Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋਵੇਗਾ ਨੁਕਸਾਨ

Thursday, Dec 16, 2021 - 12:08 PM (IST)

ਜਲੰਧਰ (ਬਿਊਰੋ) - ਬੀਮਾਰ ਹੋਣ ’ਤੇ ਡਾਕਟਰ ਬਹੁਤ ਸਾਰੀਆਂ ਦਵਾਈਆਂ ਖਾਣ ਨੂੰ ਦੇ ਦਿੰਦੇ ਹਨ। ਕਈ ਵਾਰ ਲੋਕ ਘਰ ’ਚ ਲਿਆ ਕੇ ਰੱਖਿਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ, ਜੋ ਸਹੀ ਨਹੀਂ ਹੁੰਦਾ। ਬਿਨਾਂ ਸਲਾਹ ਤੋਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਦਵਾਈਆਂ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਬੀਮਾਰੀ ਨੂੰ ਦੂਰ ਕਰਨ ਲਈ ਅਸੀਂ ਦਵਾਈ ਖਾਂਦੇ ਹਾਂ ਪਰ ਅਜਿਹਾ ਨਾ ਹੋਵੇ ਕਿ ਗਲਤ ਦਵਾਈ ਦਾ ਸੇਵਨ ਕਰਨ ਨਾਲ ਸਮੱਸਿਆ ਹੋਰ ਜ਼ਿਆਦਾ ਵਧ ਜਾਵੇ। ਦਵਾਈ ਲੈਣ ਤੋਂ ਪਹਿਲਾ ਸਭ ਤੋਂ ਜ਼ਰੂਰੀ ਡਾਕਟਰ ਦੀ ਸਲਾਹ ਲੈਣੀ ਹੈ। ਆਪਣੀ ਦਵਾਈ ਕਿਸੇ ਨਾਲ ਸ਼ੇਅਰ ਨਾ ਕਰੋ। ਇਹ ਜ਼ਰੂਰੀ ਨਹੀਂ ਕਿ ਬੁਖ਼ਾਰ ਦੀ ਦਵਾਈ ਤੁਹਾਡੇ ਲਈ ਅਤੇ ਦੂਜੇ ਲਈ ਇੱਕ ਹੀ ਹੋਵੇ। ਦਵਾਈ ਖਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਦਵਾਈ ਸ਼ੇਅਰ ਨਾ ਕਰੋ
ਜੇਕਰ ਤੁਸੀਂ ਆਪਣੀ ਦਵਾਈ ਸ਼ੇਅਰ ਕਰਦੇ ਹੋ , ਤਾਂ ਤੁਸੀਂ ਆਪਣੀ ਇਹ ਆਦਤ ਨੂੰ ਬਦਲ ਦੇਓ । ਕਿਉਂਕਿ ਇਹ ਸਰੀਰ ਲਈ ਸਹੀ ਨਹੀਂ ਹੁੰਦੀ । ਜੇਕਰ ਤੁਹਾਨੂੰ ਡਾਕਟਰ ਨੇ ਬੁਖਾਰ ਦੀ ਦਵਾਈ ਦਿੱਤੀ ਹੈ , ਤਾਂ ਇਹ ਜ਼ਰੂਰੀ ਨਹੀਂ ਕਿ ਉਹ ਦਵਾਈ ਦੂਜੇ ਵਿਅਕਤੀ ਤੇ  ਉਹੀ ਅਸਰ ਕਰੇਗੀ । ਡਾਕਟਰ ਮਰੀਜ਼ ਦੀ ਉਮਰ ਸ਼ਰੀਰ ਦੇਖ ਕੇ ਦਵਾਈ ਦਿੰਦੇ ਹਨ । ਇਸ ਲਈ ਸਾਨੂੰ ਕਿਸੇ ਦੇ ਵੀ ਨਾਲ ਦਵਾਈ ਸ਼ੇਅਰ ਨਹੀਂ ਕਰਨੀ ਚਾਹੀਦੀ ।

ਖਾਲੀ ਢਿੱਡ ਦਵਾਈ ਨਾ ਖਾਓ 
ਜੇਕਰ ਤੁਸੀਂ ਖਾਲੀ ਢਿੱਡ ਦਵਾਈ ਖਾਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਤੁਹਾਨੂੰ ਦਵਾਈ ਦਾ ਸੇਵਨ ਡਾਕਟਰ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਡਾਕਟਰ ਢਿੱਡ ਦੀ ਗੈਸ ਦੀ ਸਮੱਸਿਆ ਦੂਰ ਕਰਨ ਲਈ ਦਵਾਈ ਦਿੰਦੇ ਹਨ। ਇਨ੍ਹਾਂ ਦਵਾਈਆਂ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਕਰਨਾ ਹੁੰਦਾ ਹੈ। ਕਈ ਖਾਣਾ ਖਾਣ ਤੋਂ ਬਾਅਦ ਸੇਵਨ ਕਰਨ ਵਾਲੀਆਂ ਹੁੰਦੀਆਂ ਹਨ। ਇਸ ਲਈ ਪਹਿਲਾਂ ਕੁਝ ਖਾ ਪੀ ਕੇ ਦਵਾਈ ਦਾ ਸੇਵਨ ਕਰੋ। 

