ਦੀਵਾਲੀ ''ਤੇ ਇਸ ਵਾਰ ਮੋਟਾਪਾ ਨਹੀਂ ਸਿਹਤ ਵੰਡੋ

Saturday, Nov 03, 2018 - 05:08 PM (IST)

ਦੀਵਾਲੀ ''ਤੇ ਇਸ ਵਾਰ ਮੋਟਾਪਾ ਨਹੀਂ ਸਿਹਤ ਵੰਡੋ

ਨਵੀਂ ਦਿੱਲੀ— ਦੀਵਾਲੀ ਖੁਸ਼ੀਆਂ ਦੇ ਨਾਲ ਹੀ ਢੇਰ ਸਾਰੀ ਕੈਲੋਰੀਜ ਅਤੇ ਫੈਟ ਵੀ ਨਾਲ ਲੈ ਕੇ ਆਉਂਦੀ ਹੈ ਤਿਉਹਾਰ ਦੌਰਾਨ ਘਰ 'ਤੇ ਤਾਂ ਮਠਿਆੀ ਬਣਦੀ ਹੀ ਹਨ ਨਾਲ ਹੀ ਘਰ 'ਚ ਆਉਣ ਵਾਲੇ ਮਹਿਮਾਨ ਵੀ ਗਿਫਟ ਦੇ ਤੌਰ 'ਤੇ ਸਵੀਟਸ ਲੈ ਕੇ ਆਉਂਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਚਾਕਲੇਟ ਆਦਿ ਵੀ ਖਾਣ ਨੂੰ ਮਿਲ ਜਾਂਦੇ ਹਨ। ਤਿਉਹਾਰ 'ਚ ਮਠਿਆਈ ਨਾ ਹੋਵੇ ਤਾਂ ਤਿਉਹਾਰ ਅਧੂਰਾ ਜਿਹਾ ਲੱਗਦਾ ਹੈ ਪਰ ਮਠਿਆਈ ਦੀ ਜ਼ਿਆਦਾ ਵਰਤੋਂ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਕਿਸੇ ਦਾ ਬੀਪੀ ਵਧ ਜਾਂਦਾ ਹੈ ਤਾਂ ਕੋਈ ਦੰਦ ਦੀ ਕੈਵਿਟੀ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਲਈ ਇਸ ਦੀਵਾਲੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਦੀ ਬਜਾਏ ਡ੍ਰਾਈ ਫਰੂਟਸ ਗਿਫਚ ਕਰੋ। ਅੱਜ ਅਸੀਂ ਤੁਹਾਨੂੰ ਡ੍ਰਾਈ ਫਰੂਟ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਬਾਰੇ...
 

ਡ੍ਰਾਈ ਫਰੂਟ ਹੈ ਸਿਹਤ ਦੀ ਖਜਾਨਾ 
ਡ੍ਰਾਈ ਫਰੂਟ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਹੈ। ਮਠਿਆਈਆਂ ਦੀ ਤਰ੍ਹਾਂ ਇਹ ਮਿਲਾਵਟ ਤੋਂ ਅਜੇ ਤਕ ਬਚੇ ਹੋਏ ਹਨ। ਤੁਸੀਂ ਆਪਣੇ ਦੋਸਤਾਂ ਅਤੇ ਮਿਲਣ-ਜੁਲਣ ਵਾਲੇ ਲੋਕਾਂ ਨੂੰ ਸਿਹਤ ਭਰੇ ਗਿਫਟ ਦੇ ਸਕਦੇ ਹੋ। ਅੱਜਕਲ ਮਾਰਕਿਟ 'ਚ ਹਰ ਰੇਂਜ ਦੇ ਡ੍ਰਾਈ ਫਰੂਟਸ ਗਿਫਟ ਆਸਾਨੀ ਨਾਲ ਮਿਲ ਜਾਂਦੇ ਹਨ। 
 

ਡ੍ਰਾਈ ਫਰੂਟਸ ਖਾਣ ਦੇ ਫਾਇਦੇ 
 

1. ਡਾਇਬਿਟੀਜ਼ ਅਤੇ ਦਿਲ ਦੇ ਮਰੀਜ਼ਾਂ ਲਈ ਵੀ ਡ੍ਰਾਈ ਫਰੂਟਸ ਕਾਫੀ ਫਾਇਦੇਮੰਦ ਹੈ।
 

2. ਕਈ ਸ਼ੋਧਾਂ 'ਚ ਪਾਇਆ ਗਿਆ ਹੈ ਕਿ ਰੋਜ਼ਾਨਾ ਨਟਸ ਖਾਣ ਨਾਲ ਤੁਸੀਂ ਸਿਹਤ ਭਰੀ ਲੰਬੀ ਜ਼ਿੰਦਗੀ ਜੀ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਨ੍ਹਾਂ ਨੂੰ ਬਿਨਾ ਨਮਕ ਅਤੇ ਬਿਨਾ ਰੋਸਟ ਕੀਤੇ ਖਾਣਾ ਹੋਵੇਗਾ।
 

3. ਬਾਦਾਮ 'ਚ ਪਾਇਆ ਜਾਣ ਵਾਲਾ ਐਂਟੀ-ਆਕਸੀਡੈਂਟ ਸਰੀਰ 'ਚੋਂ ਬੈਡ ਕੋਲੈਸਟਰੋਲ ਨੂੰ ਘਟਾਉਂਦਾ ਹੈ ਅਤੇ ਇਸ ਦੇ ਨਾਲ ਹੀ ਦਿਲ ਦੀ ਬੀਮਾਰੀ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ। 
 

4. ਇਸ ਤਰ੍ਹਾਂ ਪਿਸਤਾ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ।
 

5. ਕਾਜੂ ਕੋਲੈਸਟਰੋਲ ਅਤੇ ਗਲੂਕੋਜ ਨੂੰ ਕੰਟਰੋਲ ਕਰਨ ਦੇ ਨਾਲ ਹੀ ਸਿਰ ਦਰਦ ਅਤੇ ਤਣਾਅ ਨੂੰ ਵੀ ਘੱਟ ਕਰਦਾ ਹੈ।
 

6. ਅਖਰੋਟ ਦਾ ਸੇਵਨ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ ਅਤੇ ਤਣਾਅ ਘੱਟਦਾ ਹੈ। ਜੇਕਰ ਤੁਸੀਂ ਤਣਾਅ 'ਚੋਂ ਲੰਘ ਰਹੇ ਹੋ ਤਾਂ ਅਖਰੋਟ ਦਾ ਸੇਵਨ ਤੁਹਾਨੂੰ ਬਹੁਤ ਫਾਇਦਾ ਪਹੁੰਚਾ ਸਕਦਾ ਹੈ। ਇਸ 'ਚ ਓਮੇਗਾ 3 ਫੈਟੀ ਵੀ ਕਾਫੀ ਜ਼ਿਆਦਾ ਹੁੰਦਾ ਹੈ।


Related News