ਬਾਜ਼ਾਰ ਦੇ ਮਹਿੰਗੇ ਪ੍ਰੋਡਕਟਸ ਨੂੰ ਆਖੋ ਬਾਏ-ਬਾਏ, ਘਰ ਬੈਠੇ ਇਨ੍ਹਾਂ ਨੁਸਖ਼ਿਆਂ ਨਾਲ ਨਿਖਰ ਜਾਵੇਗੀ ਤੁਹਾਡੀ ਸਕਿਨ
Saturday, Mar 09, 2024 - 12:48 PM (IST)
ਜਲੰਧਰ (ਬਿਊਰੋ)– ਖ਼ੂਬਸੂਰਤ ਸਕਿਨ ਕਿਸ ਨੂੰ ਪਸੰਦ ਨਹੀਂ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸਕਿਨ ਸਿਹਤਮੰਦ ਰਹੇ ਤੇ ਨਿਖਾਰ ਬਣਿਆ ਰਹੇ। ਹਾਲਾਂਕਿ ਬਾਜ਼ਾਰੀ ਚੀਜ਼ਾਂ ਵਰਤਣ ਨਾਲ ਸਾਨੂੰ ਨਿਖਾਰ ਤਾਂ ਮਿਲ ਜਾਂਦਾ ਹੈ ਪਰ ਸਮੇਂ ਦੇ ਨਾਲ-ਨਾਲ ਇਸ ਦੇ ਨੁਕਸਾਨ ਵੀ ਸਾਡੀ ਸਕਿਨ ’ਤੇ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਇਸ ਆਰਟੀਕਲ ਰਾਹੀਂ ਤੁਹਾਨੂੰ ਉਹ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਸਿਹਤਮੰਦ ਸਕਿਨ ਤੇ ਨਿਖਾਰ ਪਾ ਸਕਦੇ ਹੋ, ਉਹ ਵੀ ਬਿਲਕੁਲ ਘੱਟ ਚੀਜ਼ਾਂ ਦੀ ਵਰਤੋਂ ਕਰਕੇ। ਆਓ ਜਾਣਦੇ ਹਾਂ ਕਿਹੜੇ ਨੇ ਇਹ ਦੇਸੀ ਨੁਸਖ਼ੇ–
1. ਕੱਚਾ ਦੁੱਧ
ਕੱਚੇ ਦੁੱਧ ’ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਟੋਨਰ ਦੇ ਰੂਪ ’ਚ ਇਸ ਨੂੰ ਆਪਣੇ ਚਿਹਰੇ ’ਤੇ ਲਗਾਓ। ਇਸ ਨਾਲ ਤੁਹਾਨੂੰ ਤੁਰੰਤ ਗਲੋਅ ਮਿਲਦਾ ਹੈ।
2. ਆਰੇਂਜ ਪੀਲ ਪੈਕ
ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਬਾਜ਼ਾਰ ਦੇ ਮਹਿੰਗੇ ਫੇਸ ਪੈਕ ਦੀ ਜਗ੍ਹਾ ਘਰ ਦਾ ਬਣਿਆ ਆਰੇਂਜ ਪੀਲ ਪੈਕ ਲਗਾਓ, ਜੋ ਤੁਹਾਡੇ ਚਿਹਰੇ ਦੀ ਰੰਗਤ ਨੂੰ ਨਿਖਾਰਣ ਦੇ ਨਾਲ-ਨਾਲ ਤੁਹਾਨੂੰ ਗਲੋਇੰਗ ਲੁੱਕ ਵੀ ਦਿੰਦਾ ਹੈ।
3. ਸ਼ਹਿਦ ਤੇ ਹਲਦੀ
ਸ਼ਹਿਦ ਤੇ ਹਲਦੀ ਨਾਲ ਬਣਿਆ ਫੇਸ ਪੈਕ ਵੀ ਸਕਿਨ ਲਈ ਬੇਹੱਦ ਲਾਭਦਾਇਕ ਹੈ। ਤੁਰੰਤ ਗਲੋਅ ਤੇ ਤੁਰੰਤ ਫੇਸ਼ੀਅਲ ਲਈ ਇਨ੍ਹਾਂ ਦੋਵਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
4. ਦਹੀਂ ਤੇ ਵੇਸਣ
ਸ਼ਹਿਦ ਤੇ ਹਲਦੀ ਤੋਂ ਇਲਾਵਾ ਚਮਕਦੀ ਸਕਿਨ ਦਾ ਕੁਝ ਕ੍ਰੈਡਿਟ ਦਹੀਂ ਤੇ ਵੇਸਣ ਦੇ ਫੇਸ ਪੈਕ ਨੂੰ ਵੀ ਜਾਂਦਾ ਹੈ। ਟਾਈਨ ਸਕਿਨ ਪਾਉਣ ਲਈ ਹਫ਼ਤੇ ’ਚ ਇਕ ਦਿਨ ਦਹੀਂ ਤੇ ਵੇਸਣ ਨਾਲ ਬਣੇ ਫੇਸ ਪੈਕ ਦੀ ਵਰਤੋਂ ਜ਼ਰੂਰ ਕਰੋ।
5. ਤੁਲਸੀ ਦਾ ਪਾਣੀ
ਚਿਹਰੇ ’ਤੇ ਐਕਨੇ ਜਾਂ ਮੁਹਾਸੇ ਦੀ ਸਮੱਸਿਆ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਸ ਤੋਂ ਬਚਣ ਲਈ ਤੁਲਸੀ ਦੇ ਪੱਤਿਆਂ ਦਾ ਪਾਣੀ ਟੋਨਰ ਦੇ ਰੂਪ ’ਚ ਆਪਣੇ ਚਿਹਰੇ ’ਤੇ ਲਗਾਓ।
6. ਮੁਲਤਾਨੀ ਮਿੱਟੀ
ਚਿਹਰੇ ’ਤੇ ਆਉਣ ਵਾਲੇ ਆਇਲ ਨੂੰ ਕੰਟਰੋਲ ਕਰਨ ਲਈ ਹਫ਼ਤੇ ’ਚ ਇਕ ਵਾਰ ਮੁਲਤਾਨੀ ਮਿੱਟੀ ਦਾ ਲੇਪ ਲਗਾਓ। ਇਸ ’ਚ ਤੁਸੀਂ ਮੈਸ਼ ਕੀਤਾ ਪਪੀਤਾ ਤੇ ਕੱਚਾ ਦੁੱਧ ਵੀ ਪਾ ਸਕਦੇ ਹੋ।
ਨੋਟ– ਤੁਸੀਂ ਚਿਹਰੇ ’ਤੇ ਨਿਖਾਰ ਲਿਆਉਣ ਲਈ ਕਿਹੜੇ ਦੇਸੀ ਨੁਸਖ਼ੇ ਦੀ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।