ਖ਼ਾਲੀ ਢਿੱਡ ਭੁੱਲ ਕੇ ਵੀ ਨਾ ਖਾਓ ਇਹ 5 ਖਾਧ ਪਦਾਰਥ, ਸਿਹਤ ''ਤੇ ਪੈ ਸਕਦੈ ਬੁਰਾ ਅਸਰ

Saturday, Dec 31, 2022 - 07:01 PM (IST)

ਖ਼ਾਲੀ ਢਿੱਡ ਭੁੱਲ ਕੇ ਵੀ ਨਾ ਖਾਓ ਇਹ 5 ਖਾਧ ਪਦਾਰਥ, ਸਿਹਤ ''ਤੇ ਪੈ ਸਕਦੈ ਬੁਰਾ ਅਸਰ

ਨਵੀਂ ਦਿੱਲੀ (ਬਿਊਰੋ)-  ਭੋਜਨ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਤੋਂ ਅਸੀਂ ਸਭ ਵਾਕਿਫ ਹਾਂ। ਹਰ ਚੀਜ਼ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਪਰ ਹੈਲਥ ਮਾਹਰ ਕੁਝ ਚੀਜ਼ਾਂ ਨੂੰ ਖਾਸ ਤੌਰ 'ਤੇ ਖਾਲੀ ਢਿੱਡ ਲੈਣ ਤੋਂ ਮਨ੍ਹਾ ਕਰਦੇ ਹਨ। ਅਜਿਹੇ 'ਚ ਅਸੀਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਾਧ ਪਦਾਰਥਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦੈ। ਇਨ੍ਹਾਂ 'ਚ ਤਮਾਮ ਚੀਜ਼ਾਂ ਆਉਂਦੀਆਂ ਹਨ ਜੋ ਐਸਿਡਿਕ ਹੁੰਦੀਆਂ ਹਨ। ਖਾਲੀ ਢਿੱਡ ਕੁਝ ਵੀ ਐਸਿਡਿਕ ਖਾਣੇ ਨਾਲ ਢਿੱਡ ਦੀਆਂ ਅੰਤੜੀਆਂ 'ਤੇ ਅਸਰ ਕਰਦੀਆਂ ਹਨ ਅਤੇ ਸੰਕਰਮਣ ਦਾ ਖਤਰਾ ਬਣਿਆ ਰਹਿੰਦਾ ਹੈ।

ਦਰਅਸਲ ਲੰਬੇ ਸਮੇਂ ਤੱਕ ਸੌਣ ਤੋਂ ਬਾਅਦ ਜਦੋਂ ਤੁਸੀਂ ਜਾਗਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਇਸ ਦੇ ਲਈ ਇਸ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਜਾਗਣ ਤੋਂ ਘੱਟੋ-ਘੱਟ 2 ਘੰਟੇ ਬਾਅਦ ਨਾਸ਼ਤਾ ਕਰਨਾ ਚਾਹੀਦਾ ਹੈ। ਹੁਣ ਉਹ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਆਓ ਜਾਣਦੇ ਹਾਂ ਇਸ ਬਾਰੇ…

ਮਸਾਲੇਦਾਰ ਭੋਜਨ

PunjabKesari
ਖਾਲੀ ਢਿੱਡ ਮਸਾਲੇ ਅਤੇ ਮਿਰਚਾਂ ਖਾਣ ਨਾਲ ਢਿੱਡ ਦੀ ਪਰਤ ਵਿਚ ਜਲਣ ਹੋ ਸਕਦੀ ਹੈ, ਜਿਸ ਨਾਲ ਤੇਜ਼ਾਬੀ ਰਿਐਕਸ਼ਨ ਅਤੇ ਢਿੱਡ ਵਿਚ ਮਰੋੜ ਹੋ ਸਕਦੇ ਹਨ। ਤੁਹਾਨੂੰ ਪਤਾ ਹੀ ਹੋਵੇਗਾ ਕਿ ਮਸਾਲਿਆਂ ਦੀ ਤਾਸੀਰ ਤਿੱਖੀ ਹੁੰਦੇ ਹਨ, ਜੋ ਬਦਹਜ਼ਮੀ ਨੂੰ ਵਧਾ ਸਕਦੇ ਹਨ। ਇਸ ਲਈ ਸਵੇਰੇ ਤਿੱਖਾ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ। ਕਈ ਲੋਕ ਸਮੋਸੇ, ਕਚੌੜੀਆਂ, ਪਕੌੜਿਆਂ ਆਦਿ ਦਾ ਸੇਵਨ ਕਰਦੇ ਹਨ। ਸਵੇਰ ਦੇ ਨਾਸ਼ਤੇ ਵਿੱਚ ਵੀ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜੂਸ

