ਐਕਟੋਪਿਕ ਪ੍ਰੈਗਨੈਂਸੀ ਵਾਲੀਆਂ ਔਰਤਾਂ ਨੂੰ ਹੁੰਦੈ ਜਾਨ ਦਾ ਖ਼ਤਰਾ, ਮਹਿੰਗਾ ਪੈ ਸਕਦੈ ਇਨ੍ਹਾਂ ਲੱਛਣਾਂ ਨੂੰ ਕਰਨਾ ਨਜ਼ਰਅੰ

Thursday, Jan 23, 2025 - 04:57 PM (IST)

ਐਕਟੋਪਿਕ ਪ੍ਰੈਗਨੈਂਸੀ ਵਾਲੀਆਂ ਔਰਤਾਂ ਨੂੰ ਹੁੰਦੈ ਜਾਨ ਦਾ ਖ਼ਤਰਾ, ਮਹਿੰਗਾ ਪੈ ਸਕਦੈ ਇਨ੍ਹਾਂ ਲੱਛਣਾਂ ਨੂੰ ਕਰਨਾ ਨਜ਼ਰਅੰ

ਨਵੀਂ ਦਿੱਲੀ (ਬਿਊਰੋ) : ਅਮਰੀਕਾ 'ਚ ਗਰਭਪਾਤ (Abortion ) ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ, ਉਦੋਂ ਤੋਂ ਐਕਟੋਪਿਕ ਪ੍ਰੈਗਨੈਂਸੀ ਦੇ ਵਿਸ਼ੇ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਐਕਟੋਪਿਕ ਪ੍ਰੈਗਨੈਂਸੀ ਯਾਨੀ ਟਿਊਬਲ ਪ੍ਰੈਗਨੈਂਸੀ ਅਜਿਹੀ ਗਰਭ ਅਵਸਥਾ ਹੈ, ਜਿਸ 'ਚ ਭਰੂਣ ਗਰਭ ਤਕ ਨਹੀਂ ਪਹੁੰਚਦਾ ਅਤੇ ਫੈਲੋਪਿਅਨ ਟਿਊਬ ਯਾਨੀ ਬੱਚੇਦਾਨੀ ਪਲੇਸੇਂਟਾ 'ਚ ਫਸ ਜਾਂਦਾ ਹੈ ਅਤੇ ਉੱਥੇ ਵਧਣਾ ਸ਼ੁਰੂ ਹੋ ਜਾਂਦਾ ਹੈ। ਫੈਲੋਪੀਅਨ ਟਿਊਬ ਛੋਟੀਆਂ ਅਤੇ ਪਤਲੀਆਂ ਹੁੰਦੀਆਂ ਹਨ ਅਤੇ ਵਧ ਰਹੇ ਭਰੂਣ ਦੇ ਦਬਾਅ ਨੂੰ ਸਹਿਣ ਨਹੀਂ ਕਰ ਸਕਦੀਆਂ। ਜੇਕਰ ਸਮੇਂ ਸਿਰ ਗਰਭਪਾਤ ਨਾ ਕਰਵਾਇਆ ਜਾਵੇ ਤਾਂ ਫੈਲੋਪੀਅਨ ਟਿਊਬ ਫਟ ਸਕਦੀ ਹੈ ਅਤੇ ਇਨਫੈਕਸ਼ਨ ਔਰਤ ਦੀ ਜਾਨ ਲੈ ਸਕਦੀ ਹੈ।

ਐਕਟੋਪਿਕ ਗਰਭ ਅਵਸਥਾ ਦੇ ਲੱਛਣ :- ਐਕਟੋਪਿਕ ਗਰਭ ਅਵਸਥਾ 'ਚ ਔਰਤਾਂ ਨੂੰ ਆਮ ਗਰਭ ਅਵਸਥਾ ਦੇ ਸਮਾਨ ਲੱਛਣਾਂ ਦਾ ਅਨੁਭਵ ਹੁੰਦਾ ਹੈ, ਜਿਵੇਂ ਕਿ ਪੀਰੀਅਡ ਨਾ ਆਉਣਾ, ਲੱਤਾਂ 'ਚ ਦਰਦ, ਵਾਰ-ਵਾਰ ਟਾਇਲਟ ਜਾਣਾ, ਬੇਚੈਨੀ ਆਦਿ। ਪ੍ਰੈਗਨੈਂਸੀ ਟੈਸਟ ਕਰਵਾਉਣ ਤੋਂ ਬਾਅਦ ਵੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਪਰ ਜਿਵੇਂ-ਜਿਵੇਂ ਭਰੂਣ ਨਲੀ 'ਚ ਵਧਦਾ ਹੈ, ਐਕਟੋਪਿਕ ਗਰਭ ਅਵਸਥਾ ਦੇ ਲੱਛਣ ਮਹਿਸੂਸ ਹੋਣ ਲੱਗਦੇ ਹਨ।