ਐਕਸਪਾਇਰ ਡੇਟ ਵਾਲੀ ਦਵਾਈ ਨਾ ਖਾਓ
ਕਿਸੇ ਵੀ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਵੈਸੇ ਤਾਂ ਦਵਾਈਆਂ ਦੀ ਐਕਸਪਾਇਰੀ ਡੇਟ ਅਤੇ ਮੈਨੂਫੈਕਚਰਿੰਗ ਡੇਟ ਵਿਚ ਬਹੁਤ ਅੰਤਰ ਹੁੰਦਾ ਹੈ । ਜੇਕਰ ਤੁਸੀਂ ਦਵਾਈ ਦੇ ਡੱਬੇ ਵਿੱਚੋਂ ਦਵਾਈ ਖਾ ਰਹੇ ਹੋ ਪਰ ਤੁਹਾਨੂੰ ਉਸ ਦੀ ਐਕਸਪਾਇਰੀ ਡੇਟ ਨਹੀਂ ਪਤਾ ਤਾਂ ਪਹਿਲਾਂ ਉਸ ਦੀ ਡੇਟ ਨੂੰ ਚੈੱਕ ਕਰੋ। ਐਕਸਪਾਇਰ ਦਵਾਈ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ ।

ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਕਰੋ
ਜੇਕਰ ਤੁਸੀਂ ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਕਰਦੇ ਹੋ, ਤਾਂ ਦਵਾਈ ਖਾਣ ਤੋਂ ਪਹਿਲਾਂ ਡਾਕਟਰ ਤੋਂ ਪੁੱਛੋ ਕਿ ਦਵਾਈ ਖ਼ਾਲੀ ਢਿੱਡ ਖਾਣੀ ਹੈ ਜਾਂ ਖਾਣਾ ਖਾਣ ਤੋਂ ਬਾਅਦ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ । ਇਸ ਲਈ ਦਵਾਈ ਖਾਣ ਤੋਂ ਪਹਿਲਾਂ ਦਵਾਈ ਖਾਣ ਦਾ ਸਮਾ ਜ਼ਰੂਰ ਪਤਾ ਕਰ ਲਓ ਅਤੇ ਐਂਟੀਬਾਇਓਟਿਕ ਦਵਾਈ ਕਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ।

ਲਿਕਵਿਡ ਦਵਾਈ ਦਾ ਸੇਵਨ ਸ਼ੀਸ਼ੀ ਨਾਲ਼ ਨਾ ਕਰੋ
ਲਿਕਵਿਡ ਦਵਾਈ ਦਾ ਸੇਵਨ ਸ਼ੀਸ਼ੀ ਨੂੰ ਮੂੰਹ ਲਾ ਕੇ ਨਹੀਂ ਕਰਨਾ ਚਾਹੀਦਾ। ਇਸ ਤਰਾਂ ਦਵਾਈ ਪੀਣ ਨਾਲ ਖ਼ਰਾਬ ਹੋ ਜਾਂਦੀ ਹੈ ਅਤੇ ਕਈ ਹੋਰ ਰੋਗ ਹੋ ਜਾਂਦੇ ਹਨ। ਲਿਕਵਿਡ ਦਵਾਈ ਦਾ ਸੇਵਨ ਚਮਚ ਜਾਂ ਕੱਪ ਨਾਲ ਕਰਨਾ ਚਾਹੀਦਾ ਹੈ।  

ਸਾਰੀਆਂ ਦਵਾਈਆਂ ਨੂੰ ਇਕੱਠੇ ਨਾ ਖਾਓ
ਜੇਕਰ ਤੁਸੀਂ ਹਰ ਬੀਮਾਰੀ ਦੀ ਦਵਾਈ ਦਾ ਸੇਵਨ ਇਕਠੀਆਂ ਕਰ ਲੈਂਦੇ ਹੋ, ਤਾਂ ਉਹ ਗਲਤ ਹੈ। ਕੁਝ ਲੋਕ ਖਾਂਸੀ ਹੈ, ਠੰਡ ਲੱਗਣ ਦੀ ਦਵਾਈ ਦੇ ਨਾਲ ਬੁਖ਼ਾਰ ਦੀ ਦਵਾਈ ਜਾਂ ਸ਼ੂਗਰ ਦੀ ਦਵਾਈ ਨਾਲ ਥਾਇਰਾਇਡ ਦੀ ਦਵਾਈ ਖਾ ਲੈਂਦੇ ਹਨ। ਇਸ ਨਾਲ ਸਰੀਰ ’ਤੇ ਗਲਤ ਅਸਰ ਪੈ ਸਕਦਾ ਹੈ। ਸਾਰੀਆਂ ਦਵਾਈਆਂ ਨੂੰ ਇਕੱਠੇ ਲੈਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਹੈ। ਇਸ ਨਾਲ ਸਾਡੇ ਸਰੀਰ ਤੇ ਬਹੁਤ ਅਸਰ ਪੈਂਦਾ ਹੈ ।  

ਪੇਨ ਕਿਲਰ ਦਵਾਈ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਨਾਂ ਕਰੋ
ਕਈ ਲੋਕ ਦਰਦ ਨੂੰ ਘੱਟ ਕਰਨ ਲਈ ਪੇਨ ਕਿਲਰ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਹ ਗਲਤ ਹੈ, ਇਸ ਨਾਲ ਸਰੀਰ ਦੇ ਅੰਦਰ ਬੂਰਾ ਅਸਰ ਹੁੰਦਾ ਹੈ। ਤੁਹਾਨੂੰ ਪੇਂਨ ਕਿਲਰ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕੋਈ ਵੀ ਦਵਾਈ ਮੈਡੀਕਲ ਸਟੋਰ ਤੋਂ ਲੈ ਕੇ ਨਹੀਂ ਖਾਣੀ ਚਾਹੀਦੀ। ਬਿਨਾਂ ਡਾਕਟਰ ਦੀ ਸਲਾਹ ਲਾਏ ਦਵਾਈ ਦਾ ਸੇਵਨ ਕਰਨ ਨਾਲ ਸਾਡੀ ਸਿਹਤ ’ਤੇ ਗਲਤ ਅਸਰ ਹੁੰਦਾ ਹੈ। 


rajwinder kaur

Content Editor

Related News