ਇਹ ਲੱਛਣ ਦੱਸਦੇ ਹਨ ਕਿ ਤੁਸੀਂ ਹੋ ਡਿਪਰੈਸ਼ਨ ਦੇ ਸ਼ਿਕਾਰ
Wednesday, Nov 21, 2018 - 12:30 PM (IST)

ਨਵੀਂ ਦਿੱਲੀ—ਆਜੋਕੇ ਸਮੇ ਦੀ ਜੇਕਰ ਪੁਰਾਣੇ ਸਮੇ ਨਾਲ ਤੁੱਲਨਾ ਕੀਤੀ ਜਾਵੇ ਤਾਂ ਮਨੁੱਖ ਦੀ ਜਿੰਦਗੀ ਬਹੁਤ ਸੋਖੀ ਹੋ ਗਈ ਹੈ। ਆਧੁਨਿਕ ਮਸ਼ੀਨਾ ਤੇ ਟਕਨੌਲਜੀ ਦੀ ਮੱਦਦ ਦੇ ਨਾਲ ਮਨੁੱਖ ਨੇ ਪੂਰੇ ਸੰਸਾਰ ਨੂੰ ਮੁੱਠੀ ਵਿੱਚ ਕਰ ਵਿਖਾਇਆ ਹੈ। ਪਰ ਇਸ ਸੁਖਾਲੀ ਜਿੰਦਗੀ ਦੇ ਨਾਲ ਨਾਲ ਕਈ ਨਵੀਆ ਬਿਮਾਰੀਆ ਵੀ ਹੋਂਦ ਵਿੱਚ ਆਈਆ ਹਨ, ਜਿਨਾਂ ਵਿੱਚੋ ਮੁੱਖ ਤੋਰ ਤੇ ਡਿਪਰੈਸ਼ਨ ਜਿਸ ਦਾ ਕੇ ਹਰ ਦੂਜਾ ਵਿਅਕਤੀ ਸ਼ਿਕਾਰ ਹੈ। ਬੀਤੇ ਕੁਝ ਸਾਲਾਂ ਦੇ ਦੌਰਾਨ ਹੀ ਸਾਡੀ ਜੀਵਨ ਸ਼ੈਲੀ ਵਿੱਚ ਕਈ ਬਦਲਾਵ ਆਏ ਹਨ। ਜਿਸ ਦੇ ਵਜਾ ਨਾਲ ਸਾਡੀ ਜਿੰਦਗੀ ਤਣਾਅ ਪੂਰਨ ਹੋ ਗਈ ਹੈ ਤੇ ਇਸ ਦਾ ਪ੍ਰਭਾਵ ਸਾਡੀ ਮਾਨਸਿਕ ਸ਼ਕਤੀ ਤੇ ਵੀ ਪਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਤਣਾਅ ਵਾਲੀ ਬਿਮਾਰੀ ਲੰਮੇ ਸਮੇ ਤੋ ਹੋਵੇ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਵੀ ਖੋ ਸਕਦਾ ਹੈ ਤੇ ਆਤਮ ਹੱਤਿਆ ਇਸ ਦੀ ਇੱਕ ਉਦਾਹਰਨ ਹੈ।
ਡਿਪਰੈਸ਼ਨ ਦੇ ਲੱਛਨ ਇਹ ਹਨ—
1- ਮਨ ਹੀ ਮਨ ਬੁੜਬੁੜਾਉਦੇ ਰਹਿਣਾ।
2- ਨੀਂਦ ਘੱਟ ਆਉਣਾ।
3- ਜਲਦੀ ਗੁੱਸਾ ਆਉਣਾ।
4- ਇੱਕਲੇ ਰਹਿਣਾ ਪਸੰਦ ਕਰਨਾ।
5- ਭਾਵਕ ਰਹਿਣਾ।