ਇਹ ਖ਼ਬਰ ਵੀ ਪੜ੍ਹੋ :- ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ ਹਰੀ ਮਿਰਚ ਤੇ ਲਸਣ ਦੀ ਚਟਣੀ, ਜਾਣੋ ਬਣਾਉਣ ਦੀ ਵਿਧੀ

ਖੂਨ ਵਹਿਣਾ :- ਆਮ ਤੌਰ 'ਤੇ ਜਦੋਂ ਪੀਰੀਅਡ ਦੀ ਤਰੀਕ ਮਿਸ ਹੋਣ ਤੋਂ ਬਾਅਦ ਹਲਕਾ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਔਰਤਾਂ ਇਸ ਨੂੰ ਇਮਪਲਾਂਟੇਸ਼ਨ ਬਲੀਡਿੰਗ ਜਾਂ ਦੇਰੀ ਨਾਲ ਪੀਰੀਅਡਜ਼ ਸਮਝਣ ਦੀ ਗਲਤੀ ਕਰਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਾਂ ਤਾਂ ਇਹ ਖੂਨ ਵਹਿ ਰਿਹਾ ਹੈ ਤਾਂ ਕਿ ਭਰੂਣ ਬੱਚੇਦਾਨੀ ਨਾਲ ਚਿਪਕ ਜਾਵੇ ਜਾਂ ਫਿਰ ਉਨ੍ਹਾਂ ਦਾ ਪੀਰੀਅਡ ਲੇਟ ਹੋ ਰਿਹਾ ਹੈ, ਜਿਸ ਕਾਰਨ ਹਲਕਾ ਖੂਨ ਨਿਕਲ ਰਿਹਾ ਹੈ ਪਰ ਇਹ ਸਭ ਤੋਂ ਖ਼ਤਰਨਾਕ ਸਥਿਤੀ ਹੈ। ਦਰਅਸਲ, ਐਕਟੋਪਿਕ ਗਰਭ ਅਵਸਥਾ 'ਚ ਖੂਨ ਵਹਿਣਾ ਸ਼ੁਰੂ ਉਦੋ ਹੁੰਦਾ ਹੈ ਜਦੋਂ ਗਰਭ ਸ਼ੀਸ਼ੂ ਦਾ ਆਕਾਰ ਵਧਣ ਕਾਰਨ ਟਿਊਬ ਫਟ ਜਾਂਦੀ ਹੈ ਅਤੇ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਪੇਟ ਦੇ ਹੇਠਲੇ ਹਿੱਸੇ 'ਚ ਹੁੰਦੈ ਦਰਦ :- ਖੂਨ ਵਹਿਣ ਦੇ ਨਾਲ-ਨਾਲ ਪੇਟ ਦੇ ਹੇਠਲੇ ਹਿੱਸੇ 'ਚ ਵੀ ਦਰਦ ਹੁੰਦਾ ਹੈ। ਹੌਲੀ-ਹੌਲੀ ਇਹ ਦਰਦ ਅਸਹਿ ਹੋਣ ਲੱਗਦਾ ਹੈ। ਜੇਕਰ ਗਰਭ ਅਵਸਥਾ ਦੌਰਾਨ ਅਜਿਹਾ ਹੁੰਦਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਚੱਕਰ ਆਉਣੇ, ਕਮਜ਼ੋਰੀ ਦੇ ਨਾਲ-ਨਾਲ ਮੋਢਿਆਂ 'ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ।

