ਚਿਹਰੇ ਦੇ ਤਿਲਾਂ ਨੂੰ ਮਿਟਾਉਣ ''ਚ ਮਦਦਗਾਰ ਸਾਬਤ ਹੁੰਦੇ ਨੇ ਇਹ ਦੇਸੀ ਨੁਸਖੇ

Saturday, Jun 22, 2019 - 04:06 PM (IST)

ਚਿਹਰੇ ਦੇ ਤਿਲਾਂ ਨੂੰ ਮਿਟਾਉਣ ''ਚ ਮਦਦਗਾਰ ਸਾਬਤ ਹੁੰਦੇ ਨੇ ਇਹ ਦੇਸੀ ਨੁਸਖੇ

ਜਲੰਧਰ— ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਪਰ ਬਹੁਤ ਜ਼ਿਆਦਾ ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੀ ਜਗ੍ਹਾ ਘੱਟ ਕਰ ਦਿੰਦੇ ਹਨ। ਚਿਹਰੇ 'ਤੇ ਜ਼ਿਆਦਾ ਤਿਲ ਹੋਣ ਕਾਰਨ ਲੜਕੀਆਂ ਬਹੁਤ ਹੀ ਪਰੇਸ਼ਾਨ ਰਹਿੰਦੀਆਂ ਹਨ ਅਤੇ ਇਸ ਨੂੰ ਹਟਾਉਣ ਲਈ ਬਹੁਤ ਸਾਰੇ ਨੁਸਖਿਆਂ ਦੀ ਵਰਤੋਂ ਕਰਦੀਆਂ ਹਨ।
ਜੇਕਰ ਤੁਸੀਂ ਚਾਹੁੰਦੇ ਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਵੀ ਤਿਲਾਂ ਨੂੰ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਚਿਹਰੇ 'ਤੇ ਪਏ ਤਿਲਾਂ ਨੂੰ ਹਟਾ ਸਕਦੇ ਹਨ। 
ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ 

PunjabKesari
ਸੇਬ ਦਾ ਸਿਰਕਾ ਮਿਟਾਏ ਤਿਲ
ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ 'ਤੇ ਮਸਾਜ਼ ਕਰਨੀ ਚਾਹੀਦੀ ਹੈ। ਮਸਾਜ਼ ਕਰਨ ਤੋਂ ਬਾਅਦ ਸਵੇਰ ਦੇ ਸਮੇਂ ਚਹਰਾ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।
ਅਨਾਨਾਸ ਦੀ ਕਰੋ ਵਰਤੋਂ 
ਅਨਾਨਾਸ 'ਚ ਐਸੀਡਿਕ ਗੁਣ ਪਾਏ ਜਾਂਦੇ ਹਨ। ਤਿਲ ਹਟਾਉਣ ਲਈ ਰੋਜ਼ ਅਨਾਨਾਸ ਦੇ ਜੂਸ ਨੂੰ ਦਿਨ 'ਚ 2-3 ਵਾਰ ਚਿਹਰੇ 'ਤੇ ਲਗਾਓ।

PunjabKesari
ਕੱਚੇ ਆਲੂ ਵੀ ਦਿੰਦੇ ਨੇ ਫਾਇਦੇ 
ਕੱਚੇ ਆਲੂਆਂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਤਿਲ ਹਟਾਉਣ ਲਈ ਕੱਚੇ ਆਲੂ ਨੂੰ ਚਿਹਰੇ 'ਤੇ ਰਗੜੋ। ਤੁਸੀਂ ਚਾਹੋ ਤਾਂ ਇਸ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ। 

PunjabKesari
ਕੇਲੇ ਦਾ ਛਿੱਲਕਾ ਮਿਟਾਏ ਤਿਲ
ਤਿਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਲੇ ਦੇ ਛਿੱਲਕੇ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਕੇਲੇ ਦੇ ਛਿੱਲਕੇ ਨੂੰ ਤਿਲ ਵਾਲੀ ਜਗ੍ਹਾ 'ਤੇ ਬੰਨ੍ਹੋ। ਇਸ ਨਾਲ ਤਿਲ ਸਾਫ ਹੋ ਜਾਣਗੇ।


author

shivani attri

Content Editor

Related News