ਡਿਪਰੈਸ਼ਨ ਦੇ ਕਈ ਕਾਰਨ ਹੋ ਸਕਦੇ ਹਨ—
ਆਦਿਕ ਕੰਮ ਦੇ ਬੋਝ, ਕਿਸੇ ਕੰਮ ਵਿੱਚ ਕਾਮਯਾਬੀ ਨਾ ਹਾਸਲ ਹੋਣਾ, ਬਿਮਾਰੀ ਕਾਰਨ ਆਦਿ। ਡਿਪਰੈਸ਼ਨ ਇੱਕ ਆਜਿਹੀ ਗੰਭੀਰ ਸੱਮਸਿਆ ਹੈ ਜੇਕਰ ਇਸ ਦਾ ਇਲਾਜ ਸਮੇ ਸਿਰ ਨਾ ਕੀਤਾ ਜਾਵੇ ਤਾ ਇਹ ਕਈ ਤਰਾ ਦੇ ਰੋਗਾ ਨੂੰ ਜਨਮ ਦਿੰਦੀ ਹੈ। ਜਿਵੇ ਕਿ ਮਾਸਿਕ ਰੋਗ, ਪਾਗਲਪਨ, ਦਿਲ ਦੇ ਰੋਗ ਆਤੇ ਸ਼ੂਗਰ ਆਦਿ।
ਇਲਾਜ:- ਡਿਪਰੈਸ਼ਨ ਇੱਕ ਆਜਿਹੀ ਬਿਮਾਰੀ ਹੈ ਜਿਸ ਨਾਲ ਵਿਅਕਤੀ ਦੀ ਸਾਰੀ ਜਿੰਦਗੀ ਖਰਾਬ ਹੋ ਜਾਂਦੀ ਹੈ ਤੇ ਉਹ ਆਪ ਕਈ ਬਿਮਾਰੀਆ ਦਾ ਸ਼ਿਕਾਰ ਹੋ ਜਾਂਦਾ ਹੈ। ਲੋੜ ਹੈ ਆਪਣੇ ਰੋਜਾਨਾ ਕੰਮਾ ਵਿੱਚ ਕੁੱਝ ਬਦਲਾਵ ਲਿਆਉਣ ਦੀ। ਆਪਣੇ ਕੰਮਕਾਰ ਤੋ ਇਲਾਵਾ ਵੀ ਲੋਕਾਂ ਨੂੰ ਮਿਲੋ, ਖੁਸ਼ ਰਹੋ, ਆਪਣੇ ਸ਼ੋਕ ਦੇ ਮੁਤਾਬਿਕ ਆਪਣੇ ਆਪ ਨੂੰ ਵਿਅਸਥ ਰਖੋ। ਇਹਨਾਂ ਪ੍ਰਹੇਜਾ ਨਾਲ ਤੁਸੀ ਡਿਪਰੈਸ਼ਨ ਵਰਗੀ ਬਿਮਾਰੀ ਤੋ ਬੱਚ ਸਕਦੇ ਹੋ।
ਨੋਟ:- ਕਈ ਲੋਕ ਇਸ ਰੋਗ ਤੋ ਬਚਣ ਲਈ ਨਸ਼ਿਆ ਦਾ ਸੇਵਨ ਕਰਦੇ ਹਨ ਅਤੇ ਹੋਲੀ ਹੋਲੀ ਨਸ਼ਿਆ ਦੇ ਆਦੀ ਹੋ ਜਾਂਦੇ ਹਨ। ਜਿਸ ਕਾਰਨ ਵਿਆਕਤੀ ਦੀ ਜੇਬ ਅਤੇ ਸਮਾਜਿਕ ਰਿਸ਼ਤਿਆ ਤੇ ਬੁਰਾ ਅਸਰ ਪੈਂਦਾ ਹੈ। ਡਿਪਰੈਸ਼ਨ ਦੇ ਸ਼ਿਕਾਰ ਲੋਕ ਅਕਸਰ ਹੀ ਤਾਂਤ੍ਰਰਿਕ ਅਤੇ ਝਾੜ ਫੂਕ ਵਾਲੇ ਬਾਬਿਆ ਦੇ ਡੇਰਿਆ ਤੇ ਵੇਖੇ ਜਾ ਸਕਦੇ ਹਨ। ਪਰ ਲੋੜ ਹੈ ਆਪਣੇ ਆਪ ਨੂੰ ਪ੍ਰਮਾਤਮਾ ਦੀ ਰਜਾ ਵਿੱਚ ਖੁਸ਼ ਰੱਖਣ ਦੀ ਅਤੇ ਸਹੀ ਇਲਾਜ ਦੀ।