ।
ਡਾਕਟਰ ਨਾਲ ਕਦੋਂ ਸੰਪਰਕ ਕਰਨਾ ਹੈ?
ਡਾਕਟਰ ਮਾਰਟਿਨ ਮੁਤਾਬਕ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਸਪਤਾਲ ਵਿੱਚ ਸੀਟੀ ਜਾਂ MRI ਸਕੈਨ ਰਾਹੀਂ ਦਿਮਾਗ ਦੀ ਜਾਂਚ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News