ਕੈਂਸਰ ਪੈਦਾ ਕਰਨ ਵਾਲੇ ਟਿਊਮਰ ਦਾ ਪਤਾ ਲਗਾਉਣ ਵਾਲਾ ਉਪਕਰਣ ਤਿਆਰ

Wednesday, May 03, 2023 - 11:18 AM (IST)

ਕੈਂਸਰ ਪੈਦਾ ਕਰਨ ਵਾਲੇ ਟਿਊਮਰ ਦਾ ਪਤਾ ਲਗਾਉਣ ਵਾਲਾ ਉਪਕਰਣ ਤਿਆਰ

ਚੇਨਈ (ਬਿਊਰੋ) - ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਮਦਰਾਸ ਦੇ ਖੋਜਕਰਤਾਵਾਂ ਨੇ ਦਿਮਾਗ ਅਤੇ ਰੀੜ੍ਹ ਦੀ ਹੱਡੀ ’ਚ ਕੈਂਸਰ ਪੈਦਾ ਕਰਨ ਵਾਲੇ ਟਿਊਮਰ ਦਾ ਪਤਾ ਲਗਾਉਣ ਲਈ ਇਕ ਉਪਕਰਣ ਨੂੰ ਵਿਕਸਿਤ ਕਰਨ ’ਚ ਸਫ਼ਲਤਾ ਹਾਸਲ ਹੋਈ ਹੈ। ਇਸ ਦਾ ਨਾਮ ਗਲੀਓ ਬਲਾਸਟੋਮਾ ਮਲਟੀਫਾਰਮ ਡ੍ਰਾਈਵਰ (ਜੀ. ਬੀ. ਐੱਮ. ਡਰਾਈਵਰਸ) ਹੈ। ਆਈ. ਆਈ. ਟੀ. ਐੱਮ. ਵੱਲੋਂ ਸੋਮਵਾਰ ਨੂੰ ਜਾਰੀ ਇਕ ਰੀਲੀਜ਼ ’ਚ ਦੱਸਿਆ ਗਿਆ ਕਿ ਗਲੀਓ ਬਲਾਸਟੋਮਾ ਦਿਮਾਗ ਅਤੇ ਰੀੜ੍ਹ ਦੀ ਹੱਡੀ ’ਚ ਤੇਜ਼ੀ ਨਾਲ ਅਤੇ ਹਮਲਾਵਰ ਢੰਗ ਨਾਲ ਵਧਣ ਵਾਲਾ ਟਿਊਮਰ ਹੈ।

 ਇਹ ਖ਼ਬਰ ਵੀ ਪੜ੍ਹੋ - ਵਾਲਾਂ ਦੀ ਸਿਹਤ ਲਈ ਘਰੇਲੂ ਉਪਾਅ : ਸ਼ਹਿਨਾਜ਼ ਹੁਸੈਨ

ਹਾਲਾਂਕਿ ਇਸ ਟਿਊਮਰ ਨੂੰ ਸਮਝਣ ਲਈ ਖੋਜ ਕੀਤੀ ਗਈ ਹੈ ਪਰ ਕਿਸੇ ਮਰੀਜ਼ ’ਚ ਇਸ ਦੇ ਹੋਣ ਦੀ ਸ਼ੁਰੂਆਤੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਰੋਗੀ ਦੇ ਜ਼ਿੰਦਾ ਬਚਣ ਦੀ ਸਮੇਂ ਸੀਮਾ 2 ਸਾਲ ਤੋਂ ਘੱਟ ਹੋਣ ਕਾਰਨ ਇਸ ਦੇ ਹੱਲ ਲਈ ਡਾਕਟਰੀ ਬਦਲ ਸੀਮਿਤ ਹਨ। ਜੀ. ਬੀ. ਐੱਮ. ਡ੍ਰਾਈਵਰਾਂ ਨੂੰ ਵਿਸ਼ੇਸ਼ ਤੌਰ ’ਤੇ ਗਲੀਓ ਬਲਾਸਟੋਮਾ ’ਚ ਡ੍ਰਾਈਵਰ ਮਿਊਟੇਸ਼ਨ ਅਤੇ ਪੈਸੇਂਜਰ ਮਿਊਟੇਸ਼ਨ (ਪੈਸੇਂਜਰ ਮਿਊਟੇਸ਼ਨ ਨਿਰਪੱਖ ਪਰਿਵਰਤ) ਦੀ ਪਛਾਣ ਕਰਨ ਲਈ ਵਿਕਸਿਤ ਕੀਤਾ ਗਿਆ ਹੈ।

 ਇਹ ਖ਼ਬਰ ਵੀ ਪੜ੍ਹੋ -  Health Tips: ਗਰਮੀ ਦੇ ਕਹਿਰ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਫ਼ਲਾਂ ਸਣੇ ਖਾਓ ਇਹ ਚੀਜ਼ਾਂ

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News