PunjabKesari
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦਿਨ ਦੀ ਸ਼ੁਰੂਆਤ ਕਰਨ ਲਈ ਇੱਕ ਗਲਾਸ ਫਲਾਂ ਦੇ ਜੂਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਖਾਲੀ ਢਿੱਡ ਜੂਸ ਪੀਣ ਨਾਲ ਪਾਚਨ ਅਗਨੀ 'ਤੇ ਮਾੜਾ ਅਸਰ ਪੈਂਦਾ ਹੈ ਜੋ ਕਿ ਸਰੀਰ ਲਈ ਚੰਗਾ ਨਹੀਂ ਹੋਵੇਗਾ

ਇਹ ਵੀ ਪੜ੍ਹੋ : Health Tips : ਸਿਰਫ਼ ਦੁੱਧ ਹੀ ਨਹੀਂ ਸਗੋਂ ਇਹ ਖਾਧ ਪਦਾਰਥ ਵੀ ਕੈਲਸ਼ੀਅਮ ਦੀ ਘਾਟ ਕਰਨਗੇ ਪੂਰੀ

ਦਹੀਂ

PunjabKesari

ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਢਿੱਡ ਦੇ ਐਸੀਡਿਟੀ ਪੱਧਰ ਨੂੰ ਖਰਾਬ ਕਰਦਾ ਹੈ। ਦੂਜੇ ਪਾਸੇ, ਖਾਲੀ ਢਿੱਡ ਦੁੱਧ ਦੇ ਉਤਪਾਦਾਂ ਦਾ ਸੇਵਨ ਕਰਨ ਨਾਲ ਉਨ੍ਹਾਂ ਵਿੱਚ ਮੌਜੂਦ ਲੈਕਟਿਕ ਐਸਿਡ ਢਿੱਡ ਦੇ ਚੰਗੇ ਬੈਕਟੀਰੀਆ ਨੂੰ ਖਤਮ ਕਰ ਸਕਦਾ ਹੈ, ਜਿਸ ਨਾਲ ਐਸਿਡਿਟੀ ਵਧ ਸਕਦੀ ਹੈ, ਇਸ ਲਈ ਸਵੇਰੇ ਉੱਠਦੇ ਹੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

ਨਾਸ਼ਪਾਤੀ

PunjabKesari
ਨਾਸ਼ਪਾਤੀ ਵਿੱਚ ਪਾਇਆ ਜਾਣ ਵਾਲਾ ਕੱਚਾ ਫਾਈਬਰ ਪੇਟ ਦੀ ਨਾਜ਼ੁਕ ਲੇਸਦਾਰ ਝਿੱਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੂਜੇ ਪਾਸੇ ਜੇਕਰ ਨਾਸ਼ਪਾਤੀ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਪੇਟ ਵਿੱਚ ਦਰਦ ਹੋ ਸਕਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਤੋਂ ਬਚੋ। ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਉੱਠਣ ਦੇ 2 ਘੰਟੇ ਬਾਅਦ ਇਸ ਨੂੰ ਓਟਸ ਜਾਂ ਦਲੀਆ ਦੇ ਨਾਲ ਮਿਲਾ ਕੇ ਖਾ ਸਕਦੇ ਹੋ।

ਖੱਟੇ ਫਲ

PunjabKesari
ਫਲਾਂ ਨੂੰ ਹਮੇਸ਼ਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਇਨ੍ਹਾਂ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ। ਖਾਲੀ ਢਿੱਡ ਖੱਟੇ ਫਲ ਖਾਣ ਨਾਲ ਐਸਿਡ ਦਾ ਉਤਪਾਦਨ ਵਧ ਸਕਦਾ ਹੈ। ਇਸ ਤੋਂ ਇਲਾਵਾ, ਫਲਾਂ ਵਿਚ ਬਹੁਤ ਸਾਰਾ ਫਾਈਬਰ ਅਤੇ ਫਰੂਟੋਜ਼ ਹੁੰਦਾ ਹੈ, ਜੋ ਖਾਲੀ ਢਿੱਡ ਖਾਣ 'ਤੇ ਪਾਚਨ ਪ੍ਰਣਾਲੀ ਨੂੰ ਹੌਲੀ ਕਰ ਦਿੰਦਾ ਹੈ।

ਕੌਫੀ

PunjabKesari
ਕੌਫੀ ਦੇ ਪਿਆਲੇ ਨਾਲ ਦਿਨ ਦੀ ਸ਼ੁਰੂਆਤ ਕਰਨਾ ਇੱਕ ਆਮ ਗੱਲ ਹੈ। ਖਾਲੀ ਢਿੱਡ ਕੌਫੀ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ। ਖਾਲੀ ਢਿੱਡ ਇਸ ਦਾ ਸੇਵਨ ਪਾਚਨ ਤੰਤਰ ਵਿਚ ਹਾਈਡ੍ਰੋਕਲੋਰਿਕ ਐਸਿਡ ਦੇ ਪੈਦਾ ਹੋਣ ਨੂੰ ਵਧਾ ਸਕਦਾ ਹੈ, ਜੋ ਕੁਝ ਲੋਕਾਂ ਵਿਚ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਇਸ ਲਈ ਖਾਲੀ ਢਿੱਡ ਕੌਫੀ ਦਾ ਸੇਵਨ ਕਰਨ ਤੋਂ ਬਚੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News