ਲੱਛਣ ਦਿਖਾਈ ਦਿੰਦੇ ਹੀ ਲਓ ਡਾਕਟਰ ਦੀ ਸਲਾਹ :- ਜਿਵੇਂ ਹੀ ਮਾਹਵਾਰੀ ਖੁੰਝ ਜਾਂਦੀ ਹੈ ਅਤੇ ਗਰਭ ਅਵਸਥਾ ਦੀ ਰਿਪੋਰਟ ਸਕਾਰਾਤਮਕ ਆਉਂਦੀ ਹੈ ਤਾਂ ਇਹ ਪੁਸ਼ਟੀ ਕਰਨ ਲਈ ਤੁਰੰਤ ਅਲਟਰਾਸਾਊਂਡ ਕਰਵਾਓ ਕਿ ਗਰਭਸਥ ਸ਼ੀਸ਼ੂ ਬੱਚੇਦਾਨੀ 'ਚ ਹੈ ਨਾ ਕਿ ਫੈਲੋਪੀਅਨ ਟਿਊਬ 'ਚ। ਆਮ ਤੌਰ 'ਤੇ ਅਜਿਹੀ ਗਰਭ ਅਵਸਥਾ ਨੂੰ ਸੁਰੱਖਿਅਤ ਗਰਭਪਾਤ ਦੁਆਰਾ ਖ਼ਤਮ ਕੀਤਾ ਜਾਂਦਾ ਹੈ। ਜੇਕਰ ਭਰੂਣ ਦਾ ਆਕਾਰ ਵਧ ਗਿਆ ਹੈ ਅਤੇ ਨਲੀ 'ਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਹੈ ਤਾਂ ਅਜਿਹੀ ਸਥਿਤੀ 'ਚ ਭਰੂਣ ਨੂੰ ਕੱਢਣ ਲਈ ਸਰਜਰੀ ਕਰਨੀ ਪੈਂਦੀ ਹੈ। ਸਮੇਂ ਸਿਰ ਸਰਜਰੀ ਕਰਵਾਉਣ ਨਾਲ ਦੂਜੀ ਟਿਊਬ ਨੂੰ ਸੁਰੱਖਿਅਤ ਰੱਖਣਾ ਆਸਾਨ ਹੋ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ :- ਸਰਦੀ ਦੇ ਮੌਸਮ 'ਚ ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ 'ਲਸਣ' ਸਣੇ ਇਹ ਚੀਜ਼ਾਂ

ਟਿਊਬਲ ਪ੍ਰੈਗਨੈਂਸੀ ਤੋਂ ਬਾਅਦ ਪਰਿਵਾਰ ਨਿਯੋਜਨ 'ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :- ਟਿਊਬਲ ਗਰਭ ਅਵਸਥਾ ਤੋਂ ਬਾਅਦ ਇੱਕ ਹੋਰ ਗਰਭ ਅਵਸਥਾ ਵੀ ਐਕਟੋਪਿਕ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗਰਭ ਅਵਸਥਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਡਾਕਟਰ ਦੁਆਰਾ ਜਾਂਚ ਕਰਵਾਓ। ਅਲਟਰਾਸਾਊਂਡ ਨਾਲ ਗਰਭ ਅਵਸਥਾ ਦੀ ਪੁਸ਼ਟੀ ਕਰੋ। ਐਕਟੋਪਿਕ ਗਰਭ ਅਵਸਥਾ ਟਿਊਬ 'ਚ ਇੱਕ ਗੰਢ ਦਾ ਕਾਰਨ ਬਣ ਸਕਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਆਪਣੀਆਂ ਦੋਵੇਂ ਟਿਊਬਾਂ ਦੀ ਡਾਕਟਰ ਤੋਂ ਚੰਗੀ ਤਰ੍ਹਾਂ ਜਾਂਚ ਕਰਵਾਓ ਅਤੇ ਲੋੜ ਪੈਣ 'ਤੇ ਜ਼ਰੂਰੀ ਇਲਾਜ ਕਰਵਾਓ।

ਇਹ ਖ਼ਬਰ ਵੀ ਪੜ੍ਹੋ :-  ਪਾਚਨ ਤੰਤਰ ਨੂੰ ਮਜ਼ਬੂਤ ਅਤੇ ਮੋਟਾਪੇ ਨੂੰ ਘੱਟ ਕਰਦੀ ਹੈ 'ਪਾਲਕ', ਜਾਣੋ ਹੋਰ ਵੀ ਬਿਹਤਰੀਨ ਗੁਣ


author

sunita

Content Editor

